ਅੰਮ੍ਰਿਤਸਰ—ਇਕ ਸਾਬਕਾ ਫੌਜੀ ਨੂੰ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਲਈ ਕਥਿਤ ਤੌਰ 'ਤੇ ਜਾਸੂਸੀ ਕਰਨ 'ਤੇ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਇਥੇ ਦੱਸਿਆ ਕਿ ਦੋਸ਼ੀ ਕੋਲੋਂ ਮਹੱਤਵਪੂਰਨ ਠਿਕਾਣਿਆਂ ਸੰਬੰਧੀ ਸੂਚਨਾਵਾਂ ਮਿਲੀਆਂ ਹਨ ਅਤੇ ਇਸ ਤੋਂ ਇਲਾਵਾਫੌਜੀ ਵਾਹਨਾਂ ਦੀ ਆਵਾਜਾਈ ਦੀਆਂ ਤਸਵੀਰਾਂ, ਪਾਬੰਦੀ ਵਾਲੇ ਖੇਤਰਾਂ ਦੇ ਨਕਸ਼ੇ, ਫੌਜ ਦੀਆਂ ਪਾਬੰਦੀਸ਼ੁਦਾ ਟ੍ਰੇਨਿੰਗ ਕਿਤਾਬਾਂ ਦੀ ਫੋਟੋ ਕਾਪੀ ਤੇ ਫੌਜ ਦੇ ਹਮਲਿਆਂ ਦੀ ਰੂਪ-ਰੇਖਾ ਨਾਲ ਜੁੜੀਆਂ ਸੂਚਨਾਵਾਂ ਜ਼ਬਤ ਕੀਤੀਆਂ ਗਈਆਂ।
ਪੁਲਸ ਨੇ ਕਿਹਾ ਕਿ ਸੰਗਰੂਰ ਜ਼ਿਲੇ ਦੇ ਦਿਆਲਬਾਗ ਇਲਾਕੇ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਨੂੰ ਵਿਸ਼ੇਸ਼ ਸੂਚਨਾ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਤੇ ਉਸ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਸੁਖਵਿੰਦਰ 2005 'ਚ 21 ਸਿੱਖ ਲਾਈਟ ਇਨਫੈਂਟਰੀ ਤੋਂ ਰਿਟਾਇਰ ਹੋਇਆ ਸੀ।
ਪਤਨੀ ਲਈ 'ਲੰਗੜੀ' ਸ਼ਬਦ ਸੁਣਦੇ ਹੀ ਖੌਲ ਗਿਆ ਖੂਨ ਤੇ ਕਰ ਬੈਠਾ ਸੀ ਖੌਫਨਾਕ ਵਾਰਦਾਤ
NEXT STORY