ਜਲੰਧਰ ਮਾਰਚ (ਭਾਰਦਵਾਜ)-ਆਪਣੀ ਨੂੰਹ ਨੂੰ ਖੁਦਕੁਸ਼ੀ ਕਰਨ ਲਈ ਉਕਸਾਉਣ ਦੇ ਦੋਸ਼ 'ਚ ਸੈਸ਼ਨ ਜੱਜ ਦੀ ਅਦਾਲਤ ਵਲੋਂ ਸਾਬਕਾ ਕੌਂਸਰਲਰ ਰਾਜਿੰਦਰ ਕੁਮਾਰ ਉਰਫ ਰਾਜੂ (ਸ਼੍ਰੋਮਣੀ ਅਕਾਲੀ ਦਲ) ਜਲੰਧਰ ਕੈਂਟੋਨਮੈਂਟ ਬੋਰਡ ਦੇ ਗ੍ਰਿਫਤਾਰੀ ਅਤੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਗਏ ਹਨ ਅਤੇ ਉਸਨੂੰ ਗ੍ਰਿਫਤਾਰ ਕਰ ਕੇ ਅਦਾਲਤ 'ਚ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਮਾਮਲੇ 'ਚ ਮ੍ਰਿਤਕਾ ਦੇ ਪਤੀ ਟਿੰਕੂ, ਸੱਸ ਸਵਿਤਾ ਪਤਨੀ ਰਾਜਿੰਦਰ ਕੁਮਾਰ ਨੂੰ ਪੁਲਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਮ੍ਰਿਤਕਾ ਭਾਰਤੀ ਨੇ ਆਤਮਹੱਤਿਆ ਕਰਨ ਤੋਂ ਪਹਿਲਾਂ ਸੁਸਾਈਡ ਨੋਟ 'ਚ ਆਪਣੇ ਸਹੁਰੇ, ਪਤੀ ਅਤੇ ਸੱਸ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਹ ਉਸ ਸਮੇਂ ਗਰਭਵਤੀ ਸੀ।
ਪੁਲਸ ਨੇ ਕੇਸ ਧਾਰਾ 302 ਅਤੇ 304 ਬੀ ਦੇ ਤਹਿਤ ਦਰਜ ਕੀਤਾ ਸੀ ਪਰ ਪੁਲਸ ਨੇ ਪਹਿਲਾਂ ਕੌਂਸਲਰ ਰਾਜਿੰਦਰ ਕੁਮਾਰ ਉਰਫ ਰਾਜੂ ਨੂੰ ਸਿਆਸੀ ਦਬਾਅ ਕਾਰਨ ਇਸ ਮਾਮਲੇ 'ਚ ਕਲੀਨ ਚਿੱਟ ਦੇ ਦਿੱਤੀ ਸੀ, ਜਿਸ ਦੇ ਕਾਰਨ ਉਹ ਜਲੰਧਰ ਕੈਂਟੋਨਮੈਂਟ ਦੀਆਂ ਹੋਈਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਕੌਂਸਲਰ ਦੀ ਚੋਣ ਲੜ ਕੇ ਜੇਤੂ ਰਹੇ ਸਨ।
ਜੇਲ 'ਚ ਲਟਕਦੀ ਹੋਈ ਮਿਲੀ ਕਬੱਡੀ ਖਿਡਾਰੀ ਦੀ ਲਾਸ਼
NEXT STORY