ਫ਼ਰੀਦਕੋਟ (ਹਾਲੀ)-ਮਾਡਰਨ ਜੇਲ ਵਿਚ ਵਿਚਾਰ ਅਧੀਨ ਇਕ ਹਵਾਲਾਤੀ ਨੇ ਦੇਰ ਰਾਤ ਨੂੰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਹਵਾਲਾਤੀ ਦੀ ਪਛਾਣ ਜੱਸਾ ਸਿੰਘ ਵਾਸੀ ਕੜਿਆਲ ਜ਼ਿਲਾ ਮੋਗਾ ਵਜੋਂ ਹੋਈ ਹੈ, ਜਿਸ ਉਪਰ ਕਤਲ ਕਰਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕੀਤਾ ਗਿਆ ਸੀ।
ਜਾਣਕਾਰੀ ਮੁਤਾਬਕ ਜੱਸਾ ਸਿੰਘ ਬੈਰਕ ਨੰਬਰ 2 ਦਾ ਹਵਾਲਾਤੀ ਸੀ। ਸ਼ਾਮ ਨੂੰ ਸੱਤ ਵਜੇ ਜੱਸਾ ਸਿੰਘ ਜਦੋਂ ਆਪਣੀ ਬੈਰਕ 'ਚ ਨਹੀਂ ਪਰਤਿਆ ਤਾਂ ਉਸ ਦੀ ਜੇਲ ਪ੍ਰਸ਼ਾਸਨ ਵਲੋਂ ਭਾਲ ਕੀਤੀ ਗਈ। ਜੇਲ ਅਧਿਕਾਰੀਆਂ ਅਨੁਸਾਰ ਰਾਤ 11 ਕੁ ਵਜੇ ਬੰਦੀ ਬਲਾਕ ਨਜ਼ਦੀਕ ਜੱਸਾ ਸਿੰਘ ਦੀ ਗਰਿੱਲ ਨਾਲ ਲਟਕਦੀ ਲਾਸ਼ ਮਿਲੀ, ਜਿਸ ਨੇ ਸਾਫ਼ੇ/ਪਰਨੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜੁਡੀਸ਼ੀਅਲ ਮੈਜਿਸਟਰੇਟ ਸਤੀਸ਼ ਕੁਮਾਰ ਅਤੇ ਕਾਰਜਕਾਰੀ ਮੈਜਿਸਟਰੇਟ ਰਾਜਾ ਰਵਿੰਦਰ ਸਿੰਘ ਨੇ ਮੌਕੇ 'ਤੇ ਜਾ ਕੇ ਸਮੁੱਚੀ ਘਟਨਾ ਦੀ ਪੜਤਾਲ ਕੀਤੀ ਹੈ।
ਖੁਦਕੁਸ਼ੀ ਕਰਨ ਵਾਲਾ ਨੌਜਵਾਨ ਜੱਸਾ ਸਿੰਘ ਕਬੱਡੀ ਖਿਡਾਰੀ ਦੱਸਿਆ ਜਾਂਦਾ ਹੈ, ਜਿਸ ਦਾ ਮੈਜਿਸਟਰੇਟ ਦੀ ਨਿਗਰਾਨੀ ਹੇਠ ਪੋਸਟਮਾਰਟਮ ਕੀਤਾ ਗਿਆ। ਜੇਲ ਅਧਿਕਾਰੀਆਂ ਨੇ ਕਿਹਾ ਕਿ ਜੱਸਾ ਸਿੰਘ ਦੀ ਮੌਤ ਬਾਰੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਹੁਣ ਕੈਨੇਡਾ 'ਚ ਵੀ ਛਪਣਗੇ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਪਾਵਨ ਸਰੂਪ
NEXT STORY