ਬਠਿੰਡਾ (ਸੁਖਵਿੰਦਰ)-ਸਵਾਈਨ ਫਲੂ ਵਰਗੀ ਭਿਆਨਕ ਬੀਮਾਰੀ ਤੇਜ਼ੀ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਖਾ ਰਹੀ ਹੈ। ਪੰਜਾਬ 'ਚ ਇਸ ਬੀਮਾਰੀ ਕਾਰਨ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਇਹ ਦੁੱਖ ਉਸ ਸਮੇਂ ਦੁੱਗਣਾ ਹੋ ਗਿਆ, ਜਦੋਂ ਇਨ੍ਹਾਂ ਲੋਕਾਂ ਨੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣਾ ਦਾ ਅਜੀਬੋ-ਗਰੀਬ ਬਿਆਨ ਸੁਣਿਆ।
ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਮੰਗਲਵਾਰ ਨੂੰ ਬਠਿੰਡਾ 'ਚ ਇਕ ਗੈਰ ਜ਼ਿੰਮੇਵਾਰਾਨਾ ਬਿਆਨ ਦਿੱਤਾ, ਜਿਸ ਤੋਂ ਬਾਅਦ ਸਵਾਈਨ ਫਲੂ ਕਾਰਨ ਆਪਣਿਆਂ ਨੂੰ ਖੋਹ ਚੁੱਕੇ ਲੋਕਾਂ ਦਾ ਸੀਨਾ ਫਟ ਗਿਆ। ਸਿਹਤ ਮੰਤਰੀ ਦਾ ਕਹਿਣਾ ਹੈ ਕਿ ਸਵਾਈਨ ਫਲੂ ਦੇ 190 ਮਰੀਜ਼ਾਂ 'ਚੋਂ 40-45 ਮੌਤਾਂ ਕੋਈ ਵੱਡੀ ਗੱਲ ਨਹੀਂ।
ਸਿਵਲ ਹਸਪਤਾਲ ਬਠਿੰਡਾ ਦੀ ਅਚਨਚੇਤ ਚੈਕਿੰਗ ਲਈ ਇੱਥੇ ਪਹੁੰਚੇ ਸਿਹਤ ਮੰਤਰੀ ਹਰੇਕ ਗੱਲ ਦਾ ਠੀਕਰਾ ਲੋਕਾਂ ਦੇ ਸਿਰ ਹੀ ਭੰਨਿਆ ਅਤੇ ਆਪਣੇ ਮਹਿਕਮੇ ਨੂੰ ਬਚਾਉਂਦੇ ਹੋਏ ਨਜ਼ਰ ਆਏ। ਪੱਤਰਕਾਰਾਂ ਨਾਲ ਗੱਲ ਕਰਦਿਆਂ ਜਿਆਣੀ ਨੇ ਕਿਹਾ ਕਿ ਪੰਜਾਬ ਵਿਚ ਸਵਾਈਨ ਫਲੂ ਲੋਕਾਂ 'ਚ ਜਾਗਰੂਕਤਾ ਦੀ ਘਾਟ ਦਾ ਨਤੀਜਾ ਹੈ, ਜਦੋਂ ਕਿ ਸਿਹਤ ਮਹਿਕਮਾ ਸਮੇਂ-ਸਮੇਂ 'ਤੇ ਜਾਗਰੂਕ ਰਹਿਣ ਦੀਆਂ ਅਪੀਲਾਂ ਕਰਦਾ ਰਹਿੰਦਾ ਹੈ।
ਨੂੰਹ ਨੂੰ ਖੁਦਕੁਸ਼ੀ ਲਈ ਉਕਸਾਉਣ ਵਾਲੇ ਸਾਬਕਾ ਕੌਂਸਲਰ ਦੇ ਗ੍ਰਿਫਤਾਰੀ ਵਾਰੰਟ ਜਾਰੀ
NEXT STORY