ਜਲੰਧਰ, (ਧਵਨ)- ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਹੈ ਕਿ ਪੰਜਾਬ ਵਿਚ ਸਵਾਈਨ ਫਲੂ ਹੁਣ ਹੌਲੀ-ਹੌਲੀ ਘਟਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਮੌਸਮ ਵਿਚ ਤਬਦੀਲੀ ਆ ਰਹੀ ਹੈ। ਮੌਸਮ ਦੇ ਗਰਮ ਹੁੰਦਿਆਂ ਹੀ ਸਵਾਈਨ ਫਲੂ 'ਤੇ ਰੋਕ ਲੱਗ ਜਾਵੇਗੀ। ਜਿਆਣੀ ਨੇ ਬੁੱਧਵਾਰ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਮੰਗਲਵਾਰ ਨੂੰ ਆਪਣੇ ਬਠਿੰਡਾ ਦੇ ਦੌਰੇ ਦੌਰਾਨ ਇਹ ਨਹੀਂ ਕਿਹਾ ਸੀ ਕਿ 40-45 ਮੌਤਾਂ ਕੋਈ ਵੱਡੀ ਗੱਲ ਨਹੀਂ ਹੈ। ਅਸਲ ਵਿਚ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਸਰਕਾਰ ਲਈ ਤਾਂ ਇਕ-ਇਕ ਵਿਅਕਤੀ ਦੀ ਜਾਨ ਕੀਮਤੀ ਹੁੰਦੀ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਸੂਬੇ 'ਚ ਹੁਣ ਤਕ ਸਵਾਈਨ ਫਲੂ ਕਾਰਨ 190 ਰੋਗੀਆਂ ਦਾ ਪਤਾ ਲੱਗਾ ਹੈ ਅਤੇ ਸਰਕਾਰੀ ਤੌਰ 'ਤੇ 45 ਵਿਅਕਤੀਆਂ ਦੀ ਮੌਤ ਸਵਾਈਨ ਫਲੂ ਕਾਰਨ ਹੋਈ ਹੈ। ਪੰਜਾਬ ਸਰਕਾਰ ਕੋਲ ਸਵਾਈਨ ਫਲੂ ਨਾਲ ਨਜਿੱਠਣ ਲਈ ਦਵਾਈਆਂ ਦਾ ਪੂਰਾ ਸਟਾਕ ਮੌਜੂਦ ਹੈ। ਸਰਕਾਰ ਨੇ ਪਹਿਲਾਂ ਹੀ ਲਗਭਗ 600 ਰੋਗੀਆਂ ਦੇ ਇਲਾਜ ਲਈ ਦਵਾਈਆਂ ਖਰੀਦ ਲਈਆਂ ਸਨ। ਕਿਸੇ ਵੀ ਹਸਪਤਾਲ 'ਚ ਦਵਾਈਆਂ ਦੀ ਕਮੀ ਨਹੀਂ ਹੈ।
ਸਪੀਡ ਪੋਸਟ ਨਾ ਮਿਲਣ 'ਤੇ ਡਾਕਘਰ 'ਚ ਹੋਈ ਭੰਨਤੋੜ (ਵੀਡੀਓ)
NEXT STORY