ਜਲੰਧਰ-ਜਲੰਧਰ 'ਚ ਨਕੋਦਰ ਚੌਂਕ ਦੇ ਨੇੜੇ ਇਕ ਖੁੱਲ੍ਹੇ ਪਏ ਗਟਰ 'ਚ ਬੀਤੇ ਦਿਨ ਸਾਂਢ ਦੇ ਡਿਗਣ ਕਾਰਨ ਇਲਾਕੇ 'ਚ ਹਫੜਾ-ਦਫੜੀ ਮਚ ਗਈ। ਇਲਾਕਾ ਨਿਵਾਸੀਆਂ ਨੇ ਪ੍ਰਾਈਵੇਟ ਡਿਚ ਮਸ਼ੀਨ ਦੀ ਮਦਦ ਨਾਲ ਕਾਫੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਸਾਂਢ ਨੂੰ ਬਾਹਰ ਕੱਢਿਆ।
ਇਲਾਕਾ ਨਿਵਾਸੀਆਂ ਦਾ ਦੋਸ਼ ਹੈ ਕਿ ਕਾਰਪੋਰੇਸ਼ਨ ਦੀ ਟੀਮ ਤਿੰਨ ਘੰਟੇ ਲੇਟ ਪਹੁੰਚੀ, ਜਿਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ। ਦੂਜੇ ਪਾਸੇ ਜਦੋਂ ਕਾਰਪੋਰੇਸ਼ਨ ਅਫਸਰਾਂ ਨਾਲ ਇਸ ਸੰਬੰਧੀ ਗੱਲ ਕੀਤੀ ਗਈ ਤਾਂ ਉਹ ਕੋਈ ਸੰਤੁਸ਼ਟੀਜਨਕ ਜਵਾਬ ਨਹੀਂ ਦੇ ਸਕੇ।
ਅਮਰਨਾਥ ਦੀ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਬੇਹੱਦ ਅਹਿਮ ਖਬਰ
NEXT STORY