ਫਿਰੋਜਪੁਰ-ਸ਼੍ਰੀ ਅਮਰਨਾਥ ਦੀ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਹੁਣ ਰਸਤੇ 'ਚ ਕਿਤੇ ਵੀ ਕੋਈ ਲੰਗਰ ਨਹੀਂ ਮਿਲੇਗਾ ਕਿਉਂਕਿ ਲੰਗਰ ਲਗਾਉਣ ਵਾਲੀਆਂ ਸੰਸਥਾਵਾਂ ਸ਼ਰਾਈਨ ਬੋਰਡ ਤੋਂ ਕਾਫੀ ਨਾਰਾਜ਼ ਹਨ, ਜਿਸ ਕਾਰਨ ਉਨ੍ਹਾਂ ਨੇ ਇਸ ਵਾਰ ਲੰਗਰ ਨਾ ਲਾਉਣ ਦਾ ਫੈਸਲਾ ਕੀਤਾ ਹੈ। ਲੰਗਰ ਸੰਸਥਾਵਾਂ ਲਈ ਬੋਰਡ ਨੇ ਸ਼ਰਤਾਂ ਥੋਪੀਆਂ ਹਨ ਅਤੇ ਇਨ੍ਹਾਂ ਨੂੰ ਪੂਰਾ ਨਾ ਕਰਨ 'ਤੇ 5 ਹਜ਼ਾਰ ਤੋਂ 20 ਹਜ਼ਾਰ ਰੁਪਏ ਤੱਕ ਜ਼ੁਰਮਾਨਾ ਹੋਵੇਗਾ।
ਇਸ ਦੇ ਨਾਲ ਹੀ ਤਿੰਨ ਸਾਲ ਤੱਕ ਲੰਗਰ ਨਾ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਨ੍ਹਾਂ ਸਾਰੀਆਂ ਸ਼ਰਤਾਂ ਦਾ ਵਿਰੋਧ ਕਰ ਰਹੀਆਂ ਲੰਗਰ ਸੰਸਥਾਵਾਂ ਨੇ ਬੈਠਕ ਕਰਕੇ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਣਗੀਆਂ, ਕੋਈ ਵੀ ਲੰਗਰ ਅਮਰਨਾਥ ਯਾਤਰਾ ਦੌਰਾਨ ਨਹੀਂ ਲੱਗੇਗਾ। ਬੋਰਡ ਨੇ ਲੰਗਰ ਲਾਉਣ ਵਾਲਿਆਂ ਨੂੰ ਰਾਸ਼ਨ ਅਤੇ ਟੈਂਟ ਦਾ ਹੋਰ ਸਮਾਨ ਰੱਖਣ ਲਈ ਬਹੁਤ ਘੱਟ ਜਗ੍ਹਾ ਦਿੱਤੀ ਹੈ, ਅਜਿਹੇ 'ਚ ਸੇਵਾਦਾਰ ਕਿੱਥੇ ਰਹਿਣਗੇ ਅਤੇ ਦੋ ਮਹੀਨਿਆਂ ਤੱਕ ਲੱਗਣ ਵਾਲੇ ਲੰਗਰ ਦਾ ਸਮਾਨ ਕਿੱਥੇ ਰੱਖਿਆ ਜਾਵੇਗਾ।
ਇਸ ਤੋਂ ਇਲਾਵਾ ਬੋਰਡ ਨੇ ਆਦੇਸ਼ ਦਿੱਤੇ ਹਨ ਕਿ ਪਾਣੀ ਵਾਲਾ ਫਿਲਟਰ ਲਗਾਉਣ। ਲੰਗਰ ਸੰਸਥਾਵਾਂ ਦਾ ਕਹਿਣਾ ਹੈ ਕਿ ਇੰਨੀ ਉਚਾਈ 'ਤੇ ਲੰਗਰ ਲੱਗੇ ਹਨ ਕਿ ਬਿਜਲੀ ਦਾ ਬੋਰਡ ਨੇ ਪ੍ਰਬੰਧ ਨਹੀਂ ਕੀਤਾ। ਇਸ ਤੋਂ ਇਲਾਵਾ ਲੰਗਰ ਵਾਲੇ ਸ਼ਰਧਾਲੂਆਂ ਨੂੰ ਦਵਾਈ ਵੀ ਨਹੀਂ ਦੇ ਸਕਦੇ ਅਤੇ ਨਾ ਹੀ ਉਨ੍ਹਾ ੰਨੂ ੰਰਾਸ਼ਨ, ਮਿੱਟੀ ਦੇ ਤੇਲ, ਰਸੋਈ ਗੈਸ 'ਤੇ ਕੋਈ ਸਬਸਿਡੀ ਮਿਲਦੀ ਹੈ। ਫਿਲਹਾਲ ਸੰਸਥਾਵਾਂ ਦਾ ਕਹਿਣਾ ਹੈ ਲੰਗਰ ਕਮੇਟੀਆਂ ਆਪਣੀਆਂ ਮੰਗਾਂ ਸੰਬੰਧੀ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਰਾਜਨਾਥੀ ਨੂੰ ਮੰਗ ਪੱਤਰ ਸੌਂਪਣਗੀਆਂ।
ਧੀ ਦਾ ਤੇਜ਼ਾਬ ਨਾਲ ਸੜਿਆ ਮੂੰਹ ਦੇਖ ਦਰਦ ਨਾਲ ਬਿਲਖ ਉੱਠੀ ਮਾਂ (ਵੀਡੀਓ)
NEXT STORY