ਪਟਿਆਲਾ, ਰੱਖੜਾ, (ਰਾਣਾ)— ਪੰਜਾਬ ਦੇ ਕਿਸਾਨਾਂ ਲਈ ਕੇਂਦਰ ਸਰਕਾਰ ਦੇ ਫਰਮਾਨ ਖਤਰੇ ਦੀ ਘੰਟੀ ਬਣਦੇ ਜਾ ਰਹੇ ਹਨ ਕਿਉਂਕਿ ਐੱਫ. ਸੀ. ਆਈ. ਵਲੋਂ ਕਿਸਾਨਾਂ ਦੀ ਜਿਣਸ 50 ਫੀਸਦੀ ਹੀ ਖਰੀਦਣ ਦਾ ਟੀਚਾ ਮਿਥ ਲਿਆ ਹੈ, ਜਿਸ ਨਾਲ ਕਿਸਾਨਾਂ ਦਾ ਮੰਡੀਆਂ ਵਿਚ ਰੁਲਣਾ ਤੈਅ ਹੁੰਦਾ ਜਾ ਰਿਹਾ ਹੈ। ਕਿਸਾਨਾਂ ਦੇ ਹੱਕ ਵਿਚ ਸੂਬੇ ਦੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਵਲੋਂ ਕੇਂਦਰ ਦੀ ਭਾਈਵਾਲ ਭਾਜਪਾ ਸਰਕਾਰ ਕੋਲ ਕੋਈ ਆਵਾਜ਼ ਨਹੀਂ ਉਠਾਈ ਜਾ ਰਹੀ, ਜਿਸ ਤੋਂ ਪਤਾ ਚਲਦਾ ਹੈ ਕਿ ਸੂਬਾ ਸਰਕਾਰ ਕਿਸਾਨ ਹਿਤੈਸ਼ੀ ਨਹੀਂ ਕਿਸਾਨ ਵਿਰੋਧੀ ਹੈ, ਜਿਸ ਕਰਕੇ ਸੂਬੇ ਦੇ ਮੁੱਖ ਮੰਤਰੀ ਕੇਂਦਰ ਕੋਲ ਕਿਸਾਨਾਂ ਦੇ ਹਿਤ ਦੀ ਕੋਈ ਗੱਲ ਨਹੀਂ ਕਰਨਾ ਚਾਹੁੰਦੇ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਨਾਭਾ ਹਲਕੇ ਦੇ ਕਨਵੀਨਰ ਅਮਨਦੀਪ ਸਿੰਘ ਭੰਗੂ ਨੇ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਬਜਟ ਦੌਰਾਨ ਭੂਮੀ ਅਧਿਗ੍ਰਹਿਣ ਬਿੱਲ ਲਿਆਂਦਾ ਗਿਆ ਹੈ, ਉਸ ਖਿਲਾਫ਼ ਵੀ ਸੂਬਾ ਸਰਕਾਰ ਵਲੋਂ ਕੋਈ ਆਵਾਜ਼ ਨਹੀਂ ਉਠਾਈ ਗਈ, ਜਿਸ ਤੋਂ ਪਤਾ ਚਲਦਾ ਹੈ ਕਿ ਸੂਬਾ ਸਰਕਾਰ ਇਥੋਂ ਦੇ ਕਿਸਾਨ ਨੂੰ ਦਬਾਅ ਕੇ ਹੀ ਰੱਖਣਾ ਚਾਹੁੰਦੀ ਹੈ। ਭੰਗੂ ਨੇ ਕਿਹਾ ਕਿ ਜੋ ਸੂਬੇ ਅੰਦਰ ਕਰਜ਼ੇ ਦੇ ਭਾਰ ਨਾਲ ਕਿਸਾਨ ਆਤਮ-ਹੱਤਿਆਵਾਂ ਕਰ ਰਹੇ ਹਨ ਉਨ੍ਹਾਂ ਦਾ ਕਰਜ਼ਾ ਵੀ ਉਨ੍ਹਾਂ ਦੇ ਨਾਲ ਹੀ ਚਲਿਆ ਜਾਂਦਾ ਹੈ ਪਰ ਖੁਦਕੁਸ਼ੀਆਂ ਕਰਨ ਪਿੱਛੇ ਸਮੇਂ-ਸਮੇਂ ਦੀਆਂ ਲੋਕ ਮਾਰੂ ਸਰਕਾਰਾਂ ਇਸ ਦੀ ਜ਼ਿੰਮੇਵਾਰ ਹਨ, ਜਿਨ੍ਹਾਂ ਦੀ ਬਦੌਲਤ ਸੂਬੇ ਦੇ ਸੈਂਕੜੇ ਹੀ ਕਿਸਾਨ ਹੁਣ ਤੱਕ ਖੁਦਕੁਸ਼ੀਆਂ ਕਰ ਚੁੱਕੇ ਹਨ ਪਰ ਸਰਕਾਰਾਂ ਨੂੰ ਫਿਰ ਵੀ ਕੋਈ ਸਬਕ ਨਹੀਂ ਸਿਖ ਰਹੀਆਂ।
ਉਨ੍ਹਾਂ ਕਿਹਾ ਕਿ ਸੂਬੇ ਅੰਦਰ-2017 ਮਿਸ਼ਨ ਤਹਿਤ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਇਥੋਂ ਦੇ ਕਿਸਾਨਾਂ, ਬੇਰੋਜ਼ਗਾਰਾਂ, ਉਦਯੋਗਪਤੀਆਂ, ਸਿੱਖਿਆ ਗ੍ਰਹਿਣ ਕਰਨ ਆਦਿ ਹਰ ਕਿੱਤੇ ਨਾਲ ਸਬੰਧਤ ਵਿਅਕਤੀਆਂ ਨੂੰ ਹਰ ਸਹੂਲਤ ਦੇਣ ਦਾ ਤਹੱਈਆ ਕੀਤਾ ਜਾਵੇਗਾ ਤਾਂ ਜੋ ਸੂਬੇ ਵਿਚ ਰਹਿੰਦੇ ਹਰ ਵਿਅਕਤੀ ਨੂੰ ਹੋਰਨਾਂ ਸਰਕਾਰਾਂ ਨਾਲੋਂ ਅੰਤਰ ਮਹਿਸੂਸ ਹੋ ਸਕੇ।
ਵੇਖ ਲਓ ਬਾਬੇ ਦਾ ਹਾਲ, ਕੁੜੀ ਵੇਖ ਡੋਲ ਗਿਆ ਇਮਾਨ, ਫਿਰ ਜੋ ਹੋਇਆ...(ਵੀਡੀਓ)
NEXT STORY