ਪਟਿਆਲਾ : ਅਜੋਕੇ ਸਮੇਂ 'ਚ ਜਦੋਂ ਲੋਕ ਵਿਆਹ ਵਰਗੇ ਮੌਕਿਆਂ 'ਤੇ ਸ਼ਰਾਬ ਵਰਗੇ ਨਸ਼ੇ ਸ਼ਰੇਆਮ ਪਰੋਸਣਾ ਅਤੇ ਲੱਚਰ ਪ੍ਰੋਗਰਾਮ ਕਰਵਾਉਣਾ ਆਪਣੀ ਸ਼ਾਨ ਸਮਝਣ ਲੱਗੇ ਹਨ ਅਤੇ ਵਿਆਹਾਂ 'ਚ ਪੈਸਾ ਪਾਣੀ ਵਾਂਗ ਵਹਾਉਣ 'ਚ ਮਾਣ ਮਹਿਸੂਸ ਕਰਦੇ ਹਨ, ਅਜਿਹੇ ਵਿਖਾਵੇ ਤੋਂ ਦੂਰ ਹੋ ਕੇ ਇਕ ਗੁਰਸਿੱਖ ਨੌਜਵਾਨ ਨੇ ਵੱਖਰੀ ਹੀ ਮਿਸਾਲ ਪੇਸ਼ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਹਰਮਿੰਦਰ ਸਿੰਘ ਪੁੱਤਰ ਇੰਦਰਪਾਲ ਸਿੰਘ ਵਾਸੀ ਇਟਲੀ ਨੇ ਆਪਣੇ ਆਨੰਦ ਕਾਰਜ ਗੁਰਚਰਨ ਕੌਰ ਵਾਸੀ ਪਟਿਆਲਾ 'ਚ ਵੱਖਰੀ ਹੀ ਮਿਸਾਲ ਪੇਸ਼ ਕੀਤੀ ਹੈ।
ਵਿਆਹ ਸਮਾਗਮ 'ਚ ਲੱਚਰਤਾ ਅਤੇ ਨਸ਼ੇ ਸਮੇਤ ਗੁਰਮਤਿ ਵਿਰੋਧੀ ਹਰ ਰਸਮ ਨੂੰ ਦੂਰ ਰੱਖ ਕੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਪ੍ਰਚਾਰ ਦਾ ਪ੍ਰਬੰਧ ਕੀਤਾ ਗਿਆ। ਆਨੰਦ ਕਾਰਜ ਮਗਰੋਂ ਗੱਤਕਾ ਪਾਰਟੀ ਨੇ ਗੱਤਕਾ ਦੇ ਕਰਤੱਬ ਦਿਖਾਏ। ਇੰਨਾ ਹੀ ਨਹੀਂ ਵਿਆਹ 'ਚ ਆਏ ਬਾਰਾਤੀਆਂ ਲਈ ਦੂਸਰੇ ਵਿਆਹਾਂ ਵਾਂਗ ਕੋਈ ਸਟਾਲਾਂ ਆਦਿ ਦਾ ਪ੍ਰਬੰਧ ਨਹੀਂ ਕੀਤਾ ਗਿਆ ਸਗੋਂ ਲੰਗਰ ਪ੍ਰਥਾ ਵਾਂਗ ਸਾਰੇ ਬਾਰਾਤੀਆਂ ਨੂੰ ਪੰਗਤ 'ਚ ਬਿਠਾ ਕੇ ਗੁਰਮਤਿ ਮਰਿਯਾਦਾ ਅਨੁਸਾਰ ਲੰਗਰ ਛਕਾਇਆ ਗਿਆ ਅਤੇ ਸਾਰੀਆਂ ਸੰਗਤਾਂ ਨਾਲ ਗੁਰਸ਼ਬਦ ਦੀਆਂ ਕਥਾ ਵਿਚਾਰਾਂ ਸਾਂਝੀਆਂ ਕੀਤੀਆਂ।
ਐੱਫ. ਸੀ. ਆਈ. ਨੇ 50 ਫੀਸਦੀ ਹੀ ਜਿਣਸ ਖਰੀਦਣ ਦਾ ਰੱਖਿਆ ਟੀਚਾ
NEXT STORY