ਮੋਹਾਲੀ (ਰਾਣਾ) : ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਦੇ ਭਰਾ ਦੀ ਗੱਡੀ ਦਾ ਬੀਤੀ ਰਾਤ ਇਥੇ ਟ੍ਰੈਫਿਕ ਪੁਲਸ ਨੇ ਚਾਲਾਨ ਕੱਟ ਦਿੱਤਾ। ਉਸ ਨੇ ਰੈੱਡ ਲਾਈਟ ਜੰਪ ਕਰ ਦਿੱਤੀ ਸੀ। ਇਸ ਦੌਰਾਨ ਭਗਵੰਤ ਮਾਨ ਵੀ ਮੌਕੇ 'ਤੇ ਪਹੁੰਚ ਗਏ ਪਰ ਇਸ ਤੋਂ ਪਹਿਲਾਂ ਹੀ ਚਾਲਾਨ ਕੱਟ ਕੇ ਨੌਜਵਾਨ ਦੇ ਹੱਥ 'ਚ ਫੜਾ ਦਿੱਤਾ ਸੀ। ਪੁਲਸ ਨੇ ਭਗਵੰਤ ਮਾਨ ਦੀ ਨਾ ਸੁਣੀ ਅਤੇ ਚਾਲਾਨ ਕੱਟ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਫੇਜ-7 ਦੇ ਲਾਈਟ ਪੁਆਇੰਟ 'ਤੇ ਮਟੋਰ ਥਾਣਾ ਪੁਲਸ ਨੇ ਨਾਕਾ ਲਗਾਇਆ ਸੀ। ਇਸੇ ਦੌਰਾਨ ਭਗਵੰਤ ਮਾਨ ਦਾ ਭਰੀ ਰਣਬੀਰ ਵਾਸੀ ਫੇਜ-3 ਬੀ 2 ਮੋਹਾਲੀ ਜੀਪ 'ਚ ਆ ਰਿਹਾ ਸੀ। ਉਸ ਸਮੇਂ ਲਾਈਟ ਰੈਡ ਸੀ ਪਰ ਰਣਬੀਰ ਨੇ ਰੈਡ ਲਾਈਟ ਜੰਪ ਕਰ ਦਿੱਤੀ। ਇਸ 'ਤੇ ਨਾਕੇ 'ਤੇ ਖੜੇ ਹੈਡ ਕਾਂਸਟੇਬਲ ਨਿਰਮਲ ਸਿੰਘ ਨੇ ਜੀਪ ਨੂੰ ਰੋਕ ਲਿਆ ਅਤੇ ਉਸ ਦਾ ਚਾਲਾਨ ਕੱਟਣ ਲੱਗਾ। ਇਸ 'ਤੇ ਰਣਬੀਰ ਨੇ ਖੁਦ ਨੂੰ ਸਾਂਸਦ ਭਗਵੰਤ ਮਾਨ ਦਾ ਭਰਾ ਦੱਸਿਆ ਪਰ ਪੁਲਸ ਨੇ ਉਸ ਇਕ ਨਹੀਂ ਸੁਣੀ ਅਤੇ ਚਲਾਨ ਕੱਟ ਕੇ ਹੱਥ 'ਚ ਫੜਾ ਦਿੱਤਾ।
85 ਕਿੱਲੋ ਦੀ ਦਸਤਾਰ ਲੱਗਦੈ ਫੁੱਲਾਂ ਵਰਗਾ ਭਾਰ (ਵੀਡੀਓ)
NEXT STORY