ਗੁਰਾਇਆ (ਮੁਨੀਸ਼)-ਜ਼ਿਲਾ ਜਲੰਧਰ ਦੇ ਪਿੰਡ ਢੇਸੀਆਂ ਕਾਹਨਾਂ ਦੇ ਡੇਰਾ ਸੰਤ ਤਰਲੋਕ ਸਿੰਘ, ਸੰਤ ਗੁਰਮੇਲ ਸਿੰਘ ਸਤਿਸੰਗ ਘਰ ਤੇ ਚੈਰੀਟੇਬਲ ਟਰੱਸਟ ਦੇ ਸਤਿਕਾਰਯੋਗ ਮੁੱਖ ਸੇਵਾਦਾਰ ਸੰਤ ਸੁਰਿੰਦਰ ਸਿੰਘ ਪਿਛਲੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਦਾ ਸੇਜਲ ਅੱਖਾਂ ਨਾਲ ਅੰਤਿਮ ਸੰਸਕਾਰ ਸ਼ਨੀਵਾਰ ਦੀ ਦੁਪਹਿਰ ਨੂੰ ਡੇਰੇ ਵਿਚ ਹੀ ਪੂਰੇ ਸਨਮਾਨਾਂ ਨਾਲ ਕੀਤਾ ਗਿਆ।
ਅੰਗੀਠੇ ਨੂੰ ਅਗਨੀ ਉਨ੍ਹਾਂ ਦੇ ਬੇਟੇ ਸਰਦਾਰ ਤਰਮਿੰਦਰ ਸਿੰਘ ਨੇ ਦਿੱਤੀ। ਸੰਤ ਸੁਰਿੰਦਰ ਸਿੰਘ ਜੀ ਦੀ ਦੇਹ ਨੂੰ ਸੰਗਤਾਂ ਦੇ ਦਰਸ਼ਨਾਂ ਲਈ 4 ਮਾਰਚ ਤੋਂ ਡੇਰਾ ਸੰਤ ਤਰਲੋਕ ਸਿੰਘ, ਸੰਤ ਗੁਰਮੇਲ ਸਿੰਘ ਸਤਿਸੰਗ ਘਰ ਵਿਚ ਰੱਖਿਆ ਗਿਆ ਸੀ, ਜਿੱਥੇ ਸੰਗਤਾਂ ਨੇ ਭਾਰੀ ਗਿਣਤੀ ਵਿਚ ਹਾਜ਼ਰ ਹੋ ਕੇ ਸੰਤ ਸੁਰਿੰਦਰ ਸਿੰਘ ਜੀ ਦੇ ਅੰਤਿਮ ਦਰਸ਼ਨ ਕੀਤੇ।
ਸੰਸਕਾਰ ਕੀਤੇ ਜਾਣ ਤੱਕ ਵੀ ਸੰਗਤ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਲਈ ਵਾਹਿਗੁਰੂ ਦਾ ਜਾਪ ਕਰਦਿਆਂ ਲਾਈਨਾਂ ਵਿਚ ਲੱਗੀ ਹੋਈ ਸੀ। ਅੰਤਿਮ ਸੰਸਕਾਰ ਮੌਕੇ ਪਿੰਡ ਦੀ ਪੰਚਾਇਤ, ਸੰਤ-ਮਹਾਪੁਰਸ਼, ਧਾਰਮਿਕ, ਸਮਾਜਿਕ, ਰਾਜਨੀਤਕ ਪਾਰਟੀਆਂ ਤੇ ਪ੍ਰਸ਼ਾਸਨਿਕ ਅਧਿਕਾਰਿਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਐੱਸ. ਟੀ. ਐੱਸ. ਵਰਲਡ ਸਕੂਲ ਦੇ ਸਮੂਹ ਸਟਾਫ ਵਲੋਂ ਉਚੇਚੇ ਤੌਰ 'ਤੇ ਨਮਸਕਾਰ ਕੀਤੀ ਗਈ।
ਸਾਰੀ ਰਾਤ ਡੀਜੇ 'ਤੇ ਨੱਚਦੇ ਰਹੇ, ਜਦੋਂ ਘਰ ਆ ਕੇ ਦੇਖਿਆ ਤਾਂ...
NEXT STORY