ਜਲੰਧਰ-ਹਰ ਔਰਤ ਆਪਣੇ ਘਰ ਅਤੇ ਬੱਚਿਆਂ ਨੂੰ ਤਾਂ ਸੰਭਾਲਦੀ ਹੀ ਹੈ ਪਰ ਇਨ੍ਹਾਂ 'ਚੋਂ ਕੁਝ ਔਰਤਾਂ ਅਜਿਹੀਆਂ ਹਨ, ਜਿਨ੍ਹਾਂ 'ਤੇ ਪੂਰੇ ਦੇਸ਼ ਨੂੰ ਮਾਣ ਹੈ। ਇਹ ਔਰਤਾਂ ਆਪਣੇ ਘਰ ਦੇ ਨਾਲ-ਨਾਲ ਪੂਰਾ ਦੇਸ਼ ਸੰਭਾਲ ਰਹੀਆਂ ਹਨ ਅਤੇ ਨਾਮਣਾ ਖੱਟ ਰਹੀਆਂ ਹਨ। ਗੱਲ ਕਰਦੇ ਹਾਂ ਅਜਿਹੀਆਂ ਹੀ ਕੁਝ ਔਰਤਾਂ ਦੀ-
ਹਰਸਿਮਰਤ ਕੌਰ ਬਾਦਲ
ਅਕਾਲੀ ਦਲ ਬਾਦਲ ਦੀ ਲੋਕ ਸਭਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਅਤੇ ਸੁਖਬੀਰ ਸਿੰਘ ਬਾਦਲ ਦੀ ਪਤਨੀ ਹੈ। ਹਰਸਿਮਰਤ 2009 'ਚ ਰਾਜਨੀਤੀ 'ਚ ਆਈ ਅਤੇ ਬਠਿੰਡਾ ਤੋਂ ਕਾਂਗਰਸ ਦੇ ਰਣਇੰਦਰ ਸਿੰਘ ਨੂੰ ਹਰਾਇਆ। ਇੰਨਾ ਹੀ ਨਹੀਂ ਹਰਸਿਮਰਤ ਸੰਸਦ 'ਚ 1984 ਦੇ ਸਿੱਖ ਦੰਗਿਆਂ ਦੇ ਮੁੱਦੇ 'ਤੇ ਜੋਰ-ਸ਼ੋਰ ਨਾਲ ਉਠਾ ਚੁੱਕੀ ਹੈ ਅਤੇ ਕੰਨਿਆ ਭਰੂਣ ਹੱਤਿਆ ਦੇ ਖਿਲਾਫ 'ਨੰਨ੍ਹੀ ਛਾਂ' ਨਾਂ ਦੇ ਅੰਦੋਲਨ ਦੀ ਅਗਵਾਈ ਵੀ ਕੀਤੀ ਹੈ।
ਪਰਨੀਤ ਕੌਰ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਕਾਂਗਰਸੀ ਵਿਧਾਇਕ ਪਰਨੀਤ ਕੌਰ ਦਾ ਜਨਮ 1944 'ਚ ਹੋਇਆ। ਪਰਨੀਤ ਕੌਰ ਨੇ ਆਪਣਾ ਸਿਆਸੀ ਕੈਰੀਅਰ 1999 'ਚ ਆਮ ਚੋਣਾਂ ਤੋਂ ਸ਼ੁਰੂ ਕੀਤਾ। ਪਰਨੀਤ ਕੌਰ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਵੀ ਪਟਿਆਲਾ ਦੀ ਰਾਜਨੀਤੀ ਨਾਲ ਸੰਬਧ ਰੱਖਦੇ ਸਨ। ਪਰਨੀਤ ਕੌਰ ਨੇ 1999, 2004 'ਚ ਚੋਣਾਂ ਜਿੱਤੀਆਂ ਪਰ 2014 'ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਨਵਜੋਤ ਕੌਰ ਸਿੱਧੂ
ਮੁੱਖ ਪਾਰਲੀਮਾਨੀ ਸਕੱਤਰ ਨਵਜੋਤ ਕੌਰ ਸਿੱਧੂ ਦਾ ਵਿਆਹ ਸਾਬਕਾ ਕ੍ਰਿਕਟਰ ਅਤੇ ਭਾਜਪਾ ਨੇਤਾ ਨਵਜੋਤ ਸਿੰਘ ਸਿੱਧੂ ਨਾਲ ਹੋਇਆ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਤੌਰ 'ਤੇ ਨਵਜੋਤ ਕੌਰ ਸਿੱਧੂ ਨੇ 2012 'ਚ ਅੰਮ੍ਰਿਤਸਰ ਤੋਂ ਚੋਣਾਂ ਲੜ ਕੇ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਵੀ ਰਾਜਨੀਤੀ 'ਚ ਸਰਗਰਮ ਹੈ।
ਕਿਰਨ ਖੇਰ
ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਅਭਿਨੇਤਰੀ ਅਤੇ ਰਾਜਨੇਤਰੀ ਹੈ। ਕਿਰਨ ਖੇਰ ਦਾ ਜਨਮ 1955 'ਚ ਹੋਇਆ ਅਤੇ ਉਨ੍ਹਾਂ ਦਾ ਵਿਆਹ ਅਦਾਕਾਰ ਅਨੁਪਮ ਖੇਰ ਨਾਲ ਹੋਇਆ। ਕਿਰਨ ਖੇਰ ਨੇ 2009 'ਚ ਭਾਰਤੀ ਜਨਤਾ ਪਾਰਟੀ ਜੁਆਇੰਨ ਕੀਤੀ ਅਤੇ 2011 'ਚ ਅੰਨਾ ਹਜ਼ਾਰੇ ਨਾਲ ਇੰਡੀਅਨ ਐਂਟੀ ਕਰੱਪਸ਼ਨ ਅੰਦੋਲਨ 'ਚ ਹਿੱਸਾ ਲਿਆ।
ਭਾਜਪਾ ਨੇ ਕਿਰਨ ਖੇਰ ਨੂੰ ਚੰਡੀਗੜ੍ਹ 'ਤੋਂ 2014 ਦੀਆਂ ਚੋਣਾਂ 'ਚ ਉਤਾਰਿਆ ਅਤੇ ਕਿਰਨ ਖੇਰ ਨੇ ਭਾਰੀ ਵੋਟਾਂ ਨਾਲ ਇੱਥੇ ਜਿੱਤ ਪ੍ਰਾਪਤ ਕੀਤੀ।
ਸ਼੍ਰੀ ਅਕਾਲ ਤਖਤ ਨੂੰ ਸਿਆਸੀ ਜਕੜ ਤੋਂ ਆਜ਼ਾਦ ਕਰਾਉਣ ਲਈ ਯਤਨਸ਼ੀਲ ਰਹਾਂਗੇ : ਸਰਨਾ
NEXT STORY