ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਤੋਂ ਇਕ ਅਜਿਹਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਵੱਡੇ-ਵੱਡੇ ਡਾਕਟਰਾਂ ਅਤੇ ਵਿਗਿਆਨੀਆਂ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ। ਇੱਥੋਂ ਦੀ ਚਾਣਕਿਆਪੁਰੀ ਕਾਲੋਨੀ ਦੇ ਰਹਿਣ ਵਾਲੇ 75 ਸਾਲਾ ਰਿਟਾਇਰਡ ਜੁਆਇੰਟ ਕਲੈਕਟਰ ਮੋਹਨਲਾਲ ਦਿਵੇਦੀ ਦਾ ਦਾਅਵਾ ਹੈ ਕਿ ਉਹ ਪਿਛਲੇ 50 ਸਾਲਾਂ ਤੋਂ ਇਕ ਪਲ ਲਈ ਵੀ ਨਹੀਂ ਸੁੱਤੇ।
1973 ਤੋਂ ਗਾਇਬ ਹੈ ਨੀਂਦ
ਮੋਹਨਲਾਲ ਅਨੁਸਾਰ ਨੀਂਦ ਨਾ ਆਉਣ ਦਾ ਇਹ ਸਿਲਸਿਲਾ ਸਾਲ 1973 ਵਿੱਚ ਸ਼ੁਰੂ ਹੋਇਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇੰਨੇ ਸਾਲਾਂ ਤੋਂ ਨਾ ਸੌਣ ਦੇ ਬਾਵਜੂਦ ਉਨ੍ਹਾਂ ਨੂੰ ਨਾ ਤਾਂ ਥਕਾਵਟ ਮਹਿਸੂਸ ਹੁੰਦੀ ਹੈ ਅਤੇ ਨਾ ਹੀ ਅੱਖਾਂ ਵਿੱਚ ਕੋਈ ਜਲਣ ਜਾਂ ਭਾਰੀਪਨ ਹੁੰਦਾ ਹੈ। ਉਹ ਪੂਰੀ ਤਰ੍ਹਾਂ ਸਿਹਤਮੰਦ ਅਤੇ ਸਰਗਰਮ ਜੀਵਨ ਜੀ ਰਹੇ ਹਨ।
ਦਰਦ ਦਾ ਅਹਿਸਾਸ ਵੀ ਖ਼ਤਮ
ਸਿਰਫ਼ ਨੀਂਦ ਹੀ ਨਹੀਂ, ਮੋਹਨਲਾਲ ਨੂੰ ਸਰੀਰ 'ਤੇ ਸੱਟ ਲੱਗਣ 'ਤੇ ਦਰਦ ਦਾ ਅਹਿਸਾਸ ਵੀ ਨਹੀਂ ਹੁੰਦਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਰੀਰ ਪੱਥਰ ਵਰਗਾ ਹੋ ਚੁੱਕਾ ਹੈ। ਉਨ੍ਹਾਂ ਨੇ ਦਿੱਲੀ, ਮੁੰਬਈ, ਜਬਲਪੁਰ ਅਤੇ ਰੀਵਾ ਦੇ ਵੱਡੇ ਹਸਪਤਾਲਾਂ ਵਿੱਚ ਆਪਣੀ ਜਾਂਚ ਕਰਵਾਈ, ਪਰ ਡਾਕਟਰ ਅੱਜ ਤੱਕ ਇਸ ਅਜੀਬੋ-ਗਰੀਬ ਸਥਿਤੀ ਦਾ ਕੋਈ ਠੋਸ ਕਾਰਨ ਨਹੀਂ ਲੱਭ ਸਕੇ।
ਬੁੱਕਸ ਪੜ੍ਹ ਕੇ ਅਤੇ ਛੱਤ 'ਤੇ ਟਹਿਲ ਕੇ ਬੀਤਦੀ ਹੈ ਰਾਤ
ਮੋਹਨਲਾਲ ਨੇ ਦੱਸਿਆ ਕਿ ਉਹ ਆਪਣੀ ਰਾਤ ਦਾ ਜ਼ਿਆਦਾਤਰ ਸਮਾਂ ਕਿਤਾਬਾਂ ਪੜ੍ਹਨ ਵਿੱਚ ਬਿਤਾਉਂਦੇ ਹਨ ਜਾਂ ਦੇਰ ਰਾਤ ਤੱਕ ਛੱਤ 'ਤੇ ਟਹਿਲਦੇ ਰਹਿੰਦੇ ਹਨ। ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਦੀ ਪਤਨੀ ਨਰਮਦਾ ਦਿਵੇਦੀ ਵੀ 24 ਘੰਟਿਆਂ ਵਿੱਚ ਸਿਰਫ਼ 3 ਤੋਂ 4 ਘੰਟੇ ਹੀ ਨੀਂਦ ਲੈਂਦੀ ਹੈ।
ਸ਼ਾਨਦਾਰ ਰਿਹਾ ਹੈ ਕਰੀਅਰ
ਨੀਂਦ ਦੀ ਇਸ ਕਮੀ ਨੇ ਮੋਹਨਲਾਲ ਦੇ ਕਰੀਅਰ 'ਤੇ ਕਦੇ ਕੋਈ ਬੁਰਾ ਅਸਰ ਨਹੀਂ ਪਾਇਆ। ਉਨ੍ਹਾਂ ਨੇ 1973 ਵਿੱਚ ਬਤੌਰ ਲੈਕਚਰਾਰ ਨੌਕਰੀ ਸ਼ੁਰੂ ਕੀਤੀ, ਫਿਰ 1974 ਵਿੱਚ MPPSC ਪਾਸ ਕਰ ਕੇ ਨਾਇਬ ਤਹਿਸੀਲਦਾਰ ਬਣੇ ਅਤੇ ਸਾਲ 2001 ਵਿੱਚ ਜੁਆਇੰਟ ਕਲੈਕਟਰ ਦੇ ਅਹੁਦੇ ਤੋਂ ਰਿਟਾਇਰ ਹੋਏ।
ਕੀ ਕਹਿੰਦੇ ਹਨ ਮਾਹਿਰ?
ਰੀਵਾ ਦੇ ਸੰਜੇ ਗਾਂਧੀ ਹਸਪਤਾਲ ਦੇ ਸੁਪਰਡੈਂਟ ਡਾ. ਰਾਹੁਲ ਮਿਸ਼ਰਾ ਨੇ ਇਸ ਮਾਮਲੇ ਨੂੰ ਮੈਡੀਕਲ ਸਾਇੰਸ ਲਈ ਵੱਡੀ ਚੁਣੌਤੀ ਦੱਸਿਆ ਹੈ। ਉਨ੍ਹਾਂ ਅਨੁਸਾਰ ਨੀਂਦ ਤੋਂ ਬਿਨਾਂ ਜ਼ਿੰਦਾ ਰਹਿਣਾ ਲਗਭਗ ਅਸੰਭਵ ਮੰਨਿਆ ਜਾਂਦਾ ਹੈ, ਪਰ ਮੋਹਨਲਾਲ ਦਾ ਕੇਸ ਨਵੀਂ ਖੋਜ ਦੇ ਰਾਹ ਖੋਲ੍ਹ ਸਕਦਾ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਹੈ ਕਿ ਅਜਿਹੇ ਮਾਮਲੇ ਜੈਨੇਟਿਕ (ਅਨੁਵਾਂਸ਼ਿਕ) ਵੀ ਹੋ ਸਕਦੇ ਹਨ ਅਤੇ ਮਨੋਵਿਗਿਆਨ ਮਾਹਿਰਾਂ ਰਾਹੀਂ ਇਸ ਦੀ ਹੋਰ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਿੱਖ ਗੁਰੂਆਂ ਬਾਰੇ ਆਤਿਸ਼ੀ ਦੀ ਕਥਿਤ ਟਿੱਪਣੀ: ਵਿਧਾਨਕ ਕੰਮ ਜਾਰੀ ਰੱਖਣਾ ਹੋਇਆ ਔਖਾ : ਸਪੀਕਰ ਵਿਜੇਂਦਰ ਗੁਪਤਾ
NEXT STORY