ਹਰ ਦਿਨ ਕੂੜੇਦਾਨ 'ਚ ਜ਼ਿੰਦਗੀ ਮਰਦੀ ਏ ,
ਦੁਨੀਆਂ ਭੈੜੀ ਰੱਬ ਦੀ ਲਾਠੀ ਤੋਂ ਨਾ ਡਰਦੀ ਏ
ਜੀਵਨ ਨਰਕ ਬਣਾਉਣ ਤੋਂ ਚੰਗਾਂ, ਪਹਿਲਾਂ ਹੀ ਮਾਰ ਦਿੱਤਾ
ਚੰਗਾ ਹੋਇਆ ਮਾਂ, ਤੂੰ ਕੁੱਖ 'ਚ ਹੀ ਮਾਰ ਦਿੱਤਾ
ਹਵਸ ਮਿਟਾਉਣ ਲਈ ਧੀ ਜਵਾਨ ਨਹੀਂ ਹੋਣ ਦਿੰਦੇ,
ਨਿੱਕੀ ਜਿਹੀ ਜਿੰਦ ਤੋਂ ਬਚਪਨ ਨੇ ਖੋਹ ਲੈਂਦੇ ,
ਨਜ਼ਰਾਂ 'ਚ ਗਿਰਨ ਨਾਲੋਂ ਚੰਗਾ, ਤੂੰ ਮੈਨੂੰ ਗਿਰਾ ਦਿੱਤਾ
ਚੰਗਾ ਹੋਇਆ ਮਾਂ, ਤੂੰ ਕੁੱਖ 'ਚ ਹੀ ਮਾਰ ਦਿੱਤਾ
ਗਲੀ–ਗਲੀ 'ਚ ਦਾਜ ਲੋਭੀ ਮੂੰਹ ਅੱਡੀ ਖੜ੍ਹੇ ਨੇ
ਦਾਜ ਹੱਤਿਆ ਦੇ ਤਾਂ ਕਿੱਸੇ ਵੀ ਬੜੇ ਨੇ,
ਚਾਰ ਪਹੀਆ ਤੇ ਲੋਹੇ ਦੀ ਖਾਤਿਰ ਨੂੰਹ ਨੂੰ ਸਾੜ ਦਿੱਤਾ
ਚੰਗਾ ਹੋਇਆ ਮਾਂ, ਤੂੰ ਕੁੱਖ 'ਚ ਹੀ ਮਾਰ ਦਿੱਤਾ
ਤੇਰਾ ਸ਼ੁਕਰੀਆਂ ਮਾਂ ਤੂੰ, ਮੇਰੇ ਤੇ ਕਹਿਰ ਨਾ ਕਮਾਇਆ
ਇੰਨਾ ਕੁੱਝ ਸਹਿਣ ਨਾਲੋਂ ਮੈਨੂੰ ਮਾਰ–ਮੁਕਾਇਆ
ਦੋਸ਼ ਨੇ ਸਾਰੇ ਦੁਨੀਆਂ ਦੇ, ਤੂੰ ਮੈਨੂੰ ਸੂਲੀ ਚਾੜ ਦਿੱਤਾ
ਪਰ ਚੰਗਾ ਹੋਇਆ ਮਾਂ, ਤੂੰ ਕੁੱਖ 'ਚ ਹੀ ਮਾਰ ਦਿੱਤਾ
ਜੇ ਮੁਲਾਇਮ-ਲਾਲੂ ਗਲੇ ਮਿਲ ਸਕਦੇ ਹਨ ਤਾਂ ਅਕਾਲੀ ਤਾਂ ਫਿਰ...(ਵੀਡੀਓ)
NEXT STORY