ਹੋਬਾਰਟ, ਵਿਸ਼ਵ ਕੱਪ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਉਣ ਦੀ ਚੁਣੌਤੀ ਨੂੰ ਜਿਊਂਦੀ ਰੱਖਣ ਦੀਆਂ ਕੋਸ਼ਿਸ਼ਾਂ ਵਿਚ ਰੁੱਝੇ ਆਇਰਲੈਂਡ ਦੇ ਕਪਤਾਨ ਵਿਲੀਅਮਸ ਪੋਰਟਰਫੀਲਡ ਨੇ ਕਿਹਾ ਹੈ ਕਿ ਭਾਰਤ ਦੇ ਕੁਝ ਅਹਿਮ ਖਿਡਾਰੀਆਂ ਨੂੰ ਆਰਾਮ ਦੇਣ ਦੀ ਸੰਭਾਵਨਾ ਦੇ ਬਾਵਜੂਦ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਸਾਬਕਾ ਚੈਂਪੀਅਨ ਟੀਮ ਕੋਈ ਢਿੱਲ ਵਰਤੇਗੀ। ਵੈਸਟਇੰਡੀਜ਼, ਜ਼ਿੰਬਾਬਵੇ ਤੇ ਯੂ. ਏ. ਈ. ਨੂੰ ਹਰਾ ਚੁੱਕੇ ਆਇਰਲੈਂਡ ਨੂੰ ਮੰਗਲਵਾਰ ਨੂੰ ਭਾਰਤ ਦਾ ਸਾਹਮਾ ਕਰਨਾ ਹੈ ਤੇ ਉਸਦੀਆਂ ਨਜ਼ਰਾਂ ਆਖਰੀ ਅੱਠ ਵਿਚ ਜਗ੍ਹਾ ਬਣਾਉਣ 'ਤੇ ਟਿਕੀਆਂ ਹੋਈਆਂ ਹਨ। ਪੋਰਟਫੀਲਡ ਨੇ ਕਿਹਾ, ''ਮੈਨੂੰ ਨਹੀਂ ਲੱਗਦਾ ਕਿ ਉਹ ਕੋਈ ਢਿੱਲ ਵਰਤਣਗੇ। ਉਨ੍ਹਾਂ ਕੋਲ 15 ਲੋਕਾਂ ਦੀ ਟੀਮ ਹੈ, ਇਸ ਲਈ ਉਹ ਜਿਸ ਨੂੰ ਖਿਡਾਉਣਾ ਚਾਹੁਣ ਖਿਡਾਰੀ ਸਕਦੇ ਹਨ। '' ਉਨ੍ਹਾਂ ਕਿਹਾ, ''ਇਹ ਲੰਬਾ ਟੂਰਨਾਮੈਂਟ ਹੈ ਤੇ ਉਹ ਲੈਅ ਗੁਆਉਣਾ ਨਹੀਂ ਚਾਹੁਣਗੇ। ਉਹ ਜੋ ਵੀ ਫੈਸਲਾ ਕਰਦੇ ਹਨ, ਉਹ ਸਾਡੇ ਕੰਟਰੋਲ ਵਿਚ ਨਹੀਂ ਹੈ।
ਧੋਨੀ ਦੀ ਫਿਲਮ 'ਚ ਹਰਭਜਨ ਤੇ ਯੁਵਰਾਜ ਕਰਨਗੇ ਐਕਟਿੰਗ (ਦੇਖੋ ਤਸਵੀਰਾਂ)
NEXT STORY