ਵੇਲਿੰਗਟਨ¸ ਮੌਜੂਦਾ ਵਿਸ਼ਵ ਕੱਪ ਵਿਚ ਉਲਟਫੇਰ ਕਰ ਰਹੀ ਆਇਰਲੈਂਡ ਟੀਮ ਦੇ ਕਪਤਾਨ ਵਿਲੀਅਮਸ ਪੋਰਟਰਫੀਲਡ ਦਾ ਕਹਿਣਾ ਹੈ ਕਿ ਉਸਦੀ ਟੀਮ ਸਾਬਕਾ ਚੈਂਪੀਅਨ ਭਾਰਤ ਨੂੰ ਮੰਗਲਵਾਰ ਨੂੰ ਹੋਣ ਵਾਲੇ ਮੁਕਾਬਲੇ ਵਿਚ ਸਖਤ ਚੁਣੌਤੀ ਦੇਣ ਲਈ ਤਿਆਰ ਹੈ।
ਮੈਚ ਤੋਂ ਪੂਰਬਲੀ ਸ਼ਾਮ 'ਤੇ ਪੋਰਟਰਫੀਲਡ ਨੇ ਕਿਹਾ, ''ਅਸੀਂ ਚੰਗੀ ਸਥਿਤੀ ਵਿਚ ਹਾਂ ਪਰ ਸਾਨੂੰ ਆਪਣਾ ਚੰਗਾ ਪ੍ਰਦਰਸ਼ਨ ਬਰਕਰਾਰ ਰੱਖਣਾ ਹੋਵੇਗਾ। ਭਾਰਤ ਪਹਿਲਾਂ ਹੀ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰ ਚੁੱਕਾ ਹੈ ਪਰ ਉਹ ਚੋਟੀ 'ਤੇ ਬਰਕਰਾਰ ਰਹਿਣਾ ਚਾਹੇਗਾ।
ਪੋਰਟਰਫੀਲਡ ਨੇ ਕਿਹਾ, ''ਅਸੀਂ ਇਹ ਬਿਲਕੁਲ ਵੀ ਉਮੀਦ ਨਹੀਂ ਕਰ ਸਕਦੇ ਕਿ ਉਹ ਸਾਨੂੰ ਕਿਸੇ ਵੀ ਤਰ੍ਹਾਂ ਦਾ ਮੌਕਾ ਦੇਣਗੇ। ਭਾਰਤ ਸਾਹਮਣੇ ਜਿੱਤ ਦਰਜ ਕਰਨਾ ਆਸਾਨ ਨਹੀਂ ਹੋਵੇਗਾ। ਇਸ ਲਈ ਸਭ ਤੋਂ ਅਹਿਮ ਹੋਵੇਗਾ ਕਿ ਸਾਨੂੰ ਖੁਦ ਨੂੰ ਚੰਗੀ ਸ਼ੁਰੂਆਤ ਦੇਣੀ ਹੋਵੇਗੀ ਤੇ ਫਿਰ ਉਸੇ ਲੈਅ ਨੂੰ ਬਰਕਰਾਰ ਰੱਖਣਾ ਹੋਵੇਗਾ। ਸ਼ੁਰੂਆਤੀ 10 ਓਵਰ ਬਹੁਤ ਅਹਿਮ ਹੋਣਗੇ।''
ਮੈਸੀ ਨੇ ਤੋੜਿਆ ਹੈਟ੍ਰਿਕ ਦਾ ਸਪੈਨਿਸ਼ ਰਿਕਾਰਡ
NEXT STORY