ਆਕਲੈਂਡ- ਤੁਹਾਡੀ ਨਜ਼ਰ 'ਚ ਖੇਡਾਂ ਦੀ ਦੁਨੀਆ 'ਚ ਸਭ ਤੋਂ ਮੁਸ਼ਕਲ ਕੰਮ ਕਿਹੜਾ ਹੈ? ਬ੍ਰਾਜ਼ੀਲ ਜਾਂ ਇੰਗਲੈਂਡ ਦੀਆਂ ਫੁੱਟਬਾਲ ਟੀਮਾਂ ਦਾ ਮੈਨੈਜਰ ਬਣਨਾ ਜਾਂ ਮੌਜੂਦਾ ਹਾਲਾਤਾਂ 'ਚ ਇੰਗਲੈਂਡ ਦੀ ਕ੍ਰਿਕਟ ਟੀਮ ਦੀ ਕੋਚਿੰਗ ਕਰਨਾ। ਜੇਕਰ ਤੁਸੀਂ ਮਿਸਬਾਹ ਤੋਂ ਇਹ ਸਵਾਲ ਕਰੋ ਤਾਂ ਉਸ ਦਾ ਜਵਾਬ ਹੁੰਦਾ ਹੈ, ਪਾਕਿਸਤਾਨੀ ਟੀਮ ਦੀ ਕਪਤਾਨੀ ਕਰਨਾ।
ਪਿਛਲੇ 5 ਸਾਲਾਂ ਤੋਂ ਟੈਸਟ ਟੀਮ ਦੀ ਅਗਵਾਈ ਕਰ ਰਹੇ ਮਿਸਬਾਹ ਦੀ ਵਨਡੇ 'ਚ ਸਥਿਤੀ ਇਹ ਹੈ ਕਿ ਜੇਕਰ ਉਹ ਰਨ ਬਣਾਉਂਦਾ ਹੈ ਅਤੇ ਟੀਮ ਹਾਰ ਜਾਂਦੀ ਹੈ ਤਦ ਵੀ ਉਸ ਦੀ ਭੰਡੀ ਹੁੰਦੀ ਹੈ। ਜਦੋਂ ਪਾਕਿਸਤਾਨ ਵਿਸ਼ਵ ਕੱਪ 'ਚ ਭਾਰਤ ਤੇ ਵੈਸਟਇੰਡੀਜ਼ ਹੱਥੋਂ ਹਾਰ ਗਿਆ ਤਾਂ ਲਾਹੌਰ 'ਚ ਮਿਸਬਾਹ ਦੇ ਪੁਤਲੇ ਸਾੜੇ ਗਏ ਅਤੇ ਮੁਲਤਾਨ 'ਚ ਟੀਮ ਦਾ ਜਨਾਜ਼ਾ ਕੱਢਿਆ ਗਿਆ।
ਮਿਸਬਾਹ ਨੇ ਕਿਹਾ ਕਿ ਖੇਡਾਂ ਦੀ ਦੁਨੀਆ 'ਚ ਇਹ ਪੰਜ ਸਭ ਤੋਂ ਮੁਸ਼ਕਲ ਕੰਮਾਂ 'ਚੋਂ ਇਕ ਹੈ। ਤੁਹਾਡੇ ਤੋਂ ਬਹੁਤ ਆਸ ਕੀਤੀ ਜਾਂਦੀ ਹੈ ਅਤੇ ਜਦੋਂ ਤੁਸੀਂ ਇਸ ਨੂੰ ਪੂਰੀ ਨਹੀਂ ਕਰ ਪਾਉਂਦੇ ਤਾਂ ਤੁਹਾਡੀ ਸਖ਼ਤ ਆਲੋਚਨਾ ਹੁੰਦੀ ਹੈ। ਕਈ ਵਾਰ ਤਾਂ ਇਹ ਬੇਲੋੜੀ ਹੁੰਦੀ ਹੈ। ਹਰ ਅਗਲੇ ਦਿਨ ਤੁਸੀਂ ਨਿਸ਼ਾਨੇ 'ਤੇ ਹੁੰਦੇ ਹੋ ਅਤੇ ਇਸ ਦਾ ਟੀਮ 'ਤੇ ਨਕਾਰਾਤਮਕ ਅਸਰ ਪੈਂਦਾ ਹੈ। ਖਿਡਾਰੀ ਪ੍ਰੇਸ਼ਾਨ ਹੁੰਦੇ ਹਨ, ਉਨ੍ਹਾਂ ਦੇ ਪਰਿਵਾਰ ਪ੍ਰੇਸ਼ਾਨ ਹੁੰਦੇ ਹਨ ਅਤੇ ਟੀਮ ਦੀ ਇਕਾਗਰਤਾ ਭੰਗ ਹੁੰਦੀ ਹੈ।
ਭਾਰਤ ਦੀ ਆਇਰਲੈਂਡ 'ਤੇ ਰਿਕਾਰਡਤੋੜ ਜਿੱਤ (ਦੇਖੋ ਤਸਵੀਰਾਂ)
NEXT STORY