ਹੈਮਿਲਟਨ- ਐੱਮ.ਐੱਸ ਧੋਨੀ ਭਾਰਤ ਵਲੋਂ ਸਭ ਤੋਂ ਵੱਧ (ODI) ਵਨ-ਡੇ ਇੰਟਰਨੈਸ਼ਨਲ ਮੈਚਾਂ 'ਚ ਕਪਤਾਨੀ ਕਰਨ ਵਾਲਾ ਖਿਡਾਰੀ ਬਣ ਗਿਆ ਹੈ। ਉਸ ਨੇ ਅੱਜ ਇੱਥੇ ਵਿਸ਼ਵ ਕੱਪ ਗਰੁੱਪ-ਬੀ ਮੈਚ 'ਚ ਆਇਰਲੈਂਡ ਵਿਰੁੱਧ ਮੈਚ ਖੇਡ ਕੇ ਮੁਹੰਮਦ ਅਜ਼ਹਰੂਦੀਨ ਦਾ ਰਿਕਾਰਡ ਤੋੜਿਆ। ਧੋਨੀ ਦਾ ਕਪਤਾਨ ਦੇ ਰੂਪ 'ਚ ਇਹ 175ਵਾਂ ਵਨਡੇ ਮੈਚ ਹੈ ਜਦਕਿ ਅਜ਼ਹਰੂਦੀਨ ਨੇ 174 ਮੈਚਾਂ 'ਚ ਟੀਮ ਦੀ ਅਗਵਾਈ ਕੀਤੀ ਸੀ।
ਭਾਰਤ ਵਲੋਂ ਸਭ ਤੋਂ ਵੱਧ ਵਨਡੇ ਮੈਚਾਂ 'ਚ ਕਪਤਾਨੀ ਕਰਨ ਵਾਲੇ ਖਿਡਾਰੀਆਂ 'ਚ ਧੋਨੀ (175) ਤੇ ਅਜ਼ਹਰੂਦੀਨ (174) ਤੋਂ ਬਾਅਦ ਸੌਰਭ ਗਾਂਗੁਲੀ (146), ਰਾਹੁਲ ਦ੍ਰਾਵਿੜ (79), ਕਪਿਲ ਦੇਵ (74) ਤੇ ਸਚਿਨ ਤੇਂਦੂਲਕਰ (73) ਦਾ ਨੰਬਰ ਆਉਂਦਾ ਹੈ।
ਸਭ ਤੋਂ ਵੱਧ ਵਨਡੇ ਮੈਚਾਂ 'ਚ ਕਪਤਾਨੀ ਦਾ ਕੌਮਾਂਤਰੀ ਰਿਕਾਰਡ ਆਸਟ੍ਰੇਲੀਆ ਦੇ ਰਿੱਕੀ ਪੋਂਟਿੰਗ (230 ਮੈਚ) ਦੇ ਨਾਂ ਹੈ। ਧੋਨੀ ਇਸ ਸੂਚੀ 'ਚ ਪੋਂਟਿੰਗ, ਸਟੀਫਿਨ ਫਲੇਮਿੰਗ (218), ਅਰਜੁਨ ਰਣਤੁੰਗਾ (193) ਅਤੇ ਐਲਨ ਬਾਰਡਰ (178) ਤੋਂ ਬਾਅਦ 5ਵੇਂ ਸਥਾਨ 'ਤੇ ਪਹੁੰਚ ਗਿਆ ਹੈ।
ਦੁਨੀਆ ਦਾ ਸਭ ਤੋਂ ਮੁਸ਼ਕਲ ਕੰਮ ਹੈ ਪਾਕਿਸਤਾਨ ਦੀ ਕਪਤਾਨੀ: ਮਿਸਬਾਹ
NEXT STORY