ਮੁੰਬਈ- ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਨੇ ਹਾਲ ਹੀ 'ਚ ਇਕ ਆਈਵੀਅਰ ਬਰਾਂਡ ਲਈ ਸਪੈਸ਼ਲ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਬੀ-ਟਾਊਨ ਦੀ ਡਿੰਪਲ ਗਰਲ ਦੀਪਿਕਾ ਪਾਦੁਕੋਣ ਬੇਹੱਦ ਸਟਨਿੰਗ ਲੱਗ ਰਹੀ ਹੈ। ਦੀਪਿਕਾ ਦਾ ਇਹ ਨਵਾਂ ਫੋਟੋਸ਼ੂਟ ਜਿੱਥੇ Ellen Von Unwerth ਨੇ ਆਪਣੇ ਕੈਮਰੇ 'ਚ ਕੈਦ ਕੀਤਾ, ਉਥੇ ਹੀ ਦੀਪਿਕਾ ਨੂੰ ਇਹ ਸਟਾਈਲਿਸ਼ ਲੁੱਕ ਅਨੀਤਾ ਸ਼ਰਾਫ ਨੇ ਦਿੱਤੀ ਹੈ। ਫੋਟੋਸ਼ੂਟ ਬਾਰੇ ਗੱਲ ਕਰਦੇ ਹੋਏ ਦੀਪਿਕਾ ਨੇ ਕਿਹਾ, ''ਮੈਂ ਬਹੁਤ ਖੁਸ਼ ਹਾਂ ਕਿਉਂਕਿ ਮੈਨੂੰ Ellen Von Unwerth ਫੋਟੋਗ੍ਰਾਫਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਮੈਨੂੰ ਲੱਗਦਾ ਹੈ ਕਿ ਸਾਰਿਆਂ ਦੀ ਉਨ੍ਹਾਂ ਨਾਲ ਇਕ ਵਾਰੀ ਕੰਮ ਕਰਨ ਦੀ ਇੱਛਾ ਹੁੰਦੀ ਹੈ। ਇਹ ਮੇਰੇ ਲਈ ਕਿਸੇ ਸੁਪਨੇ ਦੇ ਸੱਚ ਹੋਣ ਵਾਂਗ ਹੈ। ਇਸ 'ਚ ਮੈਨੂੰ ਬਹੁਤ ਹੀ ਮਜ਼ਾ ਆਇਆ। ਇਨ੍ਹੀਂ ਦਿਨੀਂ ਦੀਪਿਦਾ ਆਪਣੀਆਂ ਆਉਣ ਵਾਲੀਆਂ ਫਿਲਮਾਂ 'ਬਾਜੀਰਾਓ ਮਲਤਾਨੀ' ਅਤੇ 'ਤਮਾਸ਼ਾ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।
ਦਿਲਜੀਤ ਨੂੰ ਮਹਿੰਗਾ ਪੈ ਸਕਦੈ ਕਰੀਨਾ ਨੂੰ ਪੰਜਾਬ ਘੁਮਾਉਣਾ (ਦੇਖੋ ਤਸਵੀਰਾਂ)
NEXT STORY