ਜਲੰਧਰ- ਪੰਜਾਬੀ ਫਿਲਮ ਇੰਡਸਟਰੀ ਦੇ ਸੁਪਰਸਟਾਰ ਦਿਲਜੀਤ ਦੁਸਾਂਝ ਆਪਣੀ ਪਹਿਲੀ ਬਾਲੀਵੁੱਡ ਫਿਲਮ ਉੜਤਾ ਪੰਜਾਬ ਦੀ ਸ਼ੂਟਿੰਗ ਪਿਛਲੇ 10 ਦਿਨਾਂ ਤੋਂ ਅੰਮ੍ਰਿਤਸਰ ਦੇ ਤਰਨਤਾਰਨ ਦੇ ਵੱਖ-ਵੱਖ ਇਲਾਕਿਆਂ ਵਿਚ ਕਰ ਰਹੇ ਹਨ ਪਰ ਉਨ੍ਹਾਂ ਦੀ ਇਸ ਸ਼ੂਟਿੰਗ ਸਬੰਧੀ ਪ੍ਰਸ਼ਾਸਨ ਬਿਲਕੁਲ ਅਣਜਾਣ ਹੈ। ਨਾ ਤਾਂ ਫਿਲਮ ਦੀ ਟੀਮ ਵਲੋਂ ਜ਼ਿਲਾ ਪ੍ਰਸ਼ਾਸਨ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ ਹੈ ਤੇ ਨਾ ਹੀ ਸ਼ੂਟਿੰਗ ਲਈ ਕਿਸੇ ਤਰ੍ਹਾਂ ਦੀ ਇਜਾਜ਼ਤ ਲਈ ਗਈ ਹੈ। ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣ ਹੈ ਕਿ ਕਿਸੇ ਵੀ ਤਰ੍ਹਾਂ ਦੀ ਸ਼ੂਟਿੰਗ ਤੋਂ ਪਹਿਲਾਂ ਇਸ ਸਬੰਧੀ ਇਜਾਜ਼ਤ ਲੈਣੀ ਜ਼ਰੂਰੀ ਹੁੰਦੀ ਹੈ।
ਸ਼ੂਟਿੰਗ ਦੌਰਾਨ ਸਿਤਾਰਿਆਂ ਦੀ ਸੁਰੱਖਿਆ ਤੇ ਜਮ੍ਹਾ ਹੁੰਦੀ ਭੀੜ ਨੂੰ ਸੰਭਾਲਣ ਲਈ ਪੁਲਸ ਤਾਇਨਾਤ ਕੀਤੀ ਜਾਂਦੀ ਹੈ ਪਰ ਫਿਲਮ ਦੀ ਟੀਮ ਨੇ ਅਜਿਹਾ ਕੁਝ ਵੀ ਨਹੀਂ ਕੀਤਾ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਇਸ ਸਬੰਧੀ ਕਾਰਵਾਈ ਕਰਨਗੇ ਤੇ ਜੇਕਰ ਸ਼ੂਟਿੰਗ ਦੌਰਾਨ ਹੁਣ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦੇ ਜ਼ਿੰਮੇਵਾਰ ਖੁਦ ਫਿਲਮ ਨਾਲ ਸਬੰਧਤ ਲੋਕ ਹੋਣਗੇ।
ਰਾਸ਼ੀ ਮੁਤਾਬਕ ਕੁਝ ਅਜਿਹੇ ਹਨ ਬਾਲੀਵੁੱਡ ਸਿਤਾਰੇ (ਦੇਖੋ ਤਸਵੀਰਾਂ)
NEXT STORY