ਨਵੀਂ ਦਿੱਲੀ- ਬਾਲੀਵੁੱਡ ਦੇ ਪਰਫੈਕਟਨਿਸਟ ਆਮਿਰ ਖਾਨ ਨੇ ਇਕ ਸਮਾਰੋਹ ਦੌਰਾਨ ਉਨ੍ਹਾਂ ਸਾਰੇ ਲੋਕਾਂ ਤੋਂ ਮੁਆਫੀ ਮੰਗੀ ਹੈ ਜੋ ਉਨ੍ਹਾਂ ਦੀ ਫਿਲਮ 'ਪੀਕੇ' ਨਾਲ ਨਰਾਜ਼ ਹੋਏ ਸਨ। ਆਮਿਰ ਨੇ ਉਨ੍ਹਾਂ ਸਾਰੇ ਲੋਕਾਂ ਤੋਂ ਮੁਆਫੀ ਮੰਗਦੇ ਹੋਏ ਕਿਹਾ ਕਿ ਕਿਸੇ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਉਨ੍ਹਾਂ ਦਾ ਜਾਂ ਉਨ੍ਹਾਂ ਦੀ ਟੀਮ ਦੇ ਕਿਸੇ ਮੈਂਬਰ ਦਾ ਕੋਈ ਇਰਾਦਾ ਨਹੀਂ ਸੀ। ਆਮਿਰ ਨੇ ਇਹ ਬਿਆਨ 'ਪੀਕੇ' ਦੀ ਡੀਵੀਡੀ ਲਾਂਚ ਕਰਦੇ ਸਮੇਂ ਦਿੱਤਾ। ਉਨ੍ਹਾਂ ਕਿਹਾ, ''ਮੈਨੂੰ ਨਿੱਜੀ ਤੌਰ 'ਤੇ ਕਾਫੀ ਬੁਰਾ ਲੱਗ ਰਿਹਾ ਹੈ ਕਿ ਮੇਰੇ ਕਾਰਨ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਇਹ ਇਕ ਮਹੱਤਵਪੂਰਨ ਮੁੱਦਾ ਸੀ ਅਤੇ ਇਸ ਨੂੰ ਸਾਰਿਆਂ ਤੱਕ ਪਹੁੰਚਾਉਣਾ ਚਾਹੁੰਦੇ ਸੀ। ਇਸ ਮੌਕੇ 'ਤੇ ਉਨ੍ਹਾਂ ਨੇ ਕਿਹਾ ਕਿ ਜਦੋਂ ਤੁਸੀਂ ਸਖਤ ਮਿਹਨਤ ਕਰਕੇ ਕੋਈ ਫਿਲਮ ਬਣਾਉਂਦੇ ਹੋ ਅਤੇ ਉਸ ਤੋਂ ਬਾਅਦ ਦਰਸ਼ਕ ਉਸ ਨੂੰ ਪਸੰਦ ਕਰਦੇ ਹਨ ਤਾਂ ਕਾਫੀ ਚੈਨ ਮਿਲਦਾ ਹੈ।'' ਆਮਿਰ ਨੇ ਦੱਸਿਆ ਕਿ ਫਿਲਮ 'ਪੀਕੇ' ਨੇ ਹੁਣ ਤੱਕ 500 ਕਰੋੜ ਦਾ ਬਿਜ਼ਨੈੱਸ ਕੀਤਾ ਹੈ।
ਸ਼ੂਟਿੰਗ ਲਈ ਜੈਪੁਰ ਪਹੁੰਚੀ ਦੀਪਿਕਾ ਪਾਦੁਕੋਣ
NEXT STORY