ਭੋਪਾਲ- ਗੂਗਲ ਦੇ ਮੁਤਾਬਕ ਸੰਸਾਰਕ 'ਵਰਚੁਅਲ ਟ੍ਰੈਵਲਰ' ਦੇ ਲਈ ਆਗਰਾ ਦਾ ਤਾਜ ਮਹਿਲ ਏਸ਼ੀਆ 'ਚ ਸਭ ਤੋਂ ਲੋਕਪ੍ਰਿਯ ਸੈਰ-ਸਪਾਟੇ ਦੇ ਕੇਂਦਰ ਦੇ ਰੂਪ 'ਚ ਉਭਰਿਆ ਹੈ।
ਗੂਗਲ ਦੇ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਮੁਤਾਬਕ ਵਰਚੁਅਲ ਟ੍ਰੈਵਲਰ ਦੇ ਲਈ ਸਭ ਤੋਂ ਲੋਕਪ੍ਰਿਯ ਏਸ਼ੀਆਈ ਸਥਾਨਾਂ 'ਚ ਇਹ ਇਕ ਮਹੱਤਵਪੂਰਨ ਸਥਾਨ ਬਣ ਕੇ ਉਭਰਿਆ ਹੈ। ਇਸ ਦੇ ਮੁਤਾਬਕ ਸਿੰਗਾਪੁਰ, ਆਸਟ੍ਰੇਲੀਆ, ਕੋਰੀਆ, ਫਿਲੀਪੀਂਸ, ਮਲੇਸ਼ੀਆ ਅਤੇ ਭਾਰਤ 'ਚ ਲੋਕਾਂ ਨੇ ਤਾਜਮਹਿਲ ਨੂੰ ਸੰਸਾਰਕ ਪੱਧਰ 'ਤੇ ਸਭ ਤੋਂ ਵੱਧ ਦੇਖੇ ਗਏ ਸਥਾਨਾਂ 'ਚ ਸ਼ਾਮਲ ਕੀਤਾ ਹੈ।
ਜ਼ਿਕਰਯੋਗ ਹੈ ਕਿ ਗੂਗਲ ਆਪਣੀ ਸਟ੍ਰੀਟ ਵਿਊ ਅਤੇ ਗੂਗਲਅਰਥ ਦੇ ਜ਼ਰੀਏ ਵੱਖ-ਵੱਖ ਚੋਣਵੇਂ ਸਥਾਨਾਂ ਨੂੰ ਵਰਚੁਅਲ ਤੌਰ 'ਤੇ ਪ੍ਰਦਰਸ਼ਿਤ ਕਰਦਾ ਹੈ। ਭਾਰਤ 'ਚ ਹੋਰ ਪ੍ਰਮੁੱਖ ਗੂਗਲ ਸਟ੍ਰੀਟ ਵਿਊ ਸਥਾਨਾਂ 'ਚ ਲਾਲ ਕਿਲਾ, ਕੁਤੁਬ ਮੀਨਾਰ, ਆਗਰੇ ਦਾ ਕਿਲਾ, ਲਵਾਸਾ, ਹੁਮਾਯੂੰ ਦਾ ਮਕਬਰਾ, ਸ਼ਨੀਵਾਰਾ ਵਾਡਾ, ਜੰਤਰ-ਮੰਤਰ ਅਤੇ ਆਈ.ਆਈ.ਟੀ. ਬੰਬਈ ਸ਼ਾਮਲ ਹਨ।
ਇਸ ਚਮਤਕਾਰੀ ਐਪ ਨੇ ਛੱਡਿਆ ਵਟਸਐਪ, ਫੇਸਬੁੱਕ ਨੂੰ ਪਿੱਛੇ
NEXT STORY