ਨਿਊਯਾਰਕ- ਅਮਰੀਕਾ ਦੀ ਕੰਪਨੀ ਮਿਰਾਚ ਕੈਪੀਟਲ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਸਹਾਰਾ ਸਮੂਹ ਦੇ ਖਿਲਾਫ 40 ਕਰੋੜ ਡਾਲਰ ਦਾ ਮਾਨਹਾਨੀ ਮੁਕੱਦਮਾ ਦਾਇਰ ਕਰਨ ਦੀ ਤਿਆਰੀ ਕਰ ਰਹੀ ਹੈ। ਮਿਰਾਚ ਦਾ ਦੋਸ਼ ਹੈ ਕਿ ਸਹਾਰਾ ਸਮੂਹ ਦੇ ਨਾਲ ਵਿੱਤੀ ਸੌਦਾ ਅਸਫਲ ਰਹਿਣ ਦੇ ਕਾਰਨ ਉਸ ਨੂੰ ਬੇਹੱਦ ਨੁਕਸਾਨ ਹੋਇਆ ਹੈ ਅਤੇ ਉਸ ਦੇ ਨਿਵੇਸ਼ਕਾਂ ਦਾ ਭਰੋਸਾ ਹਿਲਿਆ ਹੈ।
ਇੱਥੇ ਸਹਾਰਾ ਸਮੂਹ ਨੇ ਵੀ ਮਿਰਾਚ 'ਤੇ ਅਸਫਲ ਰਹੇ 2.05 ਅਰਬ ਡਾਲਰ ਦੇ ਕਰਜ਼ਾ ਸੌਦੇ ਦੇ ਮਾਮਲੇ 'ਚ ਧੋਖਾਧੜੀ ਅਤੇ ਜਾਲਸਾਜ਼ੀ ਦਾ ਦੋਸ਼ ਲਗਾਇਆ ਹੈ ਅਤੇ ਉਸ ਨੇ ਪਿਛਲੇ ਮਹੀਨੇ ਅਮਰੀਕੀ ਕੰਪਨੀ ਦੇ ਖਿਲਾਫ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਸੰਕਟਗ੍ਰਸਤ ਸਮੂਹ ਦਾ ਦੋਸ਼ ਹੈ ਕਿ ਮਿਰਾਚ ਅਤੇ ਇਸ ਦੇ ਮੁੱਖ ਕਾਰਜਕਾਰੀ ਸਾਰਾਂਸ਼ ਸ਼ਰਮਾ ਦੇ ਅਪਰਾਧਕ ਕੰਮ ਅਤੇ ਇੰਨੇ ਵੱਡੇ ਸੌਦੇ ਨੂੰ ਪੂਰਾ ਕਰਨ ਦੀ ਵਿਤੀ ਅਸਮਰੱਥਾ ਦੇ ਕਾਰਨ ਇਹ ਸੌਦਾ ਟੁੱਟਿਆ ਇਸ ਨਾਲ ਕੀਮਤੀ ਸਮੇਂ ਅਤੇ ਵਸੀਲੇ ਬਰਬਾਦ ਹੋਏ ਅਤੇ ਸਹਾਰਾ ਦੇ ਸਨਮਾਨ ਨੂੰ ਵੀ ਨੁਕਸਾਨ ਹੋਇਆ।
ਵੈੱਬ-ਸੈਲਾਨੀਆਂ ਦੇ ਆਕਰਸ਼ਣ ਦੇ ਰੂਪ 'ਚ ਉਭਰਿਆ ਹੈ ਤਾਜ ਮਹਿਲ : ਗੂਗਲ
NEXT STORY