ਜੇਕਰ ਤੁਸੀਂ ਰੋਜ਼ਾਨਾ ਅੱਧਾ ਘੰਟਾ ਪੂਜਾ 'ਚ ਆਪਣਾ ਸਮਾਂ ਲਗਾਉਂਦੇ ਹੋ ਤਾਂ ਤੁਹਾਨੂੰ ਦਿਲ ਦਾ ਦੌਰਾ ਪੈਣ ਦਾ ਸ਼ੱਕ 50 ਫੀਸਦੀ ਘੱਟ ਹੋ ਜਾਂਦਾ ਹੈ। ਜੇਕਰ ਤੁਸੀਂ ਈਸਾਈ ਹੋ ਅਤੇ ਨਿਯਮਤ ਰੂਪ ਨਾਲ ਚਰਚ ਜਾ ਕੇ 'ਸੰਡੇ ਪ੍ਰੇਅਰ' 'ਚ ਹਿੱਸਾ ਲੈਂਦੇ ਹੋ ਤਾਂ ਤੁਹਾਡੇ 'ਚ ਤਣਾਅ ਦੀ ਸੰਭਾਵਨਾ 60 ਤੋਂ 80 ਫੀਸਦੀ ਤਕ ਘੱਟ ਹੋ ਜਾਂਦੀ ਹੈ। ਮਾਨਸਿਕ ਤਾਜ਼ਗੀ ਲਈ ਅਧਿਆਤਮ ਤੋਂ ਬਿਹਤਰ ਕੋਈ ਹੋਰ ਦਵਾ ਨਹੀਂ ਹੈ।
ਇਹ ਗੱਲ ਸੁਣਨ 'ਚ ਜ਼ਰੂਰ ਅਜੀਬ ਜਿਹੀ ਲੱਗਦੀ ਹੈ ਪਰ ਹੈ ਸੌ ਫੀਸਦੀ ਸੱਚ। ਇਹ ਭਵਿੱਖਬਾਣੀ ਜਾਂ ਖੋਜ ਨਤੀਜੇ ਕਿਸੇ ਸੰਤ ਮਹਾਤਮਾ ਦੇ ਨਹੀਂ ਸਗੋਂ ਅਮੇਰਿਕਾ ਦੇ ਵਿਗਿਆਨੀਆਂ ਵਲੋਂ ਕੀਤੀ ਗਈ ਇਕ ਖੋਜ ਦਾ ਨਤੀਜਾ ਹੈ। ਤਾਂ ਦੇਰ ਕਿਸ ਗੱਲ ਦੀ ਹੈ। ਅੱਜ ਅਤੇ ਹੁਣੇ ਤੋਂ ਹੀ ਤੁਸੀਂ ਆਪਣਾ ਕੁਝ ਸਮਾਂ ਭਗਤੀ-ਸੰਗੀਤ, ਪੂਜਾ-ਪਾਠ 'ਚ ਲਗਾਓ ਅਤੇ ਮਾਨਸਿਕ ਕਸ਼ਟ ਤੋਂ ਦੂਰ ਹੋਵੋ।
ਲਾਈਫ ਸਟਾਈਲ ਦੇ ਮਾਮਲੇ 'ਚ ਆਪਣੇ ਖੋਜ ਕੰਮਾਂ ਲਈ ਮਸ਼ਹੂਰ ਅਮੇਰਿਕਾ ਦੀ 'ਨੈਸ਼ਨਲ ਇੰਸਟੀਚਿਊਟ ਆਫ ਹੈਲਥ ਕੇਅਰ' ਇਕ-ਦੋ ਨਹੀਂ ਸਗੋਂ ਅਧਿਆਤਮ 'ਤੇ ਸਾਢੇ ਤਿੰਨ ਦਰਜਨ ਖੋਜਾਂ ਕਰ ਕੇ ਆਪਣੇ ਇਸ ਸਿੱਟੇ 'ਤੇ ਪਹੁੰਚਿਆ ਹੈ।
ਇਨ੍ਹਾਂ ਖੋਜਾਂ 'ਚ 50 ਹਜ਼ਾਰ ਤੋਂ ਵੱਧ ਲੋਕਾਂ ਦੇ ਜੀਵਨ ਦਾ ਅਧਿਐਨ ਕੀਤਾ ਗਿਆ ਹੈ ਜਦੋਂ ਕਿ ਇਸ ਤੋਂ ਵੱਧ ਲਗਭਗ 75 ਤੋਂ 70 ਹਜ਼ਾਰ ਲੋਕਾਂ ਨਾਲ ਗੱਲਬਾਤ ਕੀਤੀ ਗਈ। ਇਹ ਸਾਰੇ ਲੋਕ ਕਈ ਦੇਸ਼ਾਂ, ਸਮਾਜਾਂ ਅਤੇ ਵੱਖ-ਵੱਖ ਜਾਤੀਆਂ ਦੇ ਸਨ।
ਇਨ੍ਹਾਂ ਖੋਜ ਅਧਿਐਨਾਂ ਦੇ ਵਿਸ਼ਲੇਸ਼ਣ 'ਚ ਵੀ ਬਹੁਪੱਧਰੀ ਪਦਤੀਆਂ ਦੀ ਵਰਤੋਂ ਕੀਤੀ ਗਈ। ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਦੇ ਮਾਹਿਰਾਂ ਦੀ ਸਾਂਝੇਦਾਰੀ ਨਾਲ ਹੀ ਕਿਸੇ ਸਾਂਝੇ ਨਤੀਜੇ 'ਤੇ ਪਹੁੰਚਿਆ ਗਿਆ ਕਿਉਂਕਿ ਜ਼ਿਆਦਾਤਰ ਖੋਜਾਂ 'ਚ ਪ੍ਰੇਸ਼ਾਨੀ ਇਹ ਹੁੰਦੀ ਹੈ ਕਿ ਉਨ੍ਹਾਂ ਦੇ ਨਤੀਜੇ ਇਕਾਂਗੀ ਹੋ ਜਾਂਦੇ ਹਨ ਪਰ ਇਸ ਖੋਜ ਲੜੀ 'ਚ ਵੱਖ-ਵੱਖ ਖੇਤਰ ਦੇ ਮਾਹਿਰਾਂ ਨੂੰ ਇਕੱਠਿਆਂ ਜੋੜਿਆ ਗਿਆ। ਇਸ ਬਹੁਪੱਧਰੀ ਖੋਜ ਲੜੀ ਦੀ ਅਗਵਾਈ ਅਮੇਰਿਕਾ ਦੇ ਵਿਸ਼ਵ ਪ੍ਰਸਿੱਧ ਮਨੋਵਿਗਿਆਨਕ ਮਾਈਕਲ ਮੈਕਲਾਂਗ ਨੇ ਕੀਤੀ। ਖੋਜ ਨਤੀਜਿਆਂ 'ਚ ਇਹ ਵੀ ਦੇਖਿਆ ਗਿਆ ਹੈ ਕਿ ਧਾਰਮਿਕ ਕੰਮਾਂ 'ਚ ਜ਼ਿਆਦਾ ਸਾਂਝੇਦਾਰੀ ਤੁਹਾਨੂੰ ਮੋਟਾਪੇ ਤੋਂ ਵੀ ਬਚਾਉਂਦੀ ਹੈ।
► ਸੰਜੇ ਕੁਮਾਰ 'ਸੁਮਨ'
ਸੱਚੇ ਵਚਨ ਹਮੇਸ਼ਾ ਸਫਲ ਹੁੰਦੇ ਹਨ
NEXT STORY