ਲਖਨਊ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਸਥਿਤ ਘਰ 'ਤੇ ਬੰਧਕ ਬਣਾ ਕੇ ਨੌਕਰਰਾਣੀ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਸਾਬਕਾ ਵਿਧਾਇਕ ਕੌਸ਼ਲੇਂਦਰ ਨਾਥ ਯੋਗੀ ਨੂੰ ਪੁਲਸ ਅਜੇ ਤੱਕ ਗ੍ਰਿਫਤਾਰ ਨਹੀਂ ਕਰ ਸਕੀ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਯੋਗੀ ਦੀ ਤਲਾਸ਼ 'ਚ ਉਨ੍ਹਾਂ ਦੇ ਪਾਏ ਜਾਣ ਦੇ ਸੰਭਾਵਿਤ ਠਿਕਾਣਿਆਂ 'ਤੇ ਛਾਪੇ ਮਾਰੇ ਜਾ ਰਹੇ ਹਨ ਪਰ ਅਜੇ ਤੱਕ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਹੈ। ਯੋਗੀ ਦੇ ਖਿਲਾਫ ਚਿਨਹਟ ਥਾਣੇ 'ਚ ਨੌਕਰਰਾਣੀ ਨੂੰ ਘਰ 'ਚ ਬੰਧਕ ਬਣਾ ਕੇ ਉਸ ਨਾਲ ਬਲਾਤਕਾਰ ਕਰਨ ਅਤੇ ਧਮਕਾਉਣ ਦੇ ਦੋਸ਼ 'ਚ ਮਾਮਲੇ ਦਰਜ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਯੋਗੀ ਦੀ ਨੌਕਰਰਾਣੀ ਨੇ ਦੋਸ਼ ਲਗਾਇਆ ਹੈ ਕਿ ਲਖਨਊ ਦੇ ਚਿਨਹਟ ਥਾਣਾ ਖੇਤਰ ਸਥਿਤ ਆਪਣੇ ਘਰ 'ਤੇ ਯੋਗੀ ਨੇ ਮੰਗਲਵਾਰ ਨੂੰ ਉਸ ਨੂੰ ਬੰਧਕ ਬਣਾ ਲਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਨੌਕਰਰਾਣੀ ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਜ਼ਬਰਦਸਤੀ ਸ਼ਰਾਬ ਪਿਲਾਈ ਗਈ। ਯੋਗੀ ਸਾਲ 2009 'ਚ ਭਾਰਤੀ ਜਨਤਾ ਪਾਰਟੀ ਦੇ ਟਿਕਟ 'ਤੇ ਤੁਲਸੀਪੁਰ ਸੀਟ ਤੋਂ ਵਿਧਾਇਕ ਚੁਣੇ ਗਏ ਸਨ ਪਰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਉਨ੍ਹਾਂ ਨੂੰ ਸਾਲ 2012 'ਚ ਭਾਜਪਾ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।
ਗੁਜਰਾਤੀ ਪੱਤਰਕਾਰਾਂ ਨੂੰ ਮੋਦੀ ਨੇ ਕੀਤਾ ਸਨਮਾਨਿਤ
NEXT STORY