ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਐਚ.ਡੀ ਦੇਵਗੌੜਾ, ਕੇਂਦਰੀ ਮੰਤਰੀ ਸਮਰਿਤੀ ਈਰਾਨੀ, ਨਜਮਾ ਹੇਪਤੁੱਲਾ ਅਤੇ ਰਾਮ ਵਿਲਾਸ ਪਾਸਵਾਨ ਉਨ੍ਹਾਂ 300 ਤੋਂ ਜ਼ਿਆਦਾ ਸੰਸਦ ਮੈਂਬਰਾਂ 'ਚ ਸ਼ਾਮਲ ਹਨ ਜੋ ਬਿਜਲੀ ਪਾਣੀ ਦੇ ਬਿੱਲ ਬਕਾਇਆ ਰਹਿਣ ਨੂੰ ਲੈ ਕੇ ਨਵੀਂ ਦਿੱਲੀ ਨਗਰਪਾਲਿਕਾ ਪ੍ਰੀਸ਼ਦ ਦੇ ਉਲੰਘਣਕਰਤਾਵਾਂ ਦੀ ਲਿਸਟ 'ਚ ਸ਼ਾਮਲ ਹਨ।
ਪ੍ਰੀਸ਼ਦ ਨੇ ਬਿਜਲੀ ਤੇ ਪਾਣੀ ਦੇ ਬਿੱਲ ਬਕਾਇਆ ਰਹਿਣ ਨੂੰ ਲੈ ਕੇ ਉਲੰਘਣਕਰਤਾਵਾਂ ਦੀ ਲਿਸਟ ਜਾਰੀ ਕੀਤੀ ਹੈ ਜਿਸ 'ਚ ਸਾਬਕਾ ਮੰਤਰੀ ਜੈ ਨਾਰਾਇਣ ਪ੍ਰਸਾਦ ਨਿਸ਼ਾਦ, ਲਾਲ ਕ੍ਰਿਸ਼ਣ ਅਡਵਾਣੀ, ਦਿਗਵਿਜ ਸਿੰਘ ਅਤੇ ਜਗਦੀਸ਼ ਟਾਈਟਲਰ ਦੇ ਨਾਂ ਵੀ ਹਨ। ਇਸ ਲਿਸਟ 'ਚ ਦਸੰਬਰ 2014 ਤੱਕ ਬਿੱਲ ਦਾ ਭੁਗਤਾਣ ਨਾ ਕਰਨ ਵਾਲਿਆਂ ਦੇ ਨਾਂ ਹਨ ਜਿਨ੍ਹਾਂ 'ਚ ਲੋਕਸਭਾ ਦੇ 166 ਅਤੇ ਰਾਜਸਭਾ ਦੇ 151 ਮੈਂਬਰ ਸ਼ਾਮਲ ਹਨ।
ਰਾਸ਼ਨ ਕਾਰਡ 'ਤੇ ਹੁਣ ਪਿਤਾ ਨਹੀਂ, ਮਾਂ ਹੋਵੇਗੀ ਮੁਖੀਆ!
NEXT STORY