ਨਵੀਂ ਦਿੱਲੀ- ਰਾਸ਼ਨ ਕਾਰਡ 'ਚ ਹੁਣ ਪਿਤਾ ਨਹੀਂ ਸਗੋਂ ਮਾਂ ਘਰ ਦੀ ਮੁਖੀਆ ਹੋਵੇਗੀ। ਜੀ ਹਾਂ, ਰਾਸ਼ਨ ਕਾਰਡ 'ਤੇ ਹੁਣ ਮਾਂ ਦਾ ਫੋਟੋ, ਬੈਂਕ ਅਕਾਊਂਟ ਅਤੇ ਆਧਾਰ ਕਾਰਡ ਨੰਬਰ ਹੋਵੇਗਾ। ਫੂਡ ਸੁਰੱਖਿਆ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਬਰੇਲੀ 'ਚ ਰਾਜ ਸਰਕਾਰ ਨੇ ਇਹ ਤਬਦੀਲੀ ਕੀਤੀ ਹੈ। ਇੱਥੇ 10 ਲੱਖ ਤੋਂ ਵਧ ਰਾਸ਼ਨ ਕਾਰਡਾਂ ਦੀ ਨਵੇਂ ਸਿਰੇ ਤੋਂ ਫੀਡਿੰਗ ਸ਼ੁਰੂ ਕਰਵਾ ਦਿੱਤੀ ਗਈ ਹੈ ਪਰ ਬਰੇਲੀ ਦੇ ਦਰਗਾਹ ਅਲ ਹਜਰਤ ਨੇ ਔਰਤਾਂ ਨੂੰ ਘਰ ਦੇ ਮੁਖੀਆ ਬਣਾਏ ਜਾਣ 'ਤੇ ਖਾਸਾ ਇਤਰਾਜ਼ ਜ਼ਾਹਰ ਕੀਤਾ ਹੈ।
ਇਸ ਮਾਮਲੇ 'ਚ ਦਰਗਾਹ ਅਲ-ਹਜਰਤ ਨੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਫਤਵਾ ਜਾਰੀ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਸਾਫ ਤੌਰ 'ਤੇ ਕਿਹਾ ਹੈ ਕਿ ਘਰ ਦਾ ਮੁਖੀਆ ਸਿਰਫ ਪੁਰਸ਼ ਹੁੰਦਾ ਹੈ, ਮੁਸਲਿਮ ਸਮਾਜ 'ਚ ਔਰਤ ਨੂੰ ਘਰ ਦਾ ਮੁਖੀਆ ਨਹੀਂ ਬਣਾਇਆ ਜਾ ਸਕਦਾ, ਇਹ ਉਨ੍ਹਾਂ ਦੇ ਸ਼ਰੀਅਤ ਅਤੇ ਇਸਲਾਮ ਦੇ ਖਿਲਾਫ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਦੇ ਫੂਡ ਸੁਰੱਖਿਆ ਐਕਟ ਨੂੰ ਸ਼ਰੀਅਤ ਕਾਨੂੰਨ 'ਚ ਦਖਲਅੰਦਾਜ਼ੀ ਦੱਸਦੇ ਹੋਏ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਮੁਫਤੀ ਸਲੀਮ ਨੂਰੀ ਨੇ ਕਿਹਾ ਕਿ ਦੇਸ਼ ਹਮੇਸ਼ਾ ਤੋਂ ਪੁਰਸ਼ ਪ੍ਰਧਾਨ ਰਿਹਾ ਹੈ। ਸਰਕਾਰ ਦਾ ਇਹ ਫੈਸਲਾ ਪਰੰਪਰਾਵਾਂ ਤੋਂ ਵੱਖ ਹੈ। ਇਸ ਕਾਨੂੰਨ ਤੋਂ ਆਉਣ ਵਾਲੇ ਸਮੇਂ 'ਚ ਔਰਤਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।
ਜਿੱਥੇ ਪਰਿੰਦਾ ਵੀ ਨਾ ਸਕੇ ਖੰਭ, ਉੱਥੋਂ ਲੈ ਉਡਿਆ 3 ਕਰੋੜ ਦੇ ਹੀਰੇ
NEXT STORY