ਨਵੀਂ ਦਿੱਲੀ- ਕਾਂਗਰਸ ਨੇ ਬਜਟ ਨੂੰ ਜਨਵਿਰੋਧੀ ਦੱਸਦੇ ਹੋਏ ਅੱਜ ਦੋਸ਼ ਲਗਾਇਆ ਕਿ ਮੋਦੀ ਸਰਕਾਰ ਨੇ ਝੂਠੇ ਵਾਅਦੇ ਕਰਕੇ ਜਨਤਾ ਨੂੰ ਗੁਮਰਾਹ ਕੀਤਾ ਹੈ ਅਤੇ ਉਸ ਨੂੰ ਧੋਖਾ ਦਿੱਤਾ ਹੈ, ਕਿਉਂਕਿ ਉਸ ਨੇ ਬਜਟ 'ਚ ਖੇਤੀ, ਸਿੱਖਿਆ, ਸਿਹਤ ਸਮੇਤ ਸਮਾਜਕ ਖੇਤਰਾਂ 'ਚ ਕਾਫੀ ਕਟੌਤੀ ਕੀਤੀ ਹੈ।
ਕਾਂਗਰਸ ਦੇ ਆਨੰਦ ਸ਼ਰਮਾ ਨੇ ਰਾਜਸਭਾ 'ਚ ਸਾਲ 2015-16 ਲਈ ਆਮ ਬਜਟ 'ਤੇ ਚਰਚਾ ਦੀ ਸ਼ੁਰੂਆਤ ਕਰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਭਾਜਪਾ ਉਮੀਦਾਂ ਅਤੇ ਵਾਅਦਿਆਂ ਦੀ ਲਹਿਰ ਅਤੇ ਸੁਪਨੇ ਦਿਖਾ ਕੇ ਸੱਤਾ 'ਚ ਆਈ ਪਰ ਉਸ ਨੇ ਕਿਸਾਨਾਂ, ਮਹਿਲਾਵਾਂ, ਨੌਜਵਾਨਾਂ ਸਾਰਿਆਂ ਨੂੰ ਗੁਮਰਾਹ ਕੀਤਾ ਅਤੇ ਉਨ੍ਹਾਂ ਨਾਲ ਧੋਖਾ ਕੀਤਾ, ਜਿਸ ਦਾ ਨਤੀਜਾ ਇਹ ਬਜਟ ਹੈ। ਇਸ ਲਈ ਇਸ ਨੂੰ ਬੇਨਕਾਬ ਕਰਨਾ ਜ਼ਰੂਰੀ ਹੈ।
ਸਕੂਲੀ ਵਾਹਨ ਦੇ ਪਲਟਣ ਨਾਲ 15 ਸਕੂਲੀ ਬੱਚੇ ਜ਼ਖਮੀ
NEXT STORY