ਦੇਵਰੀਆ- ਉੱਤਰ ਪ੍ਰਦੇਸ਼ 'ਚ ਦੇਵਰੀਆ ਦੇ ਮਦਨਪੁਰ ਖੇਤਰ 'ਚ ਬੁੱਧਵਾਰ ਨੂੰ ਇਕ ਸਕੂਲ ਵਾਹਨ ਦੇ ਪਲਟਣ ਨਾਲ 15 ਬੱਚੇ ਜ਼ਖਮੀ ਹੋ ਗਏ। ਪੁਲਸ ਬੁਲਾਰੇ ਅਨੁਸਾਰ ਇਕ ਸਕੂਲ ਵਾਹਨ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਜਾ ਰਿਹਾ ਸੀ। ਮਦਨਪੁਰ ਇਲਾਕੇ 'ਚ ਬਥੁਆ ਨਦੀ ਦੇ ਪੁੱਲ ਤੋਂ ਲੰਘਦੇ ਸਮੇਂ ਬੇਕਾਬੂ ਹੋ ਕੇ ਕਰੀਬ 15 ਫੁੱਟ ਡੂੰਘਾਈ 'ਚ ਜਾ ਡਿੱਗਿਆ। ਹਾਦਸੇ 'ਚ ਉਸ 'ਚ ਸਵਾਰ 15 ਬੱਚੇ ਜ਼ਖਮੀ ਹੋ ਗਏ। ਜ਼ਖਮੀ ਬੱਚਿਆਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
ਲਖਵੀ ਨੂੰ ਅਜੇ ਵੀ ਨਹੀਂ ਛੱਡਿਆ ਗਿਆ : ਬਾਸਿਤ
NEXT STORY