ਰਾਮਪੁਰ- ਉਤਰ ਪ੍ਰਦੇਸ਼ ਦੇ ਮੰਤਰੀ ਆਜ਼ਮ ਖਾਨ ਦੇ ਨਾਂ 'ਤੇ ਫੇਸਬੁੱਕ 'ਤੇ ਕੁਮੈਂਟ ਕਰਨ ਦੇ ਦੋਸ਼ 'ਚ 11ਵੀਂ ਕਲਾਸ 'ਚ ਪੜਣ ਵਾਲੇ ਇਕ ਵਿਦਿਆਰਥੀ ਨੂੰ ਜੇਲ ਭੇਜਿਆ ਗਿਆ ਹੈ।
ਦੋਸ਼ ਹੈ ਕਿ ਵਿਦਿਆਰਥੀ ਵਲੋਂ ਕੀਤੇ ਗਏ ਪੋਸਟ 'ਚ ਆਜ਼ਮ ਖਾਨ ਦੀ ਤਸਵੀਰ ਵੀ ਲਗਾਈ ਹੈ ਅਤੇ ਉਸ ਦੇ ਹੇਠਾਂ ਆਜ਼ਮ ਖਾਨ ਦਾ ਨਾਂ ਲਿਖਿਆ ਗਿਆ ਹੈ। ਪੋਸਟ 'ਚ ਧਾਰਮਿਕ ਉਨਮਾਦ ਪੈਦਾ ਕਰਨ ਅਤੇ ਫਿਰਕੂ ਹਿੰਸਾ ਨੂੰ ਵਾਧਾ ਦੇਣ ਵਾਲੀ ਗੱਲ ਕਹੀ ਗਈ ਹੈ।
ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਪੋਸਟ ਕਿੱਥੋਂ ਕੀਤੀ ਗਈ ਹੈ। ਦੂਜੇ ਪਾਸੇ ਨਗਰ ਵਿਕਾਸ ਮੰਤਰੀ ਆਜ਼ਮ ਖਾਨ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ ਮੇਰਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਮੇਰੇ ਖਿਲਾਫ ਸਾਜ਼ਿਸ਼ ਹੈ ਜਿਸ 'ਤੇ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
'ਮਫਲਰਮੈਨ' ਨੇ ਸ਼ੇਅਰ ਕੀਤੀਆਂ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ (ਦੇਖੋ ਤਸਵੀਰਾਂ)
NEXT STORY