ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਵਾਸੀਆਂ ਦੇ ਚਹੇਤੇ ਮੁੱਖ ਮੰਤਰੀ ਬਣਦੇ ਜਾ ਰਹੇ ਹਨ। ਕੇਜਰੀਵਾਲ ਬੈਂਗਲੂਰ ਵਿਚ ਆਪਣੀ ਖਾਂਸੀ ਦਾ ਇਲਾਜ ਕਰ ਕੇ ਪਰਤ ਆਏ ਹਨ। ਕੇਜਰੀਵਾਲ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਹਨ।
ਆਓ ਮਾਰਦੇ ਹਾਂ ਇਕ ਝਾਤ-
ਕੇਜਰੀਵਾਲ ਨੇ ਪਾਰਟੀ ਦੇ ਮੁੱਖ ਪੱਤਰ 'ਆਪ ਦੀ ਕ੍ਰਾਂਤੀ' ਵਿਚ ਆਪਣੀ ਨਿਜੀ ਜ਼ਿੰਦਗੀ ਨਾਲ ਜੁੜੀ ਜਾਣਕਾਰੀ ਦਿੱਤੀ ਹੈ। ਕੇਜਰੀਵਾਲ ਨੇ ਮੁੱਖ ਪੱਤਰ ਨੂੰ ਇਹ ਇੰਟਰਵਿਊ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਕ ਘਟਨਾ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ। ਕੇਜਰੀਵਾਲ ਦਾ ਕਹਿਣਾ ਹੈ ਕਿ ਮੈਂ ਆਪਣੇ ਭਰਾ-ਭੈਣ ਤੋਂ ਸਭ ਤੋਂ ਵੱਡਾ ਹਾਂ ਪਰ ਕਦੇ ਕਿਸੇ ਨੇ ਮੈਨੂੰ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਕਰਾਇਆ। ਕੇਜਰੀਵਾਲ ਨੇ ਦੱਸਿਆ ਕਿ ਸਿਵਲ ਸਰਵਿਸੇਸ ਪ੍ਰੀਖਿਆ ਤੋਂ ਠੀਕ ਬਾਅਦ ਮੈਂ ਮਦਰ ਟਰੇਸਾ ਨੂੰ ਮਿਲਣ ਲਈ ਕੋਲਕਾਤਾ ਗਿਆ। ਉੱਥੋਂ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਕੰਮ ਕਰਨਾ ਚਾਹੁੰਦਾ ਹਾਂ। ਮਦਰ ਨੇ ਮੇਰਾ ਹੱਥ ਨੂੰ ਫੜਦੇ ਹੋਏ ਕਿਹਾ ਕਿ ਕੰਮ ਕਰਨਾ ਚਾਹੁੰਦੇ ਹੋ ਤਾਂ ਕਾਲੀਘਾਟ ਜਾਓ। ਮੈਂ ਕਾਲੀਘਾਟ 'ਚ ਦੋ ਮਹੀਨੇ ਤਕ ਰਿਹਾ ਅਤੇ ਇਸ ਦੌਰਾਨ ਫੁੱਟਪਾਥ 'ਤੇ ਰਹਿਣ ਵਾਲੇ ਗਰੀਬਾਂ ਤੋਂ ਲੈ ਕੇ ਝੁੱਗੀ ਬਸਤੀਆਂ ਤਕ ਮੈਂ ਕੰਮ ਕੀਤਾ। ਇਸ ਘਟਨਾ ਨੇ ਮੈਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ।
ਕੇਜਰੀਵਾਲ ਨੇ ਕਿਹਾ- ਪੜ੍ਹਾਈ ਦਾ ਸੀ ਬੇਹੱਦ ਸ਼ੌਕ
ਕੇਜਰੀਵਾਲ ਨੇ ਦੱਸਿਆ ਕਿ ਮੈਨੂੰ ਪੜ੍ਹਾਈ ਦਾ ਬੇਹੱਦ ਸ਼ੌਕ ਸੀ। ਮੈਂ ਹਰਿਆਣਾ ਅਤੇ ਯੂ. ਪੀ. ਦੇ ਸਕੂਲਾਂ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ। ਖੜਗਪੁਰ ਆਈ. ਆਈ. ਟੀ. ਤੋਂ ਮੈਕੇਨਿਕਲ ਇੰਜੀਨੀਅਰਿੰਗ ਕੀਤੀ। ਫਿਰ ਟਾਟਾ ਗਰੁੱਪ ਵਿਚ ਨੌਕਰੀ ਕੀਤੀ ਪਰ ਜਲਦ ਹੀ ਮੈਨੂੰ ਅਹਿਸਾਸ ਹੋਇਆ ਕਿ ਇਹ ਮੇਰਾ ਟੀਚਾ ਨਹੀਂ ਹੈ। ਕੇਜਰੀਵਾਲ ਨੇ ਦੱਸਿਆ ਕਿ ਮੇਰੇ ਮਾਤਾ-ਪਿਤਾ ਨੂੰ ਕਈ ਵਾਰ ਮੇਰੇ ਬਾਰੇ 'ਚ ਠੀਕ ਜਾਣਕਾਰੀ ਨਹੀਂ ਰਹਿੰਦੀ ਸੀ, ਇਸ ਲਈ ਉਹ ਮੇਰੇ ਭਵਿੱਖ ਨੂੰ ਲੈ ਕੇ ਚਿੰਤਾ ਵਿਚ ਰਹਿੰਦੇ ਸਨ।
50 ਹਜ਼ਾਰ ਰੁਪਏ ਤੋਂ ਕੀਤੀ ਸ਼ੁਰੂਆਤ
ਕੇਜਰੀਵਾਲ ਮੁਤਾਬਕ 1995 'ਚ ਨਾਗਪੁਰ ਵਿਚ ਸਿਵਲ ਸਰਵਿਸੇਸ ਦੀ ਟ੍ਰੇਨਿੰਗ ਦੌਰਾਨ ਮੈਂ ਸੁਨੀਤਾ ਨੂੰ ਪ੍ਰਪੋਜ ਕੀਤਾ ਅਤੇ ਉਨ੍ਹਾਂ ਨੇ ਵੀ ਹਾਂ ਕੀਤੀ। ਸੁਨੀਤਾ ਹਮੇਸ਼ਾ ਮੇਰੀ ਤਾਕਤ ਰਹੀ। ਅਸੀਂ ਦੋਹਾਂ ਨੇ ਇਨਕਮ ਟੈਕਸ ਡਿਪਾਰਟਮੈਂਟ 'ਚ ਅਧਿਕਾਰੀ ਬਣੇ। ਕੇਜਰੀਵਾਲ ਦਾ ਕਹਿਣਾ ਹੈ ਕਿ ਨੌਕਰੀ ਦੌਰਾਨ ਹੀ ਮੈਨੂੰ ਮਹਿਸੂਸ ਹੋਇਆ ਕਿ ਇੱਥੇ ਕਿੰਨਾ ਭ੍ਰਿਸ਼ਟਾਚਾਰ ਹੈ। ਇਸ ਲਈ 2000 ਵਿਚ ਮੈਨੂੰ ਭ੍ਰਿਸ਼ਟਾਚਾਰ ਵਿਰੁੱਧ ਬਦਲਾਅ ਦੀ ਸਥਾਪਨਾ ਦਾ ਵਿਚਾਰ ਆਇਆ। ਇਸ ਕੰਮ ਲਈ ਮੈਂ ਆਪਣੇ 'ਐਨ. ਜੀ. ਓ. ਪਰਿਵਰਤਨ' ਦੀ ਸਥਾਪਨਾ ਕੀਤੀ। ਇਸ ਕੰਮ ਲਈ ਅੰਕਲ ਅਤੇ ਭਰਾ ਨੇ 50 ਹਜ਼ਾਰ ਰੁਪਏ ਡੋਨੇਸ਼ਨ ਦਿੱਤਾ। ਇਸ ਪੈਸੇ ਤੋਂ ਅਸੀਂ ਪਰਚੇ ਛਪਵਾਏ ਤੇ ਉਸ ਵਿਚ ਫੋਨ ਨੰਬਰ ਅਤੇ ਈ-ਮੇਲ ਆਈਡੀ ਦਿੱਤੀ। ਅਸੀਂ ਲੋਕਾਂ ਨੂੰ ਕਿਹਾ ਕਿ ਉਹ ਆਈ. ਟੀ. ਅਫਸਰਾਂ ਨੂੰ ਰਿਸ਼ਵਤ ਨਾ ਦੇਣ। ਇਸ ਕੰਮ ਲਈ ਅਸੀਂ 18 ਮਹੀਨੇ ਵਿਟਚ 800 ਕੇਸ ਹੱਲ ਕੀਤੇ। ਇਸ ਦੌਰਾਨ ਕੇਂਦਰ ਸਰਕਾਰ ਆਰ. ਟੀ. ਆਈ. ਐਕਟ ਲੈ ਕੇ ਆਈ ਪਰ ਇੰਨਾ ਕਾਫੀ ਨਹੀਂ ਸੀ। ਇਸ ਲਈ ਅਸੀਂ ਸਮਾਜ ਸੇਵੀ ਅੰਨਾ ਹਜ਼ਾਰੇ ਦੇ ਅੰਦੋਲਨ ਨਾਲ ਜੁੜ ਗਏ ਅਤੇ ਉਸ ਤੋਂ ਬਾਅਦ ਜੋ ਹੋਇਆ ਉਹ ਪੂਰੀ ਦੁਨੀਆ ਦੇ ਸਾਹਮਣੇ ਹੈ। ਕੇਜਰੀਵਾਲ ਦਾ ਕਹਿਣਾ ਹੈ ਕਿ ਉਸ ਅਹਿਸਾਸ ਨੂੰ ਜੇਕਰ ਮੈਂ ਮਰਨ ਦਿੱਤਾ ਤਾਂ ਸ਼ਾਇਦ ਅੱਜ ਮੈਂ ਦਿੱਲੀ ਦਾ ਮੁੱਖ ਮੰਤਰੀ ਨਾ ਹੁੰਦਾ।
'ਮਨ ਕੀ ਬਾਤ' 'ਚ ਕਿਸਾਨਾਂ ਨੂੰ ਸੰਬੋਧਨ ਕਰਨਗੇ ਮੋਦੀ
NEXT STORY