ਮੁੰਬਈ- ਪਾਲੀਵੁੱਡ ਦੇ ਮਸ਼ਹੂਰ ਰੈਪਰ ਅਤੇ ਗਾਇਕ ਹਨੀ ਸਿੰਘ ਕਿਸੇ ਨਾ ਕਿਸੇ ਵਿਵਾਦ ਕਾਰਨ ਚਰਚਾ 'ਚ ਰਹਿੰਦੇ ਹਨ। ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲੇ ਯੋ-ਯੋ ਇਕ ਵਾਰੀ ਫਿਰ ਤੋਂ ਸੁਰਖੀਆਂ 'ਚ ਆ ਗਏ ਹਨ ਪਰ ਇਸ ਵਾਰ ਵੀ ਉਹ ਆਪਣੇ ਵਿਆਹ ਨੂੰ ਲੈ ਕੇ ਨਹੀਂ ਸਗੋਂ ਆਪਣੇ ਗਾਣੇ ਨੂੰ ਲੈ ਕੇ ਸੁਰਖੀਆਂ 'ਚ ਹਨ। ਜੀ ਹਾਂ, ਹਨੀ ਸਿੰਘ ਦਾ ਨਵਾਂ ਗਾਣਾ 'ਵਨ ਬੋਤਲ ਡਾਊਨ' ਰਿਲੀਜ਼ ਹੋ ਗਿਆ ਹੈ। 'ਬਰਥ ਡੇ ਬੈਸ਼' ਤੋਂ ਬਾਅਦ ਉਨ੍ਹਾਂ ਦਾ ਇਹ ਗਾਣਾ ਕਾਫੀ ਧਮਾਕੇਦਾਰ ਹੈ, ਜਿਸ 'ਚ ਹਨੀ ਸਿੰਘ ਸ਼ਰੇਆਮ ਸਾਰਿਆਂ ਨੂੰ ਪੀਣ ਅਤੇ ਪਾਰਟੀ ਕਰਨ ਦਾ ਮੌਕਾ ਦੇ ਰਹੇ ਹਨ। ਗਾਣੇ 'ਚ ਹਨੀ ਸਿੰਘ ਪਾਰਟੀ ਕਰਦੇ ਹੋਏ 'ਵਨ ਬੋਤਲ ਡਾਊਨ' ਕਰਦੇ ਨਜ਼ਰ ਆ ਰਹੇ ਹਨ। ਤਿੰਨ ਮਿੰਟ ਦੀ ਇਸ ਵੀਡੀਓ 'ਚ ਹਨੀ ਲੜਕੀਆਂ ਵਿਚਾਲੇ ਘਿਰ ਕੇ ਪਾਰਟੀ ਕਰਦੇ ਹੋਏ ਦਿਖ ਰਹੇ ਹਨ।
ਐਸ਼ਵਰਿਆ ਨੇ ਰਿਐਲਿਟੀ ਸ਼ੋਅ 'ਨੱਚ ਬਲੀਏ 7' ਦੀ ਜੱਜ ਬਣਨ ਤੋਂ ਕੀਤਾ ਮਨ੍ਹਾ (ਦੇਖੋ ਤਸਵੀਰਾਂ)
NEXT STORY