ਮੁੰਬਈ- ਡਾਂਸ ਰਿਐਲਿਟੀ ਸ਼ੋਅ 'ਨੱਚ ਬਲੀਏ' ਦੇ 7ਵੇਂ ਸੀਜ਼ਨ 'ਚ ਜੱਜ ਬਣਨ ਲਈ ਐਸ਼ਵਰਿਆ ਰਾਏ ਬੱਚਨ ਨੂੰ ਪ੍ਰਸਤਾਵ ਭੇਜਿਆ ਗਿਆ ਸੀ ਪਰ ਉਸ ਨੇ ਇਸ ਨੂੰ ਠੁਕਰਾ ਦਿੱਤਾ ਹੈ। ਉਹ ਅਜੇ ਫਿਲਮੀ ਕੈਰੀਅਰ ਛੱਡ ਕੇ ਟੀ. ਵੀ. 'ਚ ਨਹੀਂ ਆਉਣਾ ਚਾਹੁੰਦੀ। ਹਾਲਾਂਕਿ ਉਸ ਦੇ ਸਹੁਹੇ ਅਮਿਤਾਭ ਬੱਚਨ ਅਤੇ ਪਤੀ ਅਭਿਸ਼ੇਕ ਬੱਚਨ ਟੀ. ਵੀ. ਸ਼ੋਅ ਨੂੰ ਹੋਸਟ ਕਰ ਚੁੱਕੇ ਹਨ। ਅਜੇ ਐਸ਼ਵਰਿਆ ਆਪਣਾ ਫਿਲਮੀ ਕਮਬੈਕ ਕਰਨ 'ਚ ਲੱਗੀ ਹੋਈ ਹੈ। 5 ਸਾਲ ਦੇ ਵਕਫੇ ਤੋਂ ਬਾਅਦ ਉਹ ਆਪਣੇ ਫਿਲਮ ਪ੍ਰਾਜੈਕਟ 'ਜਜ਼ਬਾ' ਦੀ ਸ਼ੂਟਿੰਗ 'ਚ ਲੱਗੀ ਹੋਈ ਹੈ। ਇਕ ਸੂਤਰ ਨੇ ਉਸ ਨੂੰ ਮਿਲੇ ਹੋਏ ਟੀ. ਵੀ. ਸ਼ੋਅ ਦੇ ਪ੍ਰਸਤਾਵ ਬਾਰੇ ਦੱਸਿਆ, ''ਟੀ. ਵੀ. ਬਹੁਤ ਸਾਰਾ ਸਮਾਂ ਲੈਂਦਾ ਹੈ ਅਤੇ ਐਸ਼ ਆਪਣੀ ਤਿੰਨ ਸਾਲ ਦੀ ਬੇਟੀ ਆਰਾਧਿਆ ਨੂੰ ਲੰਬੇ ਸ਼ੈੱਡਿਊਲ 'ਚ ਇਕੱਲੇ ਨਹੀਂ ਛੱਡਣਾ ਚਾਹੁੰਦੀ।'' ਇਥੋਂ ਤੱਕ ਕਿ ਜਜ਼ਬਾ ਦੇ ਨਿਰਦੇਸ਼ਕ ਸੰਜੇ ਗੁਪਤਾ ਨੇ ਵੀ ਇਸ ਦੇ ਲਈ ਖਾਸ ਵਿਵਸਥਾ ਕੀਤੀ ਹੈ। ਉਨ੍ਹਾਂ ਨੇ ਆਰਾਧਿਆ ਲਈ ਖਾਸ ਵੈਨਿਟੀ ਵੈਨ ਦਾ ਇੰਤਜ਼ਾਮ ਕੀਤਾ ਹੈ, ਜਿਸ 'ਚ ਉਹ ਐਸ਼ਵਰਿਆ ਦੀ ਸ਼ੂਟਿੰਗ ਦੌਰਾਨ ਸਮਾਂ ਬਿਤਾਉਂਦੀ ਹੈ।
OMG: ਰਿਸ਼ੀ ਕਪੂਰ ਖਾਂਦੇ ਹਨ ਗਊ ਦਾ ਮਾਸ, ਪੜ੍ਹੋ ਪੂਰੀ ਖਬਰ (ਦੇਖੋ ਤਸਵੀਰਾਂ)
NEXT STORY