ਮੁੰਬਈ- ਹਾਲ ਹੀ 'ਚ ਸ਼ਾਹਰੁਖ ਖਾਨ ਨੇ ਆਪਣੇ ਡੌਗੀ 'ਡੈਸ਼' ਦੀ ਫੋਟੋ ਟਵਿੱਟਰ 'ਤੇ ਪਾ ਕੇ ਉਸ ਦੀ ਮੌਤ ਦਾ ਦੁੱਖ ਪ੍ਰਗਟ ਕੀਤਾ ਸੀ। ਹੁਣ ਸਲਮਾਨ ਨੇ ਵੀ ਦੋ ਤਸਵੀਰਾਂ ਟਵੀਟ ਕੀਤੀਆਂ ਹਨ ਜਿਨ੍ਹਾਂ 'ਚ ਆਪਣੇ ਡੌਗੀ 'ਵੀਰ' ਦੇ ਨਾਲ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਫੋਟੋਆਂ ਦੇ ਨਾਲ ਲਿਖਿਆ ਹੈ, ''Abt 2 months ago . Nite veer passed away.”।
ਜ਼ਿਕਰਯੋਗ ਹੈ ਕਿ ਸਲਮਾਨ ਜਾਨਵਰਾਂ ਨਾਲ ਬਹੁਤ ਪਿਆਰ ਕਰਦੇ ਹਨ। ਆਪਣੇ ਦੌ ਡੌਗੀਆਂ ਮਾਇਸਨ ਅਤੇ ਟਾਇਸਨ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਨਵਾਂ ਡੌਗੀ ਅਡਾਪਟ ਕੀਤਾ ਸੀ ਅਤੇ ਇਸ ਦਾ ਨਾਂ 'ਵੀਰ' ਰੱਖਿਆ ਸੀ ਜਿਸ ਦੀ ਮੌਤ ਦੋ ਮਹੀਨੇ ਪਹਿਲਾਂ ਹੋ ਗਈ। ਜ਼ਿਕਰਯੋਗ ਹੈ ਕਿ ਜਦੋਂ ਸਲਮਾਨ ਨੇ ਵੀਰ ਨੂੰ ਅਡਾਪਟ ਕੀਤਾ ਸੀ। ਉਸ ਦੌਰਾਨ ਉਨ੍ਹਾਂ ਦੀ ਫਿਲਮ 'ਵੀਰ' ਵੀ ਰਿਲੀਜ਼ ਹੋਈ ਸੀ। ਸਲਮਾਨ ਵੱਲੋਂ ਸਾਂਝਾ ਕੀਤੀਆਂ ਗਈਆਂ ਫੋਟੋਆਂ 'ਚ ਵੀਰ ਦੇ ਨਾਲ ਉਨ੍ਹਾਂ ਦੀ ਖਾਸ ਬਾਂਡਿੰਗ ਦੇਖ ਸਕਦੇ ਹਨ।
ਵਰੁਣ ਨੂੰ ਛੱਡ ਆਲੀਆ ਨੇ ਲਿਆ ਬੁਆਏਫ੍ਰੈਂਡ ਸਿਧਾਰਥ ਕੋਲੋ ਸਭ ਤੋਂ ਮਹਿੰਗਾ ਤੋਹਫਾ (ਦੇਖੋ ਤਸਵੀਰਾਂ)
NEXT STORY