ਮੁੰਬਈ- ਵਿਆਹ ਤੇ ਮਾਂ ਬਣਨ ਤੋਂ ਬਾਅਦ ਅਭਿਨੈ ਨੂੰ ਸ਼ਿਲਪਾ ਸ਼ੈੱਟੀ ਨੇ ਅਲਵਿਦਾ ਆਖ ਦਿੱਤਾ ਸੀ ਪਰ ਹੁਣ ਉਹ ਵੱਡੇ ਪਰਦੇ 'ਤੇ ਵਾਪਸ ਆਉਣਾ ਚਾਹੁੰਦੀ ਹੈ। ਆਪਣੇ ਫੈਨਜ਼ ਨੂੰ ਉਸ ਦਾ ਸੁਨੇਹਾ ਹੈ ਕਿ ਉਹ ਛੇਤੀ ਹੀ ਉਸ ਨੂੰ ਫਿਲਮਾਂ 'ਚ ਦੇਖਣਗੇ। ਸ਼ਿਲਪਾ ਮੁਤਾਬਕ ਉਹ ਇਸ ਸਮੇਂ ਪੂਰਾ ਸਮਾਂ ਆਪਣੇ ਬੱਚੇ ਨੂੰ ਦੇ ਰਹੀ ਹੈ।
ਨਾਲ ਹੀ ਟੀ. ਵੀ. ਤੇ ਬਿਜ਼ਨੈੱਸ 'ਚ ਰੁੱਝੀ ਹੈ। ਇਸ ਕਾਰਨ ਅਭਿਨੈ ਲਈ ਉਸ ਕੋਲ ਸਮਾਂ ਨਹੀਂ ਹੈ। ਹੁਣ ਉਸ ਦਾ ਬੇਟਾ ਵੱਡਾ ਹੋ ਰਿਹਾ ਹੈ ਤੇ ਸ਼ਿਲਪਾ ਫਿਲਮਾਂ 'ਚ ਵਾਪਸੀ ਸਬੰਧੀ ਸੋਚ ਸਕਦੀ ਹੈ। ਸ਼ਿਲਪਾ ਆਖਰੀ ਵਾਰ ਆਪਣੀ ਹੋਮ ਪ੍ਰੋਡਕਸ਼ਨ ਫਿਲਮ 'ਢਿਸ਼ਕਿਆਊਂ' 'ਚ ਦੇਖੀ ਗਈ ਸੀ। ਇਸ ਫਿਲਮ 'ਚ ਉਸ ਨੇ ਇਕ ਸਪੈਸ਼ਲ ਸੌਂਗ ਕੀਤਾ ਸੀ।
ਸ਼ਰਾਬੀ ਦਾਦੀ ਹੁਣ ਬਣੇਗੀ ਡਾਕਟਰ (ਵੀਡੀਓ)
NEXT STORY