Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, SEP 28, 2026

    12:22:58 AM

  • ind vs wi 1st odi indias resounding victory powered by kohli century

    IND vs WI 1st ODI: ਕੋਹਲੀ ਦੇ ਸੈਂਕੜੇ ਨਾਲ ਭਾਰਤ...

  • tensions flared up outside lpu

    LPU ਦੇ ਬਾਹਰ ਭੱਖ ਗਿਆ ਮਾਹੌਲ ! ਪ੍ਰਦਰਸ਼ਨਕਾਰੀਆਂ...

  • the atmosphere in lpu became tense

    LPU 'ਚ ਮਾਹੌਲ ਹੋਇਆ ਤਣਾਅਪੂਰਨ ! ਸਰਕਾਰੀ ਗੱਡੀਆਂ...

  • lpu students protest mig 23 aircraft

    MIG-23 'ਤੇ ਚੜ੍ਹੇ LPU ਦੇ ਵਿਦਿਆਰਥੀ! DIG ਦਾ ਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਜਿਸ ਦਿਨ ਸ਼੍ਰੀ ਰਾਮ ਜੀ ਨੇ ਧਾਰਿਆ ਅਵਤਾਰ

DHARM News Punjabi(ਧਰਮ)

ਜਿਸ ਦਿਨ ਸ਼੍ਰੀ ਰਾਮ ਜੀ ਨੇ ਧਾਰਿਆ ਅਵਤਾਰ

  • Updated: 24 Mar, 2015 04:53 PM
Dharm
article
  • Share
    • Facebook
    • Tumblr
    • Linkedin
    • Twitter
  • Comment

ਰਾਮਨੌਮੀ ਹਿੰਦੂਆਂ ਜਾਂ ਹਿੰਦੁਸਤਾਨ ਲਈ ਹੀ ਨਹੀਂ, ਸਗੋਂ ਸਾਰੀ ਦੁਨੀਆ ਲਈ ਸੁਭਾਗਾ ਦਿਨ ਹੈ ਕਿਉਂਕਿ ਵਿਸ਼ਵਪਤੀ ਸਚਿਦਾਨੰਦਘਣ ਸ਼੍ਰੀ ਭਗਵਾਨ ਇਸੇ ਦਿਨ ਹੀ ਰਾਵਣ ਦੇ ਅੱਤਿਆਚਾਰ ਤੋਂ ਪੀੜਤ ਪ੍ਰਿਥਵੀ ਨੂੰ ਸੁਖੀ ਕਰਨ ਤੇ ਸਨਾਤਨ ਧਰਮ ਦੀ ਮਰਿਆਦਾ ਸਥਾਪਿਤ ਕਰਨ ਲਈ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਦੇ ਰੂਪ ਵਿਚ ਪ੍ਰਗਟ ਹੋਏ ਸਨ। ਸ਼੍ਰੀ ਰਾਮ ਹਿੰਦੂਆਂ ਦੇ ਰਾਮ ਨਹੀਂ, ਉਹ ਅਖਿਲ ਵਿਸ਼ਵ ਦੇ ਪ੍ਰਾਣਾਯਾਮ ਹਨ। ਇਸ ਲਈ ਨਾਰਾਇਣ ਕਿਸੇ ਇਕ ਦੇਸ਼ ਜਾਂ ਵਿਅਕਤੀ ਦੀ ਵਸਤੂ ਕਿਵੇਂ ਹੋ ਸਕਦੇ ਹਨ।
ਸ਼੍ਰੀ ਰਾਮ ਜੀ ਦਾ ਜਨਮ ਦਿਹਾੜਾ ਰਾਮਨੌਮੀ ਇਕ ਪਵਿੱਤਰ ਤਿਉਹਾਰ ਵਜੋਂ ਹਰ ਸਾਲ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਨੌਵੀਂ ਤਿਥੀ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਪੁਰਾਣਾਂ ਅਨੁਸਾਰ ਇਸ ਦਿਨ ਭਗਵਾਨ ਵਿਸ਼ਨੂੰ ਜੀ ਨੇ ਰਾਮ ਅਵਤਾਰ ਧਾਰਨ ਕਰਕੇ ਰਾਜਾ ਦਸ਼ਰਥ ਦੇ ਘਰ ਮਾਤਾ ਕੌਸ਼ੱਲਿਆ ਦੀ ਕੁੱਖੋਂ ਜਨਮ ਲਿਆ ਸੀ। ਇਸ ਦਿਨ ਇਹ ਤਿਉਹਾਰ ਮੰਦਿਰਾਂ-ਘਰਾਂ ਵਿਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ¸ਰਾਮ ਜਨਮ ਭੂਮੀ ਅਯੁੱਧਿਆ ਵਿਚ ਤਾਂ ਇਹ ਰਾਮਨੌਮੀ ਦਾ ਪਵਿੱਤਰ ਤਿਉਹਾਰ ਬੜੀ² ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਪੌਰਾਣਿਕ ਕਥਾਵਾਂ ਅਨੁਸਾਰ ਕਿਹਾ ਜਾਂਦਾ ਹੈ ਕਿ ਜਦੋਂ ਧਰਤੀ 'ਤੇ ਅੱਤਿਆਚਾਰ ਇੰਨੇ ਵਧ ਗਏ, ਜਿਸ ਨੂੰ ਧਰਤੀ ਸਹਿਣ ਨਾ ਕਰ ਸਕੀ ਤਾਂ ਉਹ ਗਊ ਦਾ ਰੂਪ ਧਾਰਨ ਕਰਕੇ ਦੇਵਤਿਆਂ ਤੇ ਰਿਸ਼ੀਆਂ-ਮੁਨੀਆਂ ਨੂੰ ਨਾਲ ਲੈ ਕੇ ਬ੍ਰਹਮਾ ਜੀ ਕੋਲ ਗਈ ਤੇ ਆਪਣਾ ਦੁੱਖ ਕਿਹਾ ਤੇ ਬ੍ਰਹਮਾ ਜੀ ਦੇਵਤਿਆਂ ਤੇ ਧਰਤੀ ਸਮੇਤ ਇਕੱਠੇ ਹੋ ਕੇ ਕਸ਼ੀਰ ਸਾਗਰ ਦੇ ਤੱਟ 'ਤੇ ਪੁੱਜੇ ਤੇ ਉਥੇ ਖੜ੍ਹੇ ਹੋ ਕੇ ਭਗਵਾਨ ਵਿਸ਼ਨੂੰ ਜੀ ਦੀ ਅਰਾਧਨਾ ਕਰਨ ਲੱਗੇ।
ਉਨ੍ਹਾਂ ਨੇ ਆਪਣੇ ਭਗਤਾਂ ਦੀ ਪੁਕਾਰ ਸੁਣੀ ਤੇ ਪੂਰਬ ਦਿਸ਼ਾ ਵਲੋਂ ਆਪਣਾ ਤੇਜ ਚਮਕਾਉਂਦੇ ਹੋਏ ਪ੍ਰਗਟ ਹੋਏ ਤਾਂ ਸਭ ਨੇ ਉਨ੍ਹਾਂ ਨੂੰ ਪ੍ਰਣਾਮ ਕੀਤਾ। ਉਨ੍ਹਾਂ ਨੇ ਦੁੱਖ ਪੁੱਛਿਆ ਤਾਂ ਬ੍ਰਹਮਾ ਜੀ ਨੇ ਕਿਹਾ ਕਿ ਆਪ ਅੰਤਰਯਾਮੀ ਹੋ, ਸਭ ਜਾਣਦੇ ਹੋ, ਫਿਰ ਵੀ ਦੱਸਦੇ ਹਾਂ ਕਿ ਰਾਵਣ ਆਦਿ ਰਾਖਸ਼ਸਾਂ ਦੇ ਅੱਤਿਆਚਾਰ ਨਾਲ ਧਰਤੀ ਬਹੁਤ ਦੁਖੀ ਹੈ ਅਤੇ ਹੁਣ ਹੋਰ ਦੁੱਖ ਨਹੀਂ ਸਹਿ ਸਕਦੀ। ਆਪ ਦਇਆ ਦੇ ਸਾਗਰ ਹੋ, ਸਭ 'ਤੇ ਦਇਆ ਕਰਦੇ ਹੋ, ਇਸ ਲਈ ਪ੍ਰਾਰਥਨਾ ਹੈ ਕਿ ਧਰਤੀ ਦਾ ਦੁੱਖ ਦੂਰ ਕਰੋ। ਇਹ ਸੁਣ ਕੇ ਉਨ੍ਹਾਂ ਕਿਹਾ ਕਿ ਧਰਤੀ 'ਤੇ ਰਾਜਾ ਦਸ਼ਰਥ ਅਯੁੱਧਿਆ ਦੇ ਰਾਜਾ ਹਨ, ਜੋ ਪਿਛਲੇ ਜਨਮ ਵਿਚ ਰਾਜਾ ਕਸ਼ਯਪ ਸਨ। ਉਨ੍ਹਾਂ ਦੀ ਤਪੱਸਿਆ ਤੋਂ ਖੁਸ਼ ਹੋ ਕੇ ਮੈਂ ਉਨ੍ਹਾਂ ਦਾ ਪੁੱਤਰ ਹੋਣਾ ਸਵੀਕਾਰ ਕੀਤਾ ਸੀ। ਇਸ ਲਈ ਹੁਣ ਮੈਂ ਉਨ੍ਹਾਂ ਦੇ ਘਰ ਵਿਚ ਪੁੱਤਰ ਰੂਪ ਵਿਚ ਚਾਰ ਅੰਸ਼ਾਂ ਵਿਚ ਮਾਤਾ ਕੁਸ਼ੱਲਿਆ, ਸੁਮਿੱਤਰਾ ਤੇ ਕੈਕਈ ਦੇ ਗਰਭ ਤੋਂ ਜਨਮ ਲਵਾਂਗਾ ਤੇ ਆਪ ਸਭ ਦਾ ਕਾਰਜ ਸਿੱਧ ਹੋਵੇਗਾ। ਇਨ੍ਹਾਂ ਵਿਸ਼ਨੂੰ ਭਗਵਾਨ ਜੀ ਨੇ ਹੀ ਰਾਮ ਜੀ ਦੇ ਰੂਪ ਵਿਚ ਰਾਜਾ ਦਸ਼ਰਥ ਦੇ ਘਰ ਇਸ ਦਿਨ ਅਵਤਾਰੀ ਰੂਪ ਵਿਚ ਜਨਮ ਲਿਆ ਸੀ।
ਭਗਵਾਨ ਸ਼੍ਰੀਰਾਮ ਜੀ ਦਾ ਜੀਵਨ ਚਰਿੱਤਰ ਬੜਾ ਹੀ ਤਿਆਗੀ, ਧਰਮ ਰੱਖਿਅਕ, ਵਚਨ-ਪਾਲਕ ਸੀ। ਸਾਖ਼ਸ਼ਾਤ ਪਰਮ ਪੁਰਸ਼ ਪਰਮਾਤਮਾ ਹੋਣ 'ਤੇ ਵੀ ਸ਼੍ਰੀ ਰਾਮ ਚੰਦਰ ਜੀ ਨੇ ਜੀਵਾਂ ਨੂੰ ਸੱਚ ਦੇ ਰਸਤੇ ਚਲਾਉਣ ਲਈ ਅਜਿਹੀਆਂ ਆਦਰਸ਼ ਲੀਲਾਵਾਂ ਕੀਤੀਆਂ, ਜਿਨ੍ਹਾਂ ਨੂੰ ਸਾਰੇ ਲੋਕ ਸੁੱਖ ਪੂਰਵਕ ਕਰ ਸਕਦੇ ਸਨ। ਸ਼੍ਰੀ ਰਾਮ ਚੰਦਰ ਜੀ ਦਾ ਪੁੰਨਯ ਜਨਮ ਦਿਨ ਚੇਤਰ ਪੱਖ ਦੀ ਨੌਮੀ ਰਾਮਨੌਮੀ ਹੈ। ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਕਾਲ ਦੀਆਂ ਘਟਨਾਵਾਂ 'ਤੇ ਅਮਲ ਕਰਕੇ ਮਨੁੱਖ ਜੀਵਨ ਵਿਚ ਸ਼ਾਂਤੀ ਪ੍ਰਾਪਤ ਕਰ ਸਕਦਾ ਹੈ।
ਸ਼ਾਸਤਰਾਂ ਅਨੁਸਾਰ ਭਵਸਾਗਰ ਪਾਰ ਹੋ ਸਕਦਾ ਹੈ। ਭਗਵਾਨ ਸ਼੍ਰੀ ਰਾਮ ਚੰਦਰ ਜੀ ਨੇ ਆਪਣੇ ਬਚਪਨ ਦੇ ਕਾਰਨਾਮਿਆਂ ਨਾਲ ਹੀ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ। ਸ਼੍ਰੀ ਰਾਮ ਚੰਦਰ ਜੀ ਨੇ ਰਾਜਾ ਦਸ਼ਰਥ ਦੇ ਘਰ ਜਨਮ ਲੈ ਕੇ ਜਿਨ੍ਹਾਂ ਮਨੁੱਖੀ ਅਸੂਲਾਂ ਦੀ ਸਥਾਪਨਾ ਕੀਤੀ ਸੀ, ਉਨ੍ਹਾਂ ਦੀ ਉਦਾਹਰਣ ਅੱਜ ਕਿਧਰੇ ਖੋਜ ਕੀਤੇ ਵੀ ਨਹੀਂ ਮਿਲਦੀ। ਉਨ੍ਹਾਂ ਦੇ ਜੀਵਨ ਕਾਲ ਵਿਚ ਉਨ੍ਹਾਂ ਨੇ ਜਿਹੜੀਆਂ ਮਰਿਆਦਾਵਾਂ ਦੀ ਪਾਲਣਾ ਕੀਤੀ, ਉਨ੍ਹਾਂ ਹੀ ਵਿਸ਼ੇਸ਼ਤਾਈਆਂ ਕਾਰਨ ਇਤਿਹਾਸ ਵਿਚ ਉਨ੍ਹਾਂ ਨੂੰ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਕਿਹਾ ਜਾਂਦਾ ਹੈ। ਰਾਮਨੌਮੀ ਦਾ ਇਹ ਦਿਹਾੜਾ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਜੀ ਦੇ ਆਦਰਸ਼ਾਂ ਦੀ ਇਕ ਜ਼ਿੰਦਾ ਯਾਦ ਹੈ। ਭਗਵਾਨ ਸ਼੍ਰੀ ਰਾਮ ਜੀ ਨੇ ਜਿਸ ਇਕ ਆਦਰਸ਼ ਸੰਤਾਨ ਦੇ ਰੂਪ ਵਿਚ ਜੋ ਆਦਰਸ਼ ਕਾਇਮ ਕੀਤਾ, ਮਨੁੱਖ ਉਸ ਤੋਂ ਯੁਗਾਂ ਤਕ ਪ੍ਰੇਰਿਤ ਰਹੇਗਾ।
ਇਕ ਪਾਸੇ ਤਾਂ ਰਾਜ ਲਕਸ਼ਮੀ ਦਾ ਸੰਪੂਰਨ ਭੋਗ ਤੇ ਦੂਜੇ ਪਾਸੇ ਪਿਤਾ ਦੀ ਆਗਿਆ ਦਾ ਪਾਲਣ। ਇਸ ਤਰ੍ਹਾਂ ਦੀ ਦੁਬਿਧਾ ਭਰੀ ਸਥਿਤੀ ਵਿਚ ਕੋਈ ਵੀ ਇਨਸਾਨ ਭਟਕ ਸਕਦਾ ਹੈ ਪਰ ਭਗਵਾਨ ਸ਼੍ਰੀ ਰਾਮ ਜੀ ਨੇ ਪਿਤਾ ਦੀ ਰਘੁਕੁਲ ਰੀਤ ਦਾ ਪਾਲਣ ਕੀਤਾ। ਅੱਜ ਅਜਿਹਾ ਕਿਹੜਾ ਪੁੱਤਰ ਹੈ, ਜਿਸ ਨੂੰ ਪਿਤਾ ਕਹੇ ਕਿ ਕੱਲ ਤੈਨੂੰ ਰਾਜ ਤਿਲਕ ਹੋਣਾ ਹੈ ਪਰ ਠੀਕ ਉਸੇ ਖੁਸ਼ੀ ਦੀ ਘੜੀ ਦੇ ਮੌਕੇ 'ਤੇ ਬਨਵਾਸ ਦੀ ਆਗਿਆ ਮਿਲੇ ਪਰ ਪਿਤਾ ਦੀ ਆਗਿਆ ਦਾ ਪਾਲਣ ਬਿਨਾਂ ਕਿਸੇ ਵਿਰੋਧ ਦੇ ਖੁਸ਼ੀ ਭਰੇ ਮਨ ਨਾਲ ਸਵੀਕਾਰ ਕਰਨਾ ਇਹ ਹੀ ਆਦਰਸ਼ ਹੈ, ਜਿਸ ਨੂੰ ਅਸੀਂ ਪੂਜ ਰਹੇ ਹਾਂ।
ਮਹਾਕਵੀ ਤੁਲਸੀ ਦਾਸ ਜੀ ਦਾ ਕਥਨ ਹੈ ਕਿ ਰਾਮ ਨਾਮ ਜਪਣ ਨਾਲ ਸਾਡੇ ਪਾਪ ਮਿਟ ਜਾਂਦੇ ਹਨ। ਭਗਵਾਨ ਰਾਮ ਦਾ ਨਾਮ ਜਪਣ ਦੇ ਨਾਲ ਹੀ ਮੁਕਤੀ ਦਾ ਰਸਤਾ ਵੀ ਸੰਭਵ ਹੈ ਤਾਂ ਫਿਰ ਉਸ ਦੇ ਵਿਅਕਤੀਤਵ ਦੇ ਗੁਣਾਂ ਨੂੰ ਅਪਣਾ ਲੈਣ ਨਾਲ ਤਾਂ ਪਤਾ ਨਹੀਂ ਕਿੰਨਾ ਲਾਭ ਪ੍ਰਾਪਤ ਹੋ ਸਕਦਾ ਹੈ। ਇਸ ਦੀ ਕਲਪਨਾ ਤਾਂ ਸ਼ਾਇਦ ਕਦੇ ਸੁਪਨੇ ਵਿਚ ਵੀ ਨਹੀਂ ਕੀਤੀ ਜਾ ਸਕਦੀ।
ਸ਼੍ਰੀ ਰਾਮ ਚੰਦਰ ਜੀ ਦੇ ਨਾਮਕਰਨ ਦੀ ਵਿਆਖਿਆ ਕਰਦੇ ਹੋਏ ਕਿਹਾ ਗਿਆ ਹੈ ਕਿ ਇਸ ਵਿਚ ਸੂਰਜ ਦੀਆਂ ਕਿਰਨਾਂ ਦਾ ਤੇਜ ਹੈ। ਅਗਨੀ ਵਿਚ ਜੋ ਪ੍ਰਚੰਡਤਾ ਹੈ ਅਤੇ ਚੰਦਰਮਾ ਵਿਚ ਜੋ ਸ਼ਾਂਤੀ ਹੈ, ਇਹ ਸਭ ਸਾਨੂੰ ਰਾਮ ਸ਼ਬਦ ਦੇ ਉਚਾਰਨ ਨਾਲ ਪ੍ਰਾਪਤ ਹੋ ਜਾਂਦਾ ਹੈ। ਸ਼੍ਰੀ ਰਾਮ ਜੀ ਦੇ ਸੰਬੰਧ ਵਿਚ ਪੂਰੀ ਜਾਣਕਾਰੀ ਪ੍ਰਾਪਤ ਕਰਕੇ ਸਾਨੂੰ ਇੰਝ ਲੱਗਦਾ ਹੈ ਕਿ ਉਹ ਅੱਜ ਵੀ ਸਾਨੂੰ ਉਨ੍ਹਾਂ ਮਰਿਆਦਾਵਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ►ਸੱਤਪ੍ਰਕਾਸ਼ ਸਿੰਗਲਾ

  • ਸ਼੍ਰੀ ਰਾਮ
  • ਰਾਮਨੌਮੀ
  • ram navami
  • shri ram

ਆਤਮ-ਗਿਆਨ ਨਾਲ ਪਾਇਆ ਜਾ ਸਕਦੈ ਇੰਦਰੀਆਂ 'ਤੇ ਕਾਬੂ

NEXT STORY

Stories You May Like

  • shri charani achieves career best rating
    ਸ਼੍ਰੀ ਚਰਣੀ ਨੇ ਕਰੀਅਰ ਦੀ ਸਰਵਸ੍ਰੇਸ਼ਠ ਰੇਟਿੰਗ ਕੀਤੀ ਹਾਸਲ, ਦੀਪਤੀ ਦੂਜੇ ਸਥਾਨ 'ਤੇ ਪੁੱਜੀ
  • shri vijay kumar chopra paid obeisance at the shri siddh baba sodhal
    ਸਾਲਾਨਾ ਮੇਲੇ ਦੌਰਾਨ ਸ਼੍ਰੀ ਸਿੱਧ ਬਾਬਾ ਸੋਢਲ ਮੰਦਰ 'ਚ ਨਤਮਸਤਕ ਹੋਏ ਸ਼੍ਰੀ ਵਿਜੇ ਕੁਮਾਰ ਚੋਪੜਾ
  • jalandhar dc issues strict orders regarding the shri siddh baba sodhal mela
    ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ ਸਖ਼ਤ ਹੁਕਮ
  • punjab governor gulab chand kataria paid obeisance at shri sidh baba sodal
    ਸ਼੍ਰੀ ਸਿੱਧ ਬਾਬਾ ਸੋਢਲ ਨਤਮਸਤਕ ਹੋਏ ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ
  • shri sidh baba sodal mela
    ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਦੇ ਸਲਾਨਾ ਮੇਲੇ 'ਚ ਪੰਜਾਬ ਕੇਸਰੀ ਦੇ ਡਾਇਰੈਕਟਰ ਅਭਿਨਵ ਚੋਪੜਾ ਨੇ ਕੀਤੀ ਸ਼ਿਰਕਤ
  • suspicion between brother in law and sister in law leads to a clash
    ਦਿਓਰ-ਭਰਜਾਈ ਦੇ ਸ਼ੱਕ ਨੇ ਧਾਰਿਆ ਝਗੜੇ ਦਾ ਰੂਪ, 3 ’ਤੇ ਪਰਚਾ ਦਰਜ
  • ganesh visarjan  61600 idols
    ਡੇਢ ਦਿਨ ਬਾਅਦ ਮੁੰਬਈ 'ਚ 61,600 ਤੋਂ ਵੱਧ ਭਗਵਾਨ ਗਣੇਸ਼ ਜੀ ਦੀਆਂ ਮੂਰਤੀਆਂ ਦਾ ਵਿਸਰਜਨ
  • shri sidh baba sodal mela history jalandhar
    ਅਟੁੱਟ ਆਸਥਾ ਦਾ ਕੇਂਦਰ ਹੈ ਸ਼੍ਰੀ ਸਿੱਧ ਬਾਬਾ ਸੋਢਲ ਦਾ ਦਰਬਾਰ, ਖ਼ਾਸ ਮਹੱਤਵ ਰੱਖਦੈ 'ਬਾਬਾ ਸੋਢਲ' ਦਾ ਇਤਿਹਾਸ
  • an out of control crowd outside lpu targeted media vehicles
    LPU ਦੇ ਬਾਹਰ ਬੇਕਾਬੂ ਭੀੜ ਨੇ ਮੀਡੀਆ ਦੀਆਂ ਗੱਡੀਆਂ ਨੂੰ ਬਣਾਇਆ ਨਿਸ਼ਾਨਾ,...
  • tensions flared up outside lpu
    LPU ਦੇ ਬਾਹਰ ਭੱਖ ਗਿਆ ਮਾਹੌਲ ! ਪ੍ਰਦਰਸ਼ਨਕਾਰੀਆਂ ਨੇ ਪੁਲਸ 'ਤੇ ਕੀਤਾ ਪਥਰਾਅ,...
  • the atmosphere in lpu became tense
    LPU 'ਚ ਮਾਹੌਲ ਹੋਇਆ ਤਣਾਅਪੂਰਨ ! ਸਰਕਾਰੀ ਗੱਡੀਆਂ ਨੂੰ ਲਾ 'ਤੀ ਅੱਗ, ਪੁਲਸ...
  • lpu students protest mig 23 aircraft
    MIG-23 'ਤੇ ਚੜ੍ਹੇ LPU ਦੇ ਵਿਦਿਆਰਥੀ! DIG ਦਾ ਆ ਗਿਆ ਵੱਡਾ ਬਿਆਨ, ਜਾਣੋ ਨਵੀਂ...
  • delhi amritsar national highway blocked
    LPU ਦਾ ਮਾਮਲਾ ਭੱਖਿਆ! ਨੈਸ਼ਨਲ ਹਾਈਵੇਅ ਜਾਮ, 3 ਜ਼ਿਲ੍ਹਿਆਂ ਦੀ ਪੁਲਸ ਤਾਇਨਾਤ, SIT...
  • change in the weather of punjab
    ਪੰਜਾਬ ਦੇ ਮੌਸਮ 'ਚ ਬਦਲਾਅ! ਵਿਭਾਗ ਵੱਲੋਂ 1 ਅਕਤੂਬਰ ਤੱਕ ਵੱਡੀ ਅਪਡੇਟ ਜਾਰੀ
  • minor dispute and threatened to shoot
    ਮਾਮੂਲੀ ਵਿਵਾਦ 'ਚ ਪਿਸਤੌਲ ਕੱਢ ਕੇ ਗਲੀ 'ਚ ਆਇਆ DSP ਦੇ ਗੰਨਮੈਨ ਦਾ ਪੁੱਤ,...
  • punjab police employee found drunk in jalandhar viral video
    ਜਲੰਧਰ 'ਚ ਨਸ਼ੇ 'ਚ ਟੱਲੀ ਮਿਲਿਆ ਪੰਜਾਬ ਪੁਲਸ ਦਾ ਮੁਲਾਜ਼ਮ! ਵਾਇਰਲ ਵੀਡੀਓ ਨੇ ਉਡਾਏ...
Trending
Ek Nazar
incident with  azerbaijani woman

ਪਾਕਿਸਤਾਨ 'ਚ ਵਿਦੇਸ਼ੀ ਮਹਿਲਾ ਨਾਲ ਸਮੂਹਿਕ ਜ਼ਬਰ ਜਿਨਾਹ

blf female unit

ਬੀਐਲਐਫ ਦਾ ਵੱਡਾ ਦਾਅਵਾ, ਮਹਿਲਾ ਯੂਨਿਟ ਨੇ ਨੌਂ ਪਾਕਿਸਤਾਨੀ ਫੌਜੀ ਕੀਤੇ ਢੇਰ

sri lankan police remove statue

ਸ੍ਰੀਲੰਕਾਈ ਪੁਲਿਸ ਨੇ ਹਟਾਇਆ ਪਾਬੰਦੀਸ਼ੁਦਾ LTTE ਆਗੂ ਦਾ ਬੁੱਤ

homes near us airbase evacuated

ਇੰਗਲੈਂਡ 'ਚ ਅਮਰੀਕੀ ਏਅਰਬੇਸ ਨੇੜਲੇ ਘਰ ਕਰਵਾਏ ਗਏ ਖਾਲੀ

boat capsizes

ਯਾਤਰੀਆਂ ਨਾਲ ਭਰੀ ਕਿਸ਼ਤੀ ਕਿਵੂ ਝੀਲ 'ਚ ਪਲਟੀ, 12 ਲੋਕਾਂ ਦੀ ਮੌਤ

boat capsizes

ਇੰਡੋਨੇਸ਼ੀਆ ਕਿਸ਼ਤੀ ਹਾਦਸਾ : ਮੌਤਾਂ ਦੀ ਗਿਣਤੀ 60 ਤੋਂ ਪਾਰ

rana brought to police station

ਪੁਲਸ ਸਟੇਸ਼ਨ ਲਿਆਂਦੇ ਗਏ ਨੇਪਾਲ ਦੇ ਸਾਬਕਾ ਚੀਫ਼ ਜਸਟਿਸ ਰਾਣਾ

incident in south africa

SA ; ਏਕੇ-47 ਰਾਈਫਲਾਂ ਨਾਲ ਲੈਸ ਸ਼ੱਕੀਆਂ ਨੇ ਕੀਤੀ ਗੋਲੀਬਾਰੀ, 27 ਲੋਕਾਂ ਦੀ ਮੌਤ

afghan refugees

ਪਾਕਿਸਤਾਨ ਵੱਲੋਂ ਡਿਪੋਰਟ ਕੀਤੇ ਅਫ਼ਗਾਨ ਸ਼ਰਨਾਰਥੀਆਂ ਨੇ ਸੁਣਾਇਆ ਆਪਣਾ ਦਰਦ

amitabh bachchan reveals his favourite from jaya bachchan s family

ਜਯਾ ਬੱਚਨ ਦੇ ਪਰਿਵਾਰ 'ਚੋਂ ਕਿਸ ਨੂੰ ਜ਼ਿਆਦਾ ਪਸੰਦ ਕਰਦੇ ਹਨ ਅਮਿਤਾਭ ਬੱਚਨ !...

komal breaks silence after being linked to govinda sunita marriage rumours

ਗੋਵਿੰਦਾ ਨੂੰ ਮਾਰਨ ਦੀ ਤਿਆਰੀ 'ਚ ਸੁਨੀਤਾ ! ਅਦਾਕਾਰ ਨਾਲ ਨਾਂ ਜੋੜੇ ਜਾਣ 'ਤੇ...

famous actor shaves his head for a role

ਫ਼ਿਲਮ 'ਚ ਰੋਲ ਪਿੱਛੇ ਮਸ਼ਹੂਰ ਅਦਾਕਾਰ ਨੇ ਕਰ'ਤਾ ਇਹ ਕੰਮ ! ਫ਼ਿਰ ਖ਼ੁਦ ਨਾਲ ਹੀ...

lottery shop owner jackpot wins a prize of one lakh rupees in jalandhar

ਪੰਜਾਬ: ਕਿਸਮਤ ਨੇ ਮਾਰੀ ਪਲਟੀ! 120 ਰੁਪਏ 'ਚ ਲੱਖਪਤੀ ਬਣਿਆ ਲਾਟਰੀ ਵੇਚਣ ਵਾਲਾ...

major incident in phagwara

ਫਗਵਾੜਾ 'ਚ ਵੱਡੀ ਵਾਰਦਾਤ! ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਔਰਤ ਦਾ ਬੇਰਹਿਮੀ...

liquor  shop  female monkey  bottle  video

ਜਦੋਂ ਠੇਕੇ 'ਚ ਆ ਵੜੀ ਬਾਂਦਰੀ...! ਬੋਤਲ ਪੀ ਕੇ ਹੋ ਗਈ ਟੁੰਨ, ਵੀਡੀਓ ਵੇਖ ਤੁਸੀਂ...

trump rejects iran ceasefire expects renewed bombing after midterms

ਚੋਣਾਂ ਤੋਂ ਬਾਅਦ ਇਰਾਨ 'ਤੇ ਮੁੜ ਕਹਿਰ ਵਰ੍ਹਾਉਣਗੇ ਟਰੰਪ ! ਸਾਥੀ ਦੇਸ਼ਾਂ ਨੂੰ ਵੀ...

sachin s friend

ਸਚਿਨ ਦਾ ਸਾਥੀ ਕ੍ਰਿਕਟਰ ਬਿਰਧ ਆਸ਼ਰਮ 'ਚ ਰਹਿਣ ਲਈ ਹੋਇਆ ਮਜਬੂਰ ! ਸਾਹਮਣੇ ਆਈ...

debina and gurmeet choudhary shared   good news

ਕੀ 43 ਸਾਲ ਦੀ ਉਮਰ 'ਚ ਤੀਜੀ ਵਾਰ ਪ੍ਰੈਗਨੈਂਟ ਹੈ ਅਦਾਕਾਰਾ? ਦੇਬੀਨਾ ਤੇ ਗੁਰਮੀਤ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ ਦੀਆਂ ਖਬਰਾਂ
    • shradh the festival commemorating ancestors
      ਪੁਰਖਿਆਂ ਦੀ ਯਾਦ ਦਾ ਤਿਉਹਾਰ ‘ਸ਼ਰਾਧ’ ਭਲਕੇ ਤੋਂ ਸ਼ੁਰੂ, ਇਸ ਦਿਨ ਹੋਵੇਗਾ ਸੰਪੂਰਨ
    • golden time begins for these 5 zodiac signs
      ਇਨ੍ਹਾਂ 5 ਰਾਸ਼ੀਆਂ ਦਾ GOLDEN TIME ਸ਼ੁਰੂ ! ਵਰ੍ਹੇਗਾ ਨੋਟਾਂ ਦਾ ਮੀਂਹ, ਅਗਲੇ 11...
    • shri sidh baba sodal mela history jalandhar
      ਅਟੁੱਟ ਆਸਥਾ ਦਾ ਕੇਂਦਰ ਹੈ ਸ਼੍ਰੀ ਸਿੱਧ ਬਾਬਾ ਸੋਢਲ ਦਾ ਦਰਬਾਰ, ਖ਼ਾਸ ਮਹੱਤਵ ਰੱਖਦੈ...
    • items kept under the sink are a cause of financial troubles
      ਰਸੋਈ ਦੀ ਸਿੰਕ ਹੇਠਾਂ ਰੱਖੀਆਂ ਚੀਜ਼ਾਂ ਬਣ ਸਕਦੀਆਂ ਨੇ ਆਰਥਿਕ ਪ੍ਰੇਸ਼ਾਨੀਆਂ ਦਾ...
    • people of these 3 zodiac signs will hit the jackpot on the day of purnima
      ਪੁੰਨਿਆ ਦੇ ਦਿਨ ਇਨ੍ਹਾਂ 3 ਰਾਸ਼ੀਆਂ ਦੀ ਲੱਗੇਗੀ 'ਲਾਟਰੀ' ! ਨਵਪੰਚਮ ਯੋਗ ਨਾਲ...
    • business and professional situation for aquarius natives will improve
      ਕੁੰਭ ਰਾਸ਼ੀ ਵਾਲਿਆਂ ਦੀ ਵਪਾਰ ਅਤੇ ਕੰਮਕਾਜ ਦੀ ਸਥਿਤੀ ਬਿਹਤਰ ਰਹੇਗੀ, ਜਾਣੋ ਆਪਣੀ...
    • horoscope astrology
      5 ਰਾਸ਼ੀਆਂ ਵਾਲਿਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਮਿਹਰਬਾਨ ਰਹਿਣਗੇ ਸ਼ਨੀ ਦੇਵ
    • a sink installed in the wrong direction can lead to ruin
      ਰਸੋਈ 'ਚ ਗਲਤ ਦਿਸ਼ਾ 'ਚ ਬਣੀ ਸਿੰਕ ਬਣ ਸਕਦੀ ਹੈ ਬਰਬਾਦੀ ਦਾ ਕਾਰਨ ! ਹੋਵੇਗਾ ਵੱਡਾ...
    • these 4 zodiac signs are set to hit the jackpot today
      ਅੱਜ ਇਨ੍ਹਾਂ 4 ਰਾਸ਼ੀਆਂ ਦਾ ਲੱਗਣ ਵਾਲੈ ਜੈਕਪਾਟ ! ਖੁੱਲ੍ਹਣਗੇ ਤਰੱਕੀ ਦੇ ਰਾਹ ਤੇ...
    • for those with the scorpio zodiac sign
      ਬ੍ਰਿਸ਼ਚਕ ਰਾਸ਼ੀ ਵਾਲਿਆਂ ਦਾ ਸਿਤਾਰਾ ਰੁਕਾਵਟਾਂ-ਪ੍ਰੇਸ਼ਾਨੀਆਂ ਵਾਲਾ ਰਹੇਗਾ, ਜਾਣੋ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +