ਸਾਰੀਆਂ ਇੰਦਰੀਆਂ ਆਪਣੇ-ਆਪਣੇ ਕੰਮ ਵਿਚ ਲੱਗੀਆਂ ਰਹਿੰਦੀਆਂ ਹਨ। ਉਦਾਹਰਣ ਵਜੋਂ ਅੱਖਾਂ ਦੇਖਦੀਆਂ ਹਨ, ਕੰਨ ਸੁਣਦੇ, ਨੱਕ ਸੁੰਘਦਾ ਹੈ ਆਦਿ। ਇੰਦਰੀਆਂ ਜਦੋਂ ਤਕ ਸੁੱਖ ਦੀ ਇੱਛਾ ਵਿਚ ਉਲਝੀਆਂ ਰਹਿੰਦੀਆਂ ਹਨ, ਉਸ ਵੇਲੇ ਤਕ ਸਾਧਨਾ ਵਿਚ ਅੱਗੇ ਵਧਣਾ ਸੰਭਵ ਨਹੀਂ। ਸਾਡੇ ਸਰੀਰ ਦੀਆਂ ਸਾਰੀਆਂ ਕਿਰਿਆਵਾਂ ਪ੍ਰਾਣਾਂ ਨਾਲ ਹੀ ਹੁੰਦੀਆਂ ਹਨ।
ਹੱਥਾਂ ਨੂੰ ਹਿਲਾਉਣਾ, ਪੈਰਾਂ ਨਾਲ ਤੁਰਨਾ, ਮੂੰਹ ਨਾਲ ਬੋਲਣਾ, ਇਹ ਸਾਰੀਆਂ ਕਿਰਿਆਵਾਂ ਹਨ ਅਤੇ ਬੁੱਧੀ, ਹੰਕਾਰ ਆਦਿ ਸੂਖਮ ਕਿਰਿਆਵਾਂ ਮਨ ਦੀਆਂ ਕਿਰਿਆਵਾਂ ਹਨ ਪਰ ਦੋਵਾਂ ਦਾ ਆਧਾਰ ਪ੍ਰਾਣ ਹੀ ਹੁੰਦਾ ਹੈ।
ਸੱਚੇ ਯੋਗੀ ਆਪਣੀਆਂ ਸਾਰੀਆਂ ਇੰਦਰੀਆਂ ਨਾਲ ਹੋਣ ਵਾਲੇ ਕੰਮ ਅਤੇ ਮਨ ਨਾਲ ਹੋਣ ਵਾਲੀਆਂ ਕਿਰਿਆਵਾਂ ਨੂੰ ਗਿਆਨ ਦੇ ਹਿਸਾਬ ਨਾਲ ਚਲਾਉਣਾ ਸ਼ੁਰੂ ਕਰ ਦਿੰਦੇ ਹਨ। ਜਦੋਂ ਇੰਦਰੀਆਂ, ਪ੍ਰਾਣ, ਮਨ ਤੇ ਬੁੱਧੀ ਨੂੰ ਅਸੀਂ ਆਪਣੇ ਹਿਸਾਬ ਨਾਲ ਚਲਾਉਣ ਲਗਦੇ ਹਾਂ ਤਾਂ ਉਸ ਸਥਿਤੀ ਨੂੰ ਆਤਮ-ਸੰਜਮ ਕਿਹਾ ਜਾਂਦਾ ਹੈ।
ਇਹ ਆਤਮ-ਸੰਜਮ ਆਤਮ-ਗਿਆਨ ਨਾਲ ਆਉਂਦਾ ਹੈ। ਜਦੋਂ ਤਕ ਆਤਮ-ਗਿਆਨ ਨਹੀਂ ਹੁੰਦਾ, ਉਸ ਵੇਲੇ ਤਕ ਇਨਸਾਨ ਖੁਦ 'ਤੇ ਕਾਬੂ ਨਹੀਂ ਪਾ ਸਕਦਾ। ਜਦੋਂ ਆਤਮ-ਸੰਜਮ ਹੋ ਜਾਂਦਾ ਹੈ ਤਾਂ ਯੋਗੀ ਉਸੇ ਅਨੁਸਾਰ ਆਪਣਾ ਜੀਵਨ ਜਿਊਂਦਾ ਹੈ ਅਤੇ ਇਹੀ ਉਸ ਦਾ ਹਵਨ ਹੁੰਦਾ ਹੈ।
ਗੁਰਦੁਆਰਾ ਗੁਰੂਸਰ ਮੰਜੀ ਸਾਹਿਬ ਪਾਤਸ਼ਾਹੀ ਛੇਵੀਂ
NEXT STORY