ਨਵੀਂ ਦਿੱਲੀ- ਵਿਦੇਸ਼ੀ ਨਿਵੇਸ਼ ਸੰਵਰਧਨ ਬੋਰਡ (ਐੱਫ.ਆਈ.ਪੀ.ਬੀ.) ਨੇ ਕੁਲ 2,858 ਕਰੋੜ ਰੁਪਏ ਦੇ ਪ੍ਰਤੱਖ ਵਿਦੇਸ਼ੀ ਨਿਵੇਸ਼ ਦੇ 10 ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬੋਰਡ ਨੇ ਹੋਲਸਿਮ-ਅਬੁੰਜਾ ਸੀਮਿੰਟ ਸੌਦੇ ਦਾ ਪ੍ਰਸਾਤਵ ਮੰਤਰੀਮੰਡਲ ਦੀ ਆਰਥਿਕ ਕਮੇਟੀ (ਸੀ.ਸੀ.ਈ.ਏ.) ਦੇ ਕੋਲ ਭੇਜਿਆ ਹੈ।
ਵਿੱਤ ਮੰਤਰਾਲਾ ਨੇ ਬੁੱਧਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਸਰਕਾਰ ਨੇ ਐੱਫ.ਡੀ.ਆਈ. ਦੇ 10 ਪ੍ਰਸਤਾਵ ਮਨਜ਼ੂਰ ਕੀਤੇ ਹਨ। ਉਨ੍ਹਾਂ 'ਚ ਕੁਲ 2,857.83 ਕਰੋੜ ਰੁਪਏ ਦੇ ਨਿਵੇਸ਼ ਦੇ ਪ੍ਰਸਤਾਵ ਸ਼ਾਮਲ ਹਨ। ਹੋਲਸਿਮ (ਇੰਡੀਆ) ਲਿ. ਦੀ 24 ਫੀਸਦੀ ਹਿੱਸੇਦਾਰੀ ਖਰੀਦਣ ਖਰੀਦਣ ਦੇ ਅੰਬੂਜਾ ਸੀਮਿੰਟਸ ਦੇ ਪ੍ਰਸਤਾਵ ਨੂੰ ਸੀ.ਸੀ.ਈ.ਏ. ਦੇ ਸਾਹਮਣੇ ਭੇਜਿਆ ਗਿਆ ਹੈ।
ਫੋਨ ਦੇ ਨੈੱਟ ਪੈਕ ਕਾਰਨ ਬਿਲ ਆਉਂਦਾ ਹੈ ਜ਼ਿਆਦਾ ਤਾਂ ਇਹ ਖ਼ਬਰ ਤੁਹਾਡੇ ਲਈ ਹੈ...
NEXT STORY