ਨਵੀਂ ਦਿੱਲੀ- ਕੀ ਤੁਸੀਂ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹੋ ਕਿ ਤੁਹਾਡੇ ਫੋਨ ਦੇ ਨੈੱਟ ਪੈਕ ਦੀ ਵਜ੍ਹਾ ਨਾਲ ਤੁਹਾਡਾ ਬਿਲ ਜ਼ਿਆਦਾ ਆ ਰਿਹਾ ਹੈ। ਜੇਕਰ ਹਾਂ ਤਾਂ ਤੁਸੀਂ ਵੀ ਆਪਣੇ ਸਮਾਰਟਫੋਨ ਦੇ ਥੋੜ੍ਹੇ-ਬਹੁਤੇ ਫੰਕਸ਼ਨਸ 'ਚ ਬਦਲਾਅ ਕਰ ਕੇ ਆਪਣੇ ਨੈੱਟ ਪੈਕ ਦਾ ਡਾਟਾ ਬਚਾ ਸਕਦੇ ਹੋ। ਜਾਣੋ ਇਨ੍ਹਾਂ ਟ੍ਰਿਕਸ ਦੇ ਬਾਰੇ 'ਚ ਜੋ ਤੁਹਾਡੇ ਨੈੱਟ ਪੈਕ ਦਾ ਡਾਟਾ ਬਚਾਉਣ 'ਚ ਮਦਦ ਕਰਨਗੇ :-
ਅਣਚਾਹੇ ਨੋਟੀਫਿਕੇਸ਼ਨਸ਼ ਨੂੰ ਕਰੋ ਬੰਦ
ਜੇਕਰ ਤੁਸੀਂ ਆਪਣੇ ਸਮਾਰਟਫੋਨ 'ਚ ਬਿਨਾ ਕੋਈ ਇਸਤੇਮਾਲ ਹੋਣ ਵਾਲੇ ਨੋਟੀਫਿਕੇਸ਼ਨਸ ਨੂੰ ਆਨ ਕੀਤਾ ਹੋਇਆ ਹੈ, ਤਾਂ ਤੁਸੀਂ ਇਸ ਨੂੰ ਬੰਦ ਕਰ ਸਕਦੇ ਹੋ। ਆਈਫੋਨ ਅਤੇ ਐਂਡ੍ਰਾਇਡ ਸਮਾਰਟਫੋਨ ਇਸਤੇਮਾਲ ਕਰ ਰਹੇ ਹੋ ਤਾਂ ਸਿਸਟਮ ਸੈਟਿੰਗਸ 'ਚ ਜਾ ਕੇ ਉਨ੍ਹਾਂ ਨੋਟੀਫਿਕੇਸ਼ਨਸ ਨੂੰ ਆਫ ਕਰ ਸਕਦੇ ਹੋ ਜਿਨ੍ਹਾਂ ਤੋਂ ਤੁਹਾਡਾ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਇਸ ਨਾਲ ਡਾਟਾ ਵੀ ਬਚੇਗਾ।
ਵਟਸਐਪ ਨੂੰ ਆਟੋ-ਡਾਊਨਲੋਡ ਤੋਂ ਹਟਾਓ
ਸਮਾਰਟਫੋਨ 'ਚ ਬਹੁਤ ਸਾਰੇ ਲੋਕ ਵਟਸਐਪ ਦਾ ਇਸਤੇਮਾਲ ਕਰਦੇ ਹਨ ਅਤੇ ਵਟਸਐਪ ਨੂੰ ਆਟੋ-ਡਾਊਨਲੋਡ 'ਚ ਲਗਾ ਕੇ ਰੱਖਦੇ ਹਨ ਜਿਸ ਨਾਲ ਆਡੀਓ, ਵੀਡੀਓ ਅਤੇ ਫੋਟੋ ਆਪਣੇ ਆਪ ਡਾਉਨਲੋਡ ਹੋ ਜਾਂਦੇ ਹੈ ਜੋ ਨੈੱਟ ਦਾ ਡਾਟਾ ਘੱਟ ਕਰਦਾ ਹੈ। ਵਟਸਐਪ ਦੀ ਸੈਟਿੰਗਸ 'ਚ ਜਾ ਕੇ ਤੁਸੀਂ ਆਟੋ ਡਾਉਨਲੋਡ ਆਪਸ਼ਨ ਨੂੰ ਵਾਈ-ਫਾਈ ਮੋਡ 'ਤੇ ਕਰ ਕੇ ਡਾਟਾ ਬਚਾ ਸਕਦੇ ਹੋ।
ਆਫਲਾਈਨ ਮੋਡ ਦਾ ਇਸਤੇਮਾਲ
ਫੋਨ 'ਚ ਗਾਣੇ ਸੁਣਨ ਜਾਂ ਵੀਡੀਓ ਦੇਖਣ ਦਾ ਸ਼ੌਂਕ ਹੈ ਤਾਂ ਆਫਲਾਈਨ ਮੋਡ ਦਾ ਇਸਤੇਮਾਲ ਕਰੋ। ਕਿਸੇ ਗਾਣੇ ਅਤੇ ਵੀਡੀਓ ਨੂੰ ਵਾਰ-ਵਾਰ ਆਨਲਾਈਨ ਦੇਖਣ ਅਤੇ ਸੁਣਨ ਤੋਂ ਚੰਗਾ ਹੈ ਕਿ ਉਸ ਨੂੰ ਇਕ ਵਾਰ ਡਾਉਨਲੋਡ ਕਰ ਲਵੋ ਜਿਸ ਨਾਲ ਨੈੱਟ ਪੈਕ ਦੇ ਡਾਟਾ ਦੀ ਬਚਤ ਹੋਵੇਗੀ।
ਡਾਟਾ ਕੰਪੈਰਿਜ਼ਨ
ਜੇਕਰ ਤੁਸੀਂ ਆਪਣੇ ਫੋਨ 'ਤੇ ਆਨਲਾਈਨ ਲੇਖ ਪੜ੍ਹਨ ਦੇ ਆਦਿ ਹੋ ਤਾਂ ਫੋਨ ਦੇ ਬ੍ਰਾਉਜ਼ਰ ਤੋਂ ਡਾਟਾ ਦਾ ਕੰਪੈਰਿਜ਼ਨ ਕਰ ਸਕਦੇ ਹੋ ਜੋ ਤੁਹਾਡੇ ਨੈੱਟ ਦਾ ਡਾਟਾ ਬਚਾਉਣ 'ਚ ਮਦਦ ਕਰ ਸਕਦਾ ਹੈ।
ਦੇਸ਼ 'ਚ ਸਸਤੀਆਂ ਹੋ ਜਾਣਗੀਆਂ 348 ਦਵਾਈਆਂ
NEXT STORY