ਨਿਊਯਾਰਕ- ਫੋਰਬਸ ਪੱਤ੍ਰਿਕਾ ਦੀ 100 ਸਰਵੋਤਮ ਜਾਦੂਈ ਤਾਕਤ ਵਾਲੇ ਉੱਦਮ ਪੂੰਜੀ ਨਿਵੇਸ਼ਕਾਂ ਦੀ ਸੂਚੀ 'ਚ 11 ਪ੍ਰਭਾਵਸ਼ਾਲੀ ਭਾਰਤੀ ਅਮਰੀਕੀ ਨਿਵੇਸ਼ਕ ਸ਼ਾਮਲ ਹਨ ਜੋ ਭਵਿੱਖ ਦੀ ਪ੍ਰਮੁੱਖ ਟੈਕਨਾਲੋਜੀ ਕੰਪਨੀਆਂ 'ਤੇ ਸ਼ੁਰੂਆਤ 'ਚ ਹੀ ਵੱਡਾ ਦਾਅ ਲਗਾ ਰਹੇ ਹਨ ਅਤੇ ਆਪਣੇ ਨਿਵੇਸ਼ਕਾਂ ਲਈ ਵੱਡਾ ਲਾਭ ਕਮਾ ਰਹੇ ਹਨ। ਫੋਰਬਸ 2015 ਮਿਡਾਸ ਸੂਚੀ 'ਚ ਸੰਸਾਰ ਦੇ 100 ਸਭ ਤੋਂ ਤੇਜ਼-ਤਰਾਰ ਟੈਕਨਾਲੋਜੀ ਨਿਵੇਸ਼ਕਾਂ ਦੀ ਤਰਜ਼ਮਾਨੀ ਕਰਦੇ ਹਨ ।
ਜਿਮ ਗੇਜ ਲਗਾਤਾਰ ਦੂਜੇ ਸਾਲ ਸਿਖਰ ਸਥਾਨ 'ਤੇ ਬਣੇ ਰਹੇ ਅਤੇ ਉਹ ਇਕਲੌਤੇ ਨਿਵੇਸ਼ਕ ਸਨ ਜਿਨ੍ਹਾਂ ਨੇ ਮੋਬਾਈਲ ਮੈਸੇਜ ਕੰਪਨੀ ਵਟਸਐਪ 'ਚ ਸੰਸਥਾਗਤ ਨਿਵੇਸ਼ ਕੀਤਾ ਸੀ । ਇਸ ਸੂਚੀ 'ਚ ਸਿਖਰ ਭਾਰਤੀ ਅਮਰੀਕੀ ਉੱਦਮ-ਪੂੰਜੀ ਨਿਵੇਸ਼ਕ ਅਨੀਲ ਭੂਸਰੀ (49) ਜੋ 'ਵਰਕ ਡੇ' ਦੇ ਮੁੱਖ ਕਾਰਜਕਾਰੀ ਅਤੇ ਸਹਾਇਕ ਸੰਸਥਾਪਕ 17ਵੇਂ ਸਥਾਨ 'ਤੇ ਹਨ। ਉਥੇ ਹੀ ਸੂਚੀ 'ਚ ਬੇਨ ਕੈਪੀਟਲ ਵੈਂਚਰਸ ਦੇ ਸੰਸਥਾਪਕ ਸਲਿਲ ਦੇਸ਼ ਪਾਂਡੇ 24ਵੇਂ ਸਥਾਨ, ਨਾਰਵੈੱਸਟ ਵੈਂਚਰ ਭਾਈਵਾਲਾਂ ਦੇ ਸੀਨੀ. ਮੈਨੇਜਮੈਂਟ ਹਿੱਸੇਦਾਰ ਪ੍ਰੋਮੋਦ ਹਕ 26ਵੇਂ 'ਚ ਸਥਾਨ 'ਤੇ ਰਹੇ ।
ਇਸ ਤੋਂ ਇਲਾਵਾ ਜਿਨ੍ਹਾਂ ਭਾਰਤੀ-ਅਮਰੀਕੀਆਂ ਨੇ ਇਸ ਸੂਚੀ 'ਚ ਜਗ੍ਹਾ ਬਣਾਈ ਹੈ ਉਨ੍ਹਾਂ 'ਚ ਗਰੇਲਾਕ ਦੇ ਭਾਈਵਾਲ ਅਸ਼ਮੀ ਚੰਦਨਾ, ਐਕਸੈੱਲ ਦੇ ਭਾਈਵਾਲ ਸਮੀਰ ਗਾਂਧੀ, ਵਿੰਗ ਵੈਂਚਰ ਪਾਰਟਨਰਸ ਦੇ ਸੰਸਥਾਪਕ ਭਾਈਵਾਲ ਗੌਰਵ ਗਰਗ, ਮੇਫੀਲਡ ਫੰਡ ਦੇ ਨਵੀਨ ਚੱਢਾ, ਇਨਸਾਈਟ ਵੈਂਚਰ ਪਾਰਟਨਰਸ ਦੇ ਦੇਵੇਨ ਪਾਰੇਖ, ਬੈਟਰ ਵੈਂਚਰ ਦੇ ਨੀਰਜ ਅਗਰਵਾਲ, ਮੈਨਲੋਂ ਵੈਂਚਰ ਦੇ ਵੈਂਕੀ ਗਣੇਸਨ ਅਤੇ ਰੈਡਪਵਾਇੰਟ ਵੈਂਚਰ ਦੇ ਸਤੀਸ਼ ਧਰਮਰਾਜ ਸ਼ਾਮਲ ਹਨ।
ਨਿਰੂਪਮਾ ਰਾਵ ਨੈੱਟਵਰਕ 18 ਦੀ ਨਿਰਦੇਸ਼ਕ ਨਾਮਜ਼ਦ
NEXT STORY