ਟੈਕਨਾਲੋਜੀ ਜਗਤ ਦੀ ਨਾਮੀ ਕੰਪਨੀ ਐਪਲ ਨੇ ਸਾਸ 2013 'ਚ ਆਈਫੋਨ 5ਸੀ ਨੂੰ ਲਾਂਚ ਕੀਤਾ ਸੀ ਜੋ ਲੂਮਿਆ ਸਮਾਰਟਫੋਨਸ ਦੀ ਤਰ੍ਹਾਂ ਪਲਾਸਟਿਤ ਬਾਡੀ ਡਿਜ਼ਾਈਨ 'ਚ ਦੇਖਣ ਨੂੰ ਮਿਲਿਆ ਸੀ। ਹਾਲਾਂਕਿ ਐਪਲ ਦੇ ਪਲਾਸਟਿਕ ਬਾਡੀ ਵਾਲੇ ਆਈਫੋਨ ਨੂੰ ਲੋਕਾਂ ਵਲੋਂ ਪਸੰਦ ਨਹੀਂ ਕੀਤਾ ਗਿਆ ਪਰ ਇਸ ਸਾਲ ਵੀ ਐਪਲ ਦਾ ਪਲਾਸਟਿਕ ਬਾਡੀ ਵਾਲਾ ਆਈਫੋਨ ਦੇਖਣ ਨੂੰ ਮਿਲੇਗਾ।
TechnoBuffalo ਦੀ ਰਿਪੋਰਟ ਅਨੁਸਾਰ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਐਪਲ ਇਸ ਸਾਲ ਆਪਣੇ ਪਲਾਸਟਿਕ ਬਾਡੀ ਵਾਲੇ ਆਈਫੋਨ 6ਸੀ ਨੂੰ ਬਾਜ਼ਾਰ 'ਚ ਲੈ ਕੇ ਆਏਗੀ। ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਐਪਲ ਦਾ ਇਹ ਡਿਵਾਈਸ ਵੱਡੀ ਸਕਰੀਨ ਵਾਲਾ ਹੋਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਕੰਪਨੀ ਇਸ ਨੂੰ 4 ਇੰਚ ਦੀ ਸਕਰੀਨ ਸਾਈਜ਼ ਦੇ ਨਾਲ ਲੈ ਕੇ ਆਏਗੀ ਜੋ ਆਸਾਨੀ ਨਾਲ ਹੱਥ 'ਚ ਆ ਸਕੇ।
ਨਿਊਜ਼ ਰਿਪੋਰਟ ਦੀ ਮੰਨਿਏ ਤਾਂ ਆਈਫੋਨ 6ਸੀ 'ਚ ਪਿਛਲੇ ਸਾਲ ਵਾਲਾ ਏ8 ਅਤੇ 4.7 ਇੰਚ ਤੇ 5.5 ਇੰਚ (ਆਈਫੋਨ 6 ਐਸ ਤੇ ਆਈਫੋਨ 6 ਪਲੱਸ ਐਸ) ਨਾਲੇ ਮਾਡਲ 'ਚ ਏ9 ਚਿੱਪ ਦੇਖਣ ਨੂੰ ਮਿਲੇਗੀ। ਇਸ ਦੇ ਇਲਾਵਾ ਆਈਫੋਨ 6ਸੀ 'ਚ ਐਮ.ਐਫ.ਸੀ., ਫਿੰਗਰ ਪ੍ਰਿੰਟ ਸਕੈਨਰ ਅਤੇ ਗੋਰਿਲਾ ਗਲਾਸ ਦੀ ਸੁਰੱਖਿਆ ਹੋਵੇਗੀ। ਇਸ ਦੇ ਨਾਲ ਕੀਮਤ ਦੇ ਹਿਸਾਬ ਨਾਲ ਵੀ ਇਹ ਡਿਵਾਈਸ ਆਈਫੋਨ ਲਵਰਸ ਦੀ ਜੇਬ 'ਤੇ ਘੱਟ ਬੋਝ ਪਾਏਗਾ।
ਇਸ ਮੰਦਰ 'ਚ ਔਰਤਾਂ ਦੇ ਜਾਣ ਦੀ ਮਨਾਹੀ, ਜਾਣੋ ਕਿਉਂ (ਦੇਖੋ ਤਸਵੀਰਾਂ)
NEXT STORY