ਮੋਤੀਹਾਰੀ- ਬਿਹਾਰ ਦੇ ਪੂਰਬੀ ਚੰਪਾਰਨ ਜ਼ਿਲੇ ਦੇ ਰਾਮਪੁਰ ਟੋਲਾ ਸਥਿਤ ਇਕ ਪ੍ਰਾਇਮਰੀ ਸਕੂਲ ਵਿਚ ਜਮਾਤ ਵਿਚ ਬੈਠਣ ਲਈ ਇਸਤੇਮਾਲ ਕੀਤੇ ਜਾਣ ਵਾਲੇ ਬੋਰੇ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਕੁੱਟਮਾਰ ਕੀਤੇ ਜਾਣ ਕਾਰਨ ਇਕ ਵਿਦਿਆਰਥਣ ਦੀ ਮੌਤ ਹੋ ਗਈ। ਵਿਦਿਆਰਥਣ ਦੀ ਪਛਾਣ ਸੀਤਾ ਕੁਮਾਰੀ ਵਜੋਂ ਹੋਈ ਹੈ। ਉਸ ਨੂੰ ਉਸ ਦੀਆਂ ਜਮਾਤ ਦੀਆਂ ਦੋ ਹੋਰਨਾਂ ਲੜਕੀਆਂ ਨੇ ਕੁੱਟਿਆ ਸੀ। ਪੁਲਸ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਸਕੂਲ ਦੀ ਅਧਿਆਪਕਾ ਸੀਮਾ ਦੇਵੀ ਝੜਪ ਦੌਰਾਨ ਮੂਕ ਦਰਸ਼ਕ ਬਣੀ ਹੋਈ ਸੀ। ਉਨ੍ਹਾਂ ਦੱਸਿਆ ਕਿ ਸਕੂਲ ਤੋਂ ਘਰ ਪਰਤਣ 'ਤੇ ਉਨ੍ਹਾਂ ਦੋਵਾਂ ਲੜਕੀਆਂ ਨੇ ਆਪਣੀਆਂ ਮਾਵਾਂ ਨਾਲ ਰਸਤੇ ਵਿਚ ਸੀਤਾ ਕੁਮਾਰੀ ਅਤੇ ਉਸ ਦੀ ਵੱਡੀ ਭੈਣ 'ਤੇ ਮੁੜ ਹਮਲਾ ਕੀਤਾ। ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।
ਭਾਰਤ ਨੇ ਆਈ. ਐੱਸ. ਤੇ ਉਸ ਦੇ ਭਾਈਵਾਲ ਸੰਗਠਨਾਂ 'ਤੇ ਲਗਾਈ ਪਾਬੰਦੀ
NEXT STORY