ਨਵੀਂ ਦਿੱਲੀ- ਇਰਾਕ ਅਤੇ ਸੀਰੀਆ ਵਿਚ ਲੜੀਵਾਰ ਢੰਗ ਨਾਲ ਜ਼ਾਲਮਾਨਾ ਹਮਲਿਆਂ ਅਤੇ ਹਤਿਆਵਾਂ ਨੂੰ ਅੰਜ਼ਾਮ ਦੇਣ ਵਾਲੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਅਤੇ ਇਸਦੇ ਭਾਈਵਾਲ ਸੰਗਠਨਾਂ ਦੀਆਂ ਨਾਜਾਇਜ਼ ਸਰਗਰਮੀਆਂ (ਰੋਕੂ) ਕਾਨੂੰਨ ਦੇ ਤਹਿਤ ਭਾਰਤ ਵਿਚ ਪਾਬੰਦੀ ਲਗਾ ਦਿੱਤੀ ਗਈ ਹੈ।
ਗ੍ਰਹਿ ਮੰਤਰਾਲਾ ਨੇ ਇਸ ਅੱਤਵਾਦੀ ਸਮੂਹ 'ਤੇ ਪਾਬੰਦੀ ਲਗਾਉਂਦੇ ਹੋਏ ਕਿਹਾ ਹੈ ਕਿ ਭਾਰਤ ਵਿਚ ਨੌਜਵਾਨਾਂ ਦੀ ਇਸ ਸੰਗਠਨ ਵਿਚ ਨਿਯੁਕਤੀ ਅਤੇ ਉਨ੍ਹਾਂ ਨੂੰ ਕੱਟੜ ਬਣਾਇਆ ਜਾਣਾ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ। ਖਾਸ ਕਰਕੇ ਉਦੋਂ ਜਦਕਿ ਅਜਿਹੇ ਨੌਜਵਾਨਾਂ ਦੇ ਭਾਰਤ ਪਰਤਣ 'ਤੇ ਇਸਦਾ ਅਸਰ ਰਾਸ਼ਟਰੀ ਸੁਰੱਖਿਆ 'ਤੇ ਪੈਣ ਦਾ ਸ਼ੱਕ ਹੋਵੇ।
ਮੈਚ ਹਾਰਨ ਤੋਂ ਬਾਅਦ ਉਮੇਸ਼ ਨੇ ਕੀਤੀ ਆਤਮ-ਹੱਤਿਆ! (ਦੇਖੋ ਤਸਵੀਰਾਂ)
NEXT STORY