ਲਾਹੌਰ- ਲਾਹੌਰ ਹਾਈ ਕੋਰਟ ਨੇ ਸਾਲ 2008 ਦੇ ਮੁੰਬਈ ਹਮਲੇ ਦੇ ਮੁਖ ਦੋਸ਼ੀ ਜਕੀਉਰਹਿਮਾਨ ਲਖਵੀ ਦੇ ਹਿਰਾਸਤ ਮਾਮਲੇ 'ਚ ਪੰਜਾਬ ਸਰਕਾਰ ਨੂੰ ਅੱਜ 5 ਦਿਨ ਦੇ ਅੰਦਰ ਫੈਸਲਾ ਲੈਣ ਦਾ ਹੁਕਮ ਦਿੱਤਾ। ਲਖਵੀ ਨੇ ਸੂਬਾਈ ਸਰਕਾਰ ਵਲੋਂ ਉਸ 'ਤੇ ਅਦਾਲਤ ਦੀ ਮਾਣਹਾਨੀ ਅਤੇ ਹਿਰਾਸਤ ਦੇ ਲਗਾਏ ਗਏ ਦੋਸ਼ਾਂ ਵਿਰੁੱਧ ਲਾਹੌਰ ਹਾਈ ਕੋਰਟ ਵਿਚ ਇਕ ਰਿੱਟ ਦਾਖਲ ਕਰਕੇ ਅਦਾਲਤ ਨੂੰ ਉਸ ਨੂੰ ਹਿਰਾਸਤ 'ਚ ਰੱਖਣ ਨੂੰ ਵੰਗਾਰਨ ਦੇ ਨਾਲ ਹੀ ਇਸਲਾਮਾਬਾਦ ਹਾਈ ਕੋਰਟ ਦੀ ਮਾਣਹਾਨੀ ਤੋਂ ਨਾਂਹ ਕੀਤੀ ਹੈ।
ਜਸਟਿਸ ਮਹਿਮੂਦ ਮਕਬੂਲ ਨੇ ਲਖਵੀ ਦੀ ਰਿੱਟ 'ਤੇ ਸੁਣਵਾਈ ਕਰਦੇ ਹੋਏ ਉਸ ਦੀ ਰਿਹਾਈ ਦੀ ਅਪੀਲ 'ਤੇ ਪੰਜਾਬ ਸਰਕਾਰ ਨੂੰ 5 ਦਿਨਾਂ ਅੰਦਰ ਫੈਸਲਾ ਲੈਣ ਦਾ ਹੁਕਮ ਜਾਰੀ ਕੀਤਾ ਹੈ ਪਰ ਅਦਾਲਤ ਦੀ ਮਾਣਹਾਨੀ ਤੋਂ ਨਾਂਹ ਕੀਤੇ ਜਾਣ ਵਾਲੀ ਉਸ ਦੀ ਰਿੱਟ ਰੱਦ ਕਰ ਦਿੱਤੀ ਹੈ।
ਕਾਬੁਲ 'ਚ ਆਤਮਘਾਤੀ ਹਮਲਾ, 7 ਦੀ ਮੌਤ
NEXT STORY