ਹਰ ਇਕ ਜੋੜਾ ਆਪਣੇ ਵਿਆਹ ਅਤੇ ਮੰਗਣੀ ਨੂੰ ਯਾਦਗਾਰ ਬਣਾਉਣਾ ਚਾਹੁੰਦਾ ਹੈ ਅੱਜ ਅਸੀਂ ਤੁਹਾਨੂੰ ਵੀ ਇਕ ਅਜਿਹੇ ਜੋੜੇ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ ।
ਤੁਸੀਂ ਕਿਸੇ ਜੋੜੇ ਦੀ ਮੰਗਣੀ ਦੀਆਂ ਅਜਿਹੀਆਂ ਤਸਵੀਰਾਂ ਦੇਖੀਆਂ ਹਨ ਜਿਸ ਤਰ੍ਹਾਂ ਦੀਆਂ ਹੁਣ ਦੇਖ ਰਹੇ ਹੋ। ਇਹ ਸੁੰਦਰ ਅਤੇ ਹੈਰਾਨ ਕਰਨ ਵਾਲੀਆਂ ਤਸਵੀਰਾਂ ਹਨ। ਰੋਮਾਂਟਿਕ ਫੋਟੋਸ਼ੂਟ ਤਾਂ ਕਈ ਜੋੜੇ ਕਰਵਾਉਂਦੇ ਹਨ ਪਰ ਇਸ ਅਥਲੈਟਿਕ ਜੋੜੇ ਨੇ ਤਾਂ ਵੱਖਰਾ ਹੀ ਫੋਟੋਸ਼ੂਟ ਕਰਵਾਇਆ ਹੈ, ਇਨ੍ਹਾਂ ਵਰਗਾ ਫੋਟੋਸ਼ੂਟ ਤਾਂ ਸ਼ਾਇਦ ਹੀ ਕੋਈ ਕਰਵਾਏ। ਫਲੋਰੀਡਾ ਦੇ ਓਕੋਈ 'ਚ ਰਹਿਣ ਵਾਲੇ ਜੋ ਅਤੇ ਇਲੀਆਨਾ ਇਕ-ਦੂਜੇ ਨਾਲ ਬਹੁਤ ਪਿਆਰ ਕਰਦੇ ਹਨ ਅਤੇ ਹਾਲ ਹੀ 'ਚ ਉਨ੍ਹਾਂ ਨੇ ਮੰਗਣੀ ਕੀਤੀ। ਇਹ ਅਜਿਹਾ ਅਥਲੈਟਿਕਸ ਜੋੜਾ ਹੈ ਜੋ ਵੇਟਲਿਫਟਿੰਗ ਦੇ ਨਾਲ ਜਿਮਨਾਸਟਿਕ ਵੀ ਕਰਦਾ ਹੈ।
ਇਨ੍ਹਾਂ ਦੀਆਂ ਤਸਵੀਰਾਂ ਲੈਣ ਵਾਲੀ ਫੋਟੋਗ੍ਰਾਫਰ ਕ੍ਰਿਕੇਟ ਦਾ ਕਹਿਣਾ ਹੈ ਕਿ ਪਿਆਰ 'ਚ ਰੁੱਝੇ ਹੋਏ ਇਸ ਜੋੜੇ ਨੂੰ ਅਨੋਖੇ ਢੰਗ ਨਾਲ ਤਸਵੀਰਾਂ 'ਚ ਕੈਚ ਕਰ ਪਾਉਣਾ ਸ਼ਾਨਦਾਰ ਰਿਹਾ। ਤੁਸੀਂ ਦੇਖੋ ਸਕਦੇ ਹੋ ਕਿ ਦੋਵਾਂ ਨੇ ਜਿਮ ਦੇ ਅੰਦਰ ਦੇ ਮਾਹੌਲ ਨੂੰ ਹੀ ਆਪਣਾ ਬੈਕਗਰਾਊਂਡ ਬਣਾ ਕੇ ਰੱਖਿਆ ਹੈ। ਦੋਵਾਂ ਨੇ ਪਿਆਰ ਦਾ ਇਜ਼ਹਾਰ ਕਰਨ ਤੋਂ ਬਾਅਦ ਜਦੋਂ ਮੰਗਣੀ ਕੀਤੀ ਤਾਂ ਇਸ ਨੂੰ ਯਾਦਗਾਰ ਬਣਾਉਣ ਲਈ ਉਨ੍ਹਾਂ ਨੇ ਇਕ ਸਪੈਸ਼ਲ ਤਰ੍ਹਾਂ ਦਾ ਫੋਟੋਸ਼ੂਟ ਕਰਵਾਇਆ।
ਰੈਸਟੋਰੈਂਟ ਦੀ ਕੜ੍ਹੀ ਖਾਣ ਵਾਲੇ ਹੋ ਜਾਓ ਸਾਵਧਾਨ
NEXT STORY