Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, OCT 24, 2026

    8:08:53 PM

  • taxi drivers

    ਭਾਰਤੀ ਕਾਰ ਡਰਾਈਵਰਾਂ ਲਈ UAE ਦੀ ਟੈਕਸੀ ਕੰਪਨੀ 'ਚ...

  • raid in punjab

    ਪੰਜਾਬ ਦੇ ਪਿੰਡ ਭੱਲਾਣ 'ਚ ਪੈ ਗਈ RAID! ਚੈਕਿੰਗ...

  • cbi mining investigation in hoshiarpur officer and patwari summoned

    ਹੁਸ਼ਿਆਰਪੁਰ ਜ਼ਿਲ੍ਹੇ 'ਚ ਮਾਈਨਿੰਗ ਦੀ ਜਾਂਚ 'ਤੇ...

  • major stir in punjab politics bibi jagir kaur may return to the akali dal

    ਅਕਾਲੀ ਦਲ 'ਚ ਵਾਪਸੀ ਦੀਆਂ ਅਟਕਲਾਂ ਵਿਚਾਲੇ ਬੀਬੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਪਾਣੀ ਬਚਾਉਣਾ ਹੁਣ ਸਭ ਤੋਂ ਵੱਡੀ ਜ਼ਿੰਮੇਵਾਰੀ

BLOG News Punjabi(ਬਲਾਗ)

ਪਾਣੀ ਬਚਾਉਣਾ ਹੁਣ ਸਭ ਤੋਂ ਵੱਡੀ ਜ਼ਿੰਮੇਵਾਰੀ

  • Edited By Harpreet Singh,
  • Updated: 24 Oct, 2026 01:50 PM
Blog
water saving
  • Share
    • Facebook
    • Tumblr
    • Linkedin
    • Twitter
  • Comment

ਬਾਰਿਸ਼ ਦੀ ਅਨਿਸ਼ਚਿਤਤਾ, ਜ਼ਮੀਨ ਹੇਠਲੇ ਪਾਣੀ ਦੀ ਅੰਨ੍ਹੇਵਾਹ ਵਰਤੋਂ ਅਤੇ ਜਲ ਸੋਮਿਆਂ ’ਤੇ ਕਬਜ਼ੇ ਨੇ ਪਾਣੀ ਦੇ ਸੰਕਟ ਨੂੰ ਗੰਭੀਰ ਬਣਾ ਦਿੱਤਾ ਹੈ। ਸਵਾਲ ਸਿਰਫ ਪਾਣੀ ਦੀ ਉਪਲਬਧਤਾ ਦਾ ਨਹੀਂ, ਸਗੋਂ ਉਸ ਨੂੰ ਬਚਾਉਣ ਅਤੇ ਨਿਆਂਪੂਰਨ ਢੰਗ ਨਾਲ ਇਸਤੇਮਾਲ ਕਰਨ ਦੀ ਜ਼ਿੰਮੇਵਾਰੀ ਦਾ ਵੀ ਹੈ। ਨੀਤੀ ਆਯੋਗ ਨੇ 2018 ’ਚ ਅਨੁਮਾਨ ਲਗਾਇਆ ਸੀ ਕਿ 2030 ਤੱਕ ਭਾਰਤ ’ਚ ਪਾਣੀ ਦੀ ਜਿੰਨੀ ਖਪਤ ਹੋਵੇਗੀ, ਉਹ ਉਦੋਂ ਉਪਲਬਧ ਪਾਣੀ ਤੋਂ ਦੁੱਗਣੀ ਹੋਵੇਗੀ। ਇਹ ਉਸ ਸਮੇਂ ਦਾ ਅਗਾਊਂ ਅਨੁਮਾਨ ਸੀ, ਅੱਜ ਦੀ ਸਥਿਤੀ ਦਾ ਮਾਪ ਨਹੀਂ ਪਰ ਚਿੰਤਾ ਹੁਣੇ ਤੋਂ ਕਰਨੀ ਹੋਵੇਗੀ ਕਿਉਂਕਿ ਜਲ ਸਾਂਭ-ਸੰਭਾਲ ਦੀ ਜ਼ਰੂਰਤ ਨੂੰ ਸਮਝਣ ਲਈ ਇਹ ਕਾਫ਼ੀ ਚਿਤਾਵਨੀ ਹੈ।

ਪਾਣੀ ਦੀ ਇਕ-ਇਕ ਬੂੰਦ ਬਚਾਉਣ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਇਹ ਸਵਾਲ ਉੱਠਣਾ ਹੀ ਚਾਹੀਦਾ ਹੈ ਕਿ ਪਾਣੀ ਬਰਬਾਦ ਕਰਨ ਦੀ ਕੀਮਤ ਆਖਿਰ ਕੌਣ ਚੁਕਾਉਂਦਾ ਹੈ ਅਤੇ ਉਸ ਦੀ ਵਸੂਲੀ ਕਿਸ ਤੋਂ ਹੁੰਦੀ ਹੈ? ਵਿਕਾਸ ਦੇ ਨਾਂ ’ਤੇ ਕਿਤੇ ਤਲਾਬ ਪੂਰ ਕੇ ਇਮਾਰਤਾਂ ਖੜ੍ਹੀਆਂ ਕਰ ਦਿੱਤੀਆਂ ਜਾਂਦੀਆਂ ਹਨ, ਕਿਤੇ ਬਰਸਾਤੀ ਨਾਲਿਆਂ ਦੇ ਰਸਤੇ ’ਤੇ ਬਸਤੀਆਂ ਵੱਸ ਜਾਂਦੀਆਂ ਹਨ ਅਤੇ ਕਿਤੇ ਜ਼ਮੀਨ ’ਚ ਪਾਣੀ ਪਹੁੰਚਾਉਣ ਵਾਲੀਆਂ ਖੁੱਲ੍ਹੀਆਂ ਥਾਵਾਂ ’ਤੇ ਕੰਕਰੀਟ ਵਿਛਾ ਦਿੱਤਾ ਜਾਂਦਾ ਹੈ। ਫਿਰ ਬਾਰਿਸ਼ ’ਚ ਸ਼ਹਿਰ ਡੁੱਬਦੇ ਹਨ ਅਤੇ ਗਰਮੀ ’ਚ ਪਾਣੀ ਦੀ ਕਿੱਲਤ। ਅਜਿਹੇ ਵਿਕਾਸ ਦੀ ਕੀਮਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੁਕਾਉਣੀ ਪਵੇਗੀ, ਇਹ ਸਪੱਸ਼ਟ ਹੈ।

ਜਲ ਅੰਦੋਲਨ ਦੀ ਸ਼ੁਰੂਆਤ ਆਪਣੇ ਘਰ ਤੋਂ : ਇਕ ਟੈਲੀਵਿਜ਼ਨ ਪ੍ਰੋਗਰਾਮ ’ਚ ਇਕ ਪ੍ਰਸਿੱਧ ਅਭਿਨੇਤਾ ਨੇ ਮਜ਼ਾਕ ’ਚ ਦੱਸਿਆ ਕਿ ਉਨ੍ਹਾਂ ਦੀ ਪਤਨੀ ਉਦੋਂ ਤੱਕ ਨਹਾਉਂਦੀ ਰਹਿੰਦੀ ਹੈ, ਜਦੋਂ ਤੱਕ ਸੋਸਾਇਟੀ ਦੇ ਦੂਜੇ ਨਿਵਾਸੀਆਂ ਦੇ ਘਰਾਂ ’ਚ ਪਾਣੀ ਆਉਣਾ ਬੰਦ ਨਾ ਹੋ ਜਾਵੇ ਅਤੇ ਉਹ ਸ਼ਿਕਾਇਤ ਕਰਨ ਨਾ ਪਹੁੰਚ ਜਾਣ। ਗੱਲ ਹਾਸੇ-ਮਜ਼ਾਕ ’ਚ ਕਹੀ ਗਈ ਹੋਵੇਗੀ ਪਰ ਇਸ ਦੇ ਪਿੱਛੇ ਲੁਕੀ ਮਾਨਸਿਕਤਾ ’ਤੇ ਵਿਚਾਰ ਜ਼ਰੂਰੀ ਹੈ। ਘੰਟਿਆਂ ਸ਼ਾਵਰ ਦੇ ਹੇਠਾਂ ਬੈਠੇ ਰਹਿਣਾ, ਗੱਡੀਆਂ ਨੂੰ ਲਗਾਤਾਰ ਵਗਦੇ ਪਾਣੀ ਨਾਲ ਧੋਣਾ, ਹੱਥ ਧੋਂਦੇ ਸਮੇਂ ਨਲ ਖੁੱਲ੍ਹਾ ਛੱਡਣਾ ਅਤੇ ਟੈਂਕੀ ਭਰਨ ਦੇ ਬਾਅਦ ਵੀ ਪਾਣੀ ਵਗਣ ਦੇਣਾ, ਇਹ ਅਜਿਹੀਆਂ ਆਦਤਾਂ ਹਨ, ਜਿਨ੍ਹਾਂ ਨੂੰ ਅਸੀਂ ਆਮ ਮੰਨ ਲਿਆ ਹੈ। ਦਲੀਲ ਦਿੱਤੀ ਜਾਂਦੀ ਹੈ ਕਿ ਪਾਣੀ ਦਾ ਬਿੱਲ ਭਰਦੇ ਹਾਂ, ਜਿੰਨਾ ਚਾਹੇ ਇਸਤੇਮਾਲ ਕਰੋ। ਸਰਕਾਰੀ ਸਪਲਾਈ ਘੱਟ ਹੋਵੇ ਤਾਂ ਮੋਟਰ ਲਗਾ ਕੇ ਜ਼ਮੀਨ ਹੇਠਲਾ ਪਾਣੀ ਕੱਢ ਲੈਂਦੇ ਹਾਂ। ਜਨਤਕ ਨਲਾਂ ਤੋਂ ਪਾਣੀ ਵਗਦਾ ਰਹਿੰਦਾ ਹੈ ਅਤੇ ਪਾਈਪਲਾਈਨਾਂ ਰਿਸਦੀਆਂ ਰਹਿੰਦੀਆਂ ਹਨ।

ਦੂਜੇ ਪਾਸੇ ਲੱਖਾਂ ਘਰਾਂ ਦੀਆਂ ਮਹਿਲਾਵਾਂ ਸਵੇਰੇ ਉੱਠ ਕੇ ਸੋਚਦੀਆਂ ਹਨ ਕਿ ਅੱਜ ਨਲ ਤੋਂ ਪਾਣੀ ਆਵੇਗਾ ਜਾਂ ਟੈਂਕਰ ਦੇ ਭਰੋਸੇ ਰਹਿਣਾ ਪਵੇਗਾ। ਕਿਸਾਨ ਆਸਮਾਨ ਵੱਲ ਦੇਖ ਕੇ ਫ਼ਸਲ ਦਾ ਭਵਿੱਖ ਤਲਾਸ਼ਦਾ ਹੈ ਅਤੇ ਸ਼ਹਿਰ ਦਾ ਪਰਿਵਾਰ ਪੀਣ ਦਾ ਸਾਫ਼ ਪਾਣੀ ਖਰੀਦਣ ਨੂੰ ਮਜਬੂਰ ਹੈ। ਕਿਸੇ ਲਈ ਪਾਣੀ ਸੁਵਿਧਾ ਹੈ, ਤਾਂ ਕਿਸੇ ਲਈ ਰੋਜ਼ ਦਾ ਸੰਘਰਸ਼। ਸੰਕਟ ਵਧਣ ’ਤੇ ਪਾਣੀ ਵੇਚਣ ਵਾਲਿਆਂ ਦੀ ਚਾਂਦੀ ਹੈ। ਜੀਵਨ ਦੀ ਬੁਨਿਆਦੀ ਸੁਵਿਧਾ ਮੁਨਾਫ਼ੇ ਦਾ ਸਾਧਨ ਹੈ। ਪ੍ਰਸ਼ਨ ਉੱਠਦਾ ਹੈ ਕਿ ਜਲ ਸਾਂਭ-ਸੰਭਾਲ ਸਿਰਫ ਵਿਅਕਤੀਗਤ ਸਦਾਚਾਰ ਹੈ ਜਾਂ ਸਮਾਜਿਕ ਨਿਆਂ ਅਤੇ ਕੀ ਕਿਸੇ ਨੂੰ ਵੀ ਇਹ ਅਧਿਕਾਰ ਹੈ ਕਿ ਉਹ ਪਾਣੀ ਬਰਬਾਦ ਕਰੇ, ਜਦੋਂ ਕਿ ਇਸ ਦੀ ਇਕ ਬੂੰਦ ਜੀਵਨ ਬਚਾਅ ਸਕਦੀ ਹੈ?

ਪੁਰਖਿਆਂ ਦੀ ਵਿਰਾਸਤ ਨੂੰ ਕਿਉਂ ਭੁਲਾ ਦਿੱਤਾ : ਸਾਡੇ ਪੁਰਖਿਆਂ ਨੇ ਤਲਾਬ, ਖੂਹ ਬਾਉਲੀਆਂ ਅਤੇ ਜੌਹੜ ਬਣਾ ਕੇ ਪਾਣੀ ਸੰਭਾਲਣ ਦੀਆਂ ਵਿਵਸਥਾਵਾਂ ਵਿਕਸਿਤ ਕੀਤੀਆਂ ਸਨ। ਉਨ੍ਹਾਂ ਦੀ ਜਗ੍ਹਾ ਅੱਜ ਸਾਡੇ ਕੋਲ ਉੱਚੀਆਂ ਇਮਾਰਤਾਂ ਅਤੇ ਚੌੜੀਆਂ ਸੜਕਾਂ ਹਨ ਪਰ ਕੀ ਜਾਣਬੁੱਝ ਕੇ ਇਹ ਭੁੱਲ ਗਏ ਕਿ ਇਸ ਕਥਿਤ ਵਿਕਾਸ ਨਾਲ ਸ਼ਹਿਰਾਂ ’ਚ ਕੁਦਰਤੀ ਜਲ ਸੋਮਿਆਂ ਨੂੰ ਸੰਭਾਲੀ ਰੱਖਣ ਅਤੇ ਪਾਣੀ ਨੂੰ ਜ਼ਮੀਨ ਦੇ ਅੰਦਰ ਪਹੁੰਚਾਉਣ ਦੀ ਸਮਰੱਥਾ ਕਮਜ਼ੋਰ ਹੋ ਜਾਵੇਗੀ? ਜਿੱਥੇ ਬਾਰਿਸ਼ ਦਾ ਪਾਣੀ ਜ਼ਮੀਨ ’ਚ ਸਮਾ ਸਕਦਾ ਸੀ, ਉੱਥੇ ਪੱਕੇ ਨਿਰਮਾਣ ਕਰ ਦਿੱਤੇ ਗਏ। ਤਲਾਬਾਂ ’ਤੇ ਕਬਜ਼ਾ ਹੋਇਆ ਅਤੇ ਪਾਣੀ ਦਾ ਜੋ ਕੁਦਰਤੀ ਰਸਤਾ ਸੀ, ਉਸ ਨੂੰ ਪੱਕੀ ਤਰ੍ਹਾਂ ਬੰਦ ਕਰ ਦਿੱਤਾ। ਹੁਣ ਪਾਣੀ ਨੂੰ ਤਾਂ ਕਿਤੇ ਨਾ ਕਿਤੇ ਤੋਂ ਗੁਜ਼ਰਨਾ ਹੀ ਸੀ। ਤਾਂ ਹੋਇਆ ਇਹ ਕਿ ਬਾਰਿਸ਼ ’ਚ ਜਗ੍ਹਾ-ਜਗ੍ਹਾ ਜਿੱਥੇ ਰਸਤਾ ਮਿਲਿਆ ਪਾਣੀ ਭਰ ਗਿਆ ਅਤੇ ਗਰਮੀਆਂ ’ਚ ਪਾਣੀ ਦਾ ਸੰਕਟ ਹੋ ਗਿਆ। ਸਾਹਮਣੇ ਪਾਣੀ ਹੈ ਪਰ ਉਸ ਦਾ ਇਸਤੇਮਾਲ ਨਹੀਂ ਕਿਉਂਕਿ ਉਹ ਗੰਦਗੀ ਅਤੇ ਬਿਮਾਰੀ ਦਾ ਠਿਕਾਣਾ ਬਣ ਚੁੱਕਿਆ ਹੈ। ਇਸ ਨੂੰ ਕਹਿੰਦੇ ਹਨ ਆਪਣੇ ਪੈਰਾਂ ’ਤੇ ਕੁਹਾੜੀ ਮਾਰਨਾ।

ਮੌਸਮ ਦਾ ਬਦਲਦਾ ਮਿਜ਼ਾਜ ਇਸ ਸੰਕਟ ਨੂੰ ਹੋਰ ਗੰਭੀਰ ਬਣਾਉਂਦਾ ਹੈ। ਕਿਤੇ ਬਾਰਿਸ਼ ਘੱਟ ਹੁੰਦੀ ਹੈ, ਕਿਤੇ ਅਚਾਨਕ ਮੂਸਲਾਧਾਰ। ਭਾਰੀ ਬਾਰਿਸ਼ ’ਚ ਪਾਣੀ ਦਾ ਵੱਡਾ ਹਿੱਸਾ ਸਤ੍ਹਾ ’ਤੇ ਵਗਣ ਲੱਗਦਾ ਹੈ, ਵਿਸ਼ੇਸ਼ ਕਰ ਕੇ ਉਨ੍ਹਾਂ ਇਲਾਕਿਆਂ ’ਚ, ਜਿੱਥੇ ਜ਼ਮੀਨ ਕੰਕਰੀਟ ਨਾਲ ਢਕੀ ਹੋਵੇ। ਦੇਸ਼ ਦੇ ਸਾਰੇ ਵਿਕਸਿਤ ਕਹੇ ਜਾਣ ਵਾਲੇ ਇਲਾਕਿਆਂ ’ਚ ਜ਼ਰਾ ਜਿੰਨੀ ਬਾਰਿਸ਼ ਆਮ ਲੋਕਾਂ ਦਾ ਜੋਖਮ ਵਧਾ ਦਿੰਦੀ ਹੈ। ਕੋਸਦੇ ਹਨ ਕਿ ਬਾਰਿਸ਼ ਦਾ ਮਜ਼ਾ ਕਿਰਕਿਰਾ ਹੋ ਗਿਆ ਅਤੇ ਦੁਆ ਕਰਦੇ ਹਨ ਕਿ ਬਾਰਿਸ਼ ਕਦੇ ਨਾ ਹੋਵੇ ਪਰ ਫਿਰ ਗਰਮੀ ਤੋਂ ਨਿਜਾਤ ਨਹੀਂ ਮਿਲਦੀ।

ਭਾਰਤ ’ਚ ਜ਼ਮੀਨ ਹੇਠਲੇ ਪਾਣੀ ਦਾ ਵੱਡਾ ਹਿੱਸਾ ਸਿੰਚਾਈ ’ਚ ਇਸਤੇਮਾਲ ਹੁੰਦਾ ਹੈ। ਕੇਂਦਰੀ ਭੂਜਲ ਬੋਰਡ ਦੀ 2024 ਦੀ ਰਿਪੋਰਟ ਅਨੁਸਾਰ, ਦੇਸ਼ ਦੀਆਂ 6,746 ਆਕਲਨ ਇਕਾਈਆਂ ’ਚੋਂ 751 ਅਤਿ-ਵਰਤੋਂ ਸ਼੍ਰੇਣੀ ’ਚ ਸਨ, ਜਿੱਥੇ ਜ਼ਮੀਨ ਹੇਠਲੇ ਪਾਣੀ ਦੀ ਨਿਕਾਸੀ ਸਾਲਾਨਾ ਮੁੜ ਭਰੇ ਜਾਣ ਤੋਂ ਵੱਧ ਸੀ। ਕੁਝ ਖੇਤਰਾਂ ’ਚ ਝੋਨੇ ਅਤੇ ਗੰਨੇ ਵਰਗੀਆਂ ਜ਼ਿਆਦਾ ਪਾਣੀ ਮੰਗਣ ਵਾਲੀਆਂ ਫ਼ਸਲਾਂ ਦੇ ਵਿਸਥਾਰ ਅਤੇ ਜ਼ਮੀਨ ਹੇਠਲੇ ਪਾਣੀ ’ਤੇ ਨਿਰਭਰ ਸਿੰਚਾਈ ਨੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਫ਼ਸਲ ਦੀ ਜ਼ਰੂਰਤ ਅਨੁਸਾਰ ਸਿੰਚਾਈ, ਢੁੱਕਵੇਂ ਸਥਾਨਾਂ ’ਤੇ ਡ੍ਰਿਪ ਅਤੇ ਸਪ੍ਰਿੰਕਲਰ ਤਕਨੀਕ ਅਤੇ ਮਿੱਟੀ ’ਚ ਨਮੀ ਬਣਾਈ ਰੱਖਣ ਦੇ ਤਰੀਕੇ ਅਪਣਾਉਣ ਦੀ ਬਜਾਏ ਖੁੱਲ੍ਹ ਕੇ ਖੇਤਾਂ ’ਚ ਪੰਪ ਚਲਾਏ, ਜਿਸ ਨਾਲ ਪਤਾ ਨਹੀਂ ਕਿੰਨਾ ਪਾਣੀ ਬਰਬਾਦ ਹੋਇਆ। ਅਤੇ ਹਾਂ, ਕਿਸਾਨ ਨੂੰ ਸਿਰਫ ਪਾਣੀ ਬਚਾਉਣ ਦਾ ਉਪਦੇਸ਼ ਦੇਣਾ ਨਹੀਂ ਸਗੋਂ ਘੱਟ ਪਾਣੀ ਵਾਲੀ ਫ਼ਸਲ ਉਗਾਉਣ ’ਤੇ ਉਚਿਤ ਮੁੱਲ, ਬਾਜ਼ਾਰ ਅਤੇ ਸਰਕਾਰੀ ਸਹਾਇਤਾ ਮਿਲਣੀ ਚਾਹੀਦੀ ਹੈ।

ਜ਼ਮੀਨ ਦੇ ਅੰਦਰ ਜਮ੍ਹਾ ਪਾਣੀ ਨੂੰ ਅਜਿਹੀ ਪੂੰਜੀ ਸਮਝੀਏ, ਜਿਸ ਨੂੰ ਖ਼ਰਚ ਕਰਨ ਦੇ ਨਾਲ ਫਿਰ ਤੋਂ ਜਮ੍ਹਾ ਕਰਨਾ ਵੀ ਜ਼ਰੂਰੀ ਹੈ। ਜੇਕਰ ਨਿਕਾਸੀ ਲੰਬੇ ਸਮੇਂ ਤੱਕ ਕੁਦਰਤੀ ਮੁੜ-ਭਰਨ ਤੋਂ ਵੱਧ ਰਹੇ, ਤਾਂ ਜ਼ਮੀਨ ਹੇਠਲੇ ਪਾਣੀ ਦਾ ਪੱਧਰਾ ਡਿੱਗਦਾ ਹੈ। ਇਸ ਲਈ ਬੋਰਵੈੱਲ ਦੀ ਨਿਗਰਾਨੀ, ਬਾਰਿਸ਼ ਦੇ ਪਾਣੀ ਦੀ ਸਾਂਭ-ਸੰਭਾਲ ਅਤੇ ਸਥਾਨਕ ਜ਼ਰੂਰਤ ਅਨੁਸਾਰ ਵਰਤੋਂ ’ਤੇ ਕੰਟਰੋਲ ਜ਼ਰੂਰੀ ਹੈ। ਘਰੇਲੂ ਸੀਵੇਜ ਅਤੇ ਉਦਯੋਗਾਂ ਅਤੇ ਕਲ ਕਾਰਖਾਨਿਆਂ ਤੋਂ ਰਸਾਇਣ ਅਤੇ ਕਚਰਾ ਸਿੱਧੇ ਨਦੀਆਂ ਜਾਂ ਹੋਰ ਸੋਮਿਆਂ ’ਚ ਸਾਰੇ ਕਾਨੂੰਨਾਂ ਦਾ ਉਲੰਘਣ ਕਰਦੇ ਹੋਏ ਪਹੁੰਚਾਉਣ ਦੇ ਕਾਰਨ ਪਾਣੀ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ। ਜਲ ਸਾਂਭ-ਸੰਭਾਲ ਦਾ ਅਰਥ ਸਿਰਫ ਵੱਧ ਪਾਣੀ ਜਮ੍ਹਾ ਕਰਨਾ ਨਹੀਂ, ਸਗੋਂ ਉਸ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਵੀ ਹੈ।

ਰਾਜਨੀਤੀ ਹਰ ਗੱਲ ’ਤੇ, ਨਦੀਆਂ ਅਤੇ ਪਾਣੀ ਕਿਥੇ ਹੈ : ਵਿਅਕਤੀਗਤ ਜ਼ਿੰਮੇਵਾਰੀ ਜ਼ਰੂਰੀ ਹੈ ਪਰ ਉਸ ਤੋਂ ਸਰਕਾਰ ਦੀ ਜਵਾਬਦੇਹੀ ਘੱਟ ਨਹੀਂ ਹੁੰਦੀ। ਸਵਾਲ ਕਰਨਾ ਚਾਹੀਦਾ ਹੈ ਕਿ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਸਾਡੇ ਲਈ ਸਾਫ਼ ਅਤੇ ਲਗਾਤਾਰ ਮਿਲਣ ਵਾਲੇ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਕਰਨ ਲਈ ਕੀ ਕਰ ਰਹੀਆਂ ਹਨ? ਅਨੇਕ ਦੇਸ਼ਾਂ ਵਾਂਗ ਘਰ ਦੇ ਹਰੇਕ ਨਲ ਤੋਂ 24 ਘੰਟੇ ਸਵੱਛ ਜਲ ਕਦੋਂ ਮਿਲਣ ਲੱਗੇਗਾ ਅਤੇ ਜਲ ਮੰਤਰੀ ਅਤੇ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਸਮੇਂ ’ਤੇ ਕੰਮ ਪੂਰਾ ਨਾ ਕਰਨ ਲਈ ਢੁੱਕਵੀਂ ਸਜ਼ਾ ਕਿਉਂ ਨਹੀਂ ਦਿੱਤੀ ਗਈ? ਜਲ ਸਾਂਭ-ਸੰਭਾਲ ਨੂੰ ਚੋਣ ਵਾਅਦੇ ਤੋਂ ਅੱਗੇ ਵਧਾ ਕੇ ਨਿਰੰਤਰ ਚੱਲਣ ਵਾਲੀ ਨੀਤੀ ਕਿਉਂ ਨਹੀਂ ਬਣੀ?

ਪਾਣੀ ਕੁਦਰਤ ਦਾ ਤੋਹਫਾ ਹੈ, ਉਸ ਦੀ ਰੱਖਿਆ ਸਾਡਾ ਫਰਜ਼ ਹੈ। ਅੱਜ ਸਵਾਲ ਇਹ ਨਹੀਂ ਕਿ ਪਾਣੀ ਸਾਡੇ ਕੋਲ ਕਿੰਨਾ ਬਚਿਆ ਹੈ, ਸਵਾਲ ਇਹ ਹੈ ਕਿ ਜੋ ਪਾਣੀ ਬਚਿਆ ਹੈ, ਉਸ ਨੂੰ ਬਚਾਉਣ ਲਈ ਅਸੀਂ ਹੁਣ ਹੋਰ ਕਿੰਨੀ ਦੇਰ ਉਡੀਕ ਕਰਾਂਗੇ?

—ਪੂਰਨ ਚੰਦ ਸਰੀਨ

  • Water Saving
  • Save Water
  • DUty

‘ਸੁਰੱਖਿਆ ਬਲਾਂ ਦੇ ਮੈਂਬਰਾਂ ’ਚ ਪਾਇਆ ਜਾ ਰਿਹਾ ਤਣਾਅ’ ਦੂਰ ਕਰਨ ਲਈ ਕਦਮ ਚੁੱਕਣ ਦੀ ਲੋੜ!

NEXT STORY

Stories You May Like

  • sukhbir badal appointed bhupinder singh neelu of dasuya national vice president
    ਅਕਾਲੀ ਦਲ ਨੇ 27 ਦੀਆਂ ਚੋਣਾਂ ਲਈ ਖਿੱਚੀ ਤਿਆਰੀ! ਇਸ ਟਕਸਾਲੀ ਆਗੂ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ
  • ipo  jio opens next roadmap  focuses on three growth engines
    ਭਾਰਤ ਦੇ ਸਭ ਤੋਂ ਵੱਡੇ IPO ਤੋਂ ਪਹਿਲਾਂ, Jio ਨੇ ਖੋਲ੍ਹਿਆ ਅਗਲਾ ਰੋਡਮੈਪ , ਤਿੰਨ ਵਿਕਾਸ ਇੰਜਣਾਂ 'ਤੇ ਫੋਕਸ
  • us oil stocks at lowest level since 1982  diesel prices at record high
    1982 ਤੋਂ ਬਾਅਦ ਅਮਰੀਕੀ ਤੇਲ ਭੰਡਾਰ ਸਭ ਤੋਂ ਹੇਠਲੇ ਪੱਧਰ 'ਤੇ, ਰਿਕਾਰਡ ਉੱਚ ਪੱਧਰ 'ਤੇ ਡੀਜ਼ਲ ਦੀਆਂ ਕੀਮਤਾਂ
  • jathedar dhanaula
    ਪੰਜਾਬ ਦੀ ਜਵਾਨੀ ਨੂੰ ਸਿੱਖੀ ਨਾਲ ਜੋੜ ਕੇ ਨਸ਼ਿਆਂ ਤੋਂ ਬਚਾਉਣਾ ਸਮੇਂ ਦੀ ਲੋੜ: ਜਥੇਦਾਰ ਧਨੋਲਾ
  • pakistan lead imf and world bank in 2027
    ਕੰਗਾਲ ਪਾਕਿਸਤਾਨ ਨੂੰ ਮਿਲੀ ਵੱਡੀ ਜ਼ਿੰਮੇਵਾਰੀ, 2027 'ਚ ਕਰੇਗਾ IMF ਤੇ ਵਰਲਡ ਬੈਂਕ ਦੀ ਅਗਵਾਈ
  • marco rubio arrives in jamnagar
    ਮਾਰਕੋ ਰੂਬੀਓ ਪਹੁੰਚੇ ਜਾਮਨਗਰ, ਮੁਕੇਸ਼ ਅੰਬਾਨੀ ਨਾਲ ਦੁਨੀਆ ਦੀ ਸਭ ਤੋਂ ਵੱਡੀ ਰਿਫਾਇਨਰੀ ਦਾ ਕੀਤਾ ਦੌਰਾ
  • italy wine theft
    ਇਤਿਹਾਸ ਦੀ ਸਭ ਤੋਂ ਵੱਡੀ ਸ਼ਰਾਬ ਦੀ ਚੋਰੀ ! ਚੋਰਾਂ ਨੇ ਉਡਾ ਲਈਆਂ 45 ਕਰੋੜ ਦੀਆਂ 'ਬੋਤਲਾਂ'
  • oil company aramco
    ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ 'ਅਰਾਮਕੋ' 'ਤੇ ਮਿਜ਼ਾਈਲ ਹਮਲਾ ! ਲੱਗੀ ਅੱਗ
  • taxi drivers
    ਭਾਰਤੀ ਕਾਰ ਡਰਾਈਵਰਾਂ ਲਈ UAE ਦੀ ਟੈਕਸੀ ਕੰਪਨੀ 'ਚ ਨਿਕਲੀਆਂ ਨੌਕਰੀਆਂ ! 1 ਲੱਖ...
  • medical camp held at the regional passport office  jalandhar
    ਖੇਤਰੀ ਪਾਸਪੋਰਟ ਦਫ਼ਤਰ ਜਲੰਧਰ 'ਚ ਲੱਗਾ ਮੈਡੀਕਲ ਕੈਂਪ, 60 ਲੋਕਾਂ ਨੇ ਕਰਵਾਈ...
  • jalandhar cp satinder singh major action at drugs hotspots
    ਨਸ਼ੇ ਖ਼ਿਲਾਫ਼ ਜਲੰਧਰ ਦੇ CP ਸਤਿੰਦਰ ਸਿੰਘ ਦੀ ਸਖ਼ਤੀ! ਜਾਰੀ ਕੀਤੀਆਂ ਹਦਾਇਤਾਂ,...
  • danger looms over firecracker traders in jalandhar
    ਕਰੋੜਾਂ ਦੇ ਪਟਾਕੇ ਖ਼ਰੀਦ ਚੁੱਕੇ ਜਲੰਧਰ ਦੇ ਪਟਾਕਾ ਕਾਰੋਬਾਰੀਆਂ ਦੀ ਵਧੀ ਚਿੰਤਾ!...
  • punjab roadways punbus prtc contractual employees strike ends
    ਪੰਜਾਬ ਰੋਡਵੇਜ਼, ਪਨਬੱਸ/PRTC ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਖ਼ਤਮ! ਬੱਸ ਸਰਵਿਸ...
  • punjab traffic rules challans
    ਪੰਜਾਬ 'ਚ ਸਖ਼ਤ ਹੋਏ ਟ੍ਰੈਫਿਕ ਨਿਯਮ, ਮੌਕੇ 'ਤੇ ਨਹੀਂ ਹੋਵੇਗਾ ਚਲਾਨ, ਅਦਾਲਤ...
  • weather takes a turn in punjab
    ਪੰਜਾਬ 'ਚ ਮੌਸਮ ਨੇ ਲਈ ਕਰਵਟ, ਹਨ੍ਹੇਰੀ-ਤੂਫਾਨ ਨਾਲ ਪੈ ਸਕਦਾ ਮੀਂਹ, ਜਾਣੋ ਆਉਣ...
  • police swing into action boy drugs viral
    ਜਲੰਧਰ 'ਚ ਨਸ਼ੇ 'ਚ ਝੂਮਦੇ ਨੌਜਵਾਨ ਦੀ ਵੀਡੀਓ ਵਾਇਰਲ ਹੋਣ ਮਗਰੋਂ ਐਕਸ਼ਨ 'ਚ ਆਈ...
Trending
Ek Nazar
a newborn baby is going viral

ਮੁੱਛਾਂ ਵਾਲੇ ਨਵਜੰਮੇ 'ਅੰਕਲ' ਦੀ ਵੀਡੀਓ ਹੋ ਰਹੀ ਵਾਇਰਲ ! ਸੋਸ਼ਲ ਮੀਡੀਆ 'ਤੇ...

buying a phone worth rs 53 000 got harley davidson bikes as a gift

53,000 ਰੁਪਏ ਦਾ ਫ਼ੋਨ ਖਰੀਦਦੇ ਹੀ ਚਮਕੀ ਕਿਸਮਤ, ਤੋਹਫੇ 'ਚ ਮਿਲੀ Harley...

bb 20 rohit shetty grills scoutop love gill over blanket massage

BB 20: ਕੰਬਲ ਦੇ ਅੰਦਰ ਮਸਾਜ ਦੇਖ ਭੜਕੇ ਰੋਹਿਤ ਸ਼ੈੱਟੀ ! ScoutOP ਤੇ ਲਵ ਗਿੱਲ...

kriti sanon speaks out against trolling and comments on women s attire

ਔਰਤਾਂ ਦੀ ਆਵਾਜ਼ ਬਣੀ ਕ੍ਰਿਤੀ ਸੈਨਨ; ਕੱਪੜੇ, ਭਾਰ ਤੇ ਲੁੱਕ 'ਤੇ ਟ੍ਰੋਲ ਕਰਨ...

lpg supply has been stopped

LPG ਦੀ ਸਪਲਾਈ ਹੋਈ ਬੰਦ, 7000 'ਚ ਮਿਲ ਰਿਹੈ ਇਕ ਸਿਲੰਡਰ, ਪਾਕਿ 'ਚ ਮਚੀ ਹਾਹਾਕਾਰ

distressed by dowry related harassment

ਦਾਜ ਦੀ ਪ੍ਰੇਸ਼ਾਨੀ ਤੋਂ ਦੁਖੀ ਨਵ-ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ

indian army  nagastra 2  defence technology

ਦੁਸ਼ਮਣ ਟੈਂਕਾਂ ਦੀ ਨਹੀਂ ਹੋਵੇਗੀ ਖ਼ੈਰ ! ਭਾਰਤੀ ਫ਼ੌਜ ਨੂੰ ਮਿਲਿਆ 'ਨਾਗਾਸਤਰ-2'

veteran actor passes away

6 ਦਹਾਕਿਆਂ ਤੱਕ ਫ਼ਿਲਮੀ ਦੁਨੀਆ 'ਚ ਰਾਜ ਕਰਨ ਵਾਲੇ ਦਿੱਗਜ ਅਦਾਕਾਰ ਦਾ ਦਿਹਾਂਤ;...

emotional message

ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਨੇ ਜੇਲ੍ਹ 'ਚ ਬੰਦ ਪੁੱਤਰ...

most polluted city

ਲਾਹੌਰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ , 410 'ਤੇ ਪਹੁੰਚਿਆ ਹਵਾ ਗੁਣਵੱਤਾ...

ban imposed on a mexican

ਮੈਕਸੀਕਨ ਸ਼ਖਸ  37 ਜ਼ਹਿਰੀਲੇ ਸੱਪਾਂ ਤੇ 55 ਕਿਰਲੀਆਂ ਨਾਲ ਕਾਬੂ , ਜਰਮਨੀ 'ਚ...

shutdown west bank

ਨੇਤਨਯਾਹੂ ਦੇ ਦਫ਼ਤਰ ਨੇ ਵੈਸਟ ਬੈਂਕ ਨੂੰ ਬੰਦ ਕਰਨ ਦਾ ਦੇ'ਤਾ ਹੁਕਮ

pope leo xiv cancelled his visit

ਸਰਜਰੀ ਮਗਰੋਂ ਠੀਕ ਹੋ ਰਹੇ ਪੋਪ ਲੀਓ XIV ਨੇ ਅਸੀਸੀ ਯਾਤਰਾ ਕਰ'ਤੀ ਰੱਦ

indians in yemen

ਰਾਹਤ ਦੀ ਖ਼ਬਰ, ਯਮਨ ਤੱਟ 'ਤੇ ਕਿਸ਼ਤੀ 'ਤੇ ਸਵਾਰ 14 ਭਾਰਤੀ ਸੁਰੱਖਿਅਤ

deadbody of a woman shehnaaz from jammu discovered at oval hut hotel

ਜਲੰਧਰ ਦੇ ਹੋਟਲ 'ਚੋਂ ਸ਼ਹਿਨਾਜ਼ ਦੀ ਮਿਲੀ ਲਾਸ਼, ਹਾਲਾਤ ਵੇਖ ਉੱਡੇ ਪੁਲਸ ਦੇ ਵੀ ਹੋਸ਼

arshad sharif wait for justice

4 ਸਾਲ ਬਾਅਦ ਵੀ ਪਾਕਿ ਪੱਤਰਕਾਰ ਅਰਸ਼ਦ ਸ਼ਰੀਫ਼ ਇਨਸਾਫ਼ ਮਿਲਣ ਦੇ ਇੰਤਜ਼ਾਰ 'ਚ

trump s oil refining policy

ਟਰੰਪ ਨੇ ਅਮਰੀਕੀ ਤੇਲ ਅਤੇ ਰਿਫਾਇਨਿੰਗ ਨੂੰ ਹੁਲਾਰਾ ਦੇਣ ਲਈ ਸ਼ੀਤ ਯੁੱਧ ਦੇ ਸਮੇਂ...

ajay malik seriously injured

ਬ੍ਰਿਸਬੇਨ 'ਚ ਕੁੱਤਿਆਂ ਦੇ ਹਮਲੇ ’ਚ ਅਜੇ ਮਲਿਕ ਹੋਏ ਗੰਭੀਰ ਜ਼ਖ਼ਮੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • obesity a health hazard and a blow to the economy
      ਮੋਟਾਪਾ : ਸਿਹਤ ਦਾ ਸੰਕਟ ਅਤੇ ਅਰਥਵਿਵਸਥਾ ’ਤੇ ਸੱਟ
    • young people dying from drug overdoses families being devastated
      ‘ਨਸ਼ੇ ਦੀ ਓਵਰਡੋਜ਼ ਨਾਲ’ ਮਰ ਰਹੇ ਨੌਜਵਾਨ-ਉੱਜੜ ਰਹੇ ਪਰਿਵਾਰ!
    • viksit bharat
      ਵਿਕਸਿਤ ਭਾਰਤ ਦੇ ਕੇਂਦਰ ’ਚ ਕਿਸਾਨ ਨੂੰ ਸਥਾਪਿਤ ਕਰ ਸਕਦਾ ਹੈ ਐਗਰੋਵੋਲਟਿਕਸ
    • cjp target
      ਸੀ.ਜੇ.ਪੀ. ਨੇ ਆਪਣੀ ਸਮਰੱਥਾ ਤੋਂ ਕਿਤੇ ਵੱਡਾ ਨਿਸ਼ਾਨਾ ਚੁਣ ਲਿਆ
    • khalistan referendum
      ਖ਼ਾਲਿਸਤਾਨ ਰੈਫਰੈਂਡਮ ’ਚ ਲੋਕਾਂ ਦੀ ਮੌਜੂਦਗੀ ’ਤੇ ਉੱਠੇ ਸਵਾਲ
    • the influx of counterfeit currency  weapons  and drugs from pakistan
      ‘ਪਾਕਿਸਤਾਨ ਤੋਂ ਡਰੋਨਾਂ ਰਾਹੀਂ’ ਨਕਲੀ ਕਰੰਸੀ, ਹਥਿਆਰ ਅਤੇ ਨਸ਼ੇ ਆਉਣਾ ਲਗਾਤਾਰ...
    • 75 years of the jana sangh
      ਇਕ ਦੀਵੇ ਤੋਂ ਕਮਲ ਤੱਕ, ਰਾਸ਼ਟਰਵਾਦ ਦੀ ਅਖੰਡ ਯਾਤਰਾ: ਤਰੁਣ ਚੁੱਘ
    • rahul gandhi akhilesh
      ਰਾਹੁਲ ਗਾਂਧੀ ਨਾਲ ਵਧਦੇ ਸਬੰਧ ਅਖਿਲੇਸ਼ ਦੀ ਮਦਦ ਕਰ ਸਕਦੇ ਹਨ
    • excessive mining threatens rivers
      ਬਹੁਤ ਜ਼ਿਆਦਾ ਖਨਨ ਕਾਰਨ ਨਦੀਆਂ ’ਤੇ ਸੰਕਟ
    • economical treatment
      ਸਸਤੇ ਇਲਾਜ ਲਈ ਸਿਰਫ ਸਖ਼ਤ ਨਿਯਮ ਅਤੇ ਕੀਮਤਾਂ ’ਤੇ ਲਗਾਮ ਕਾਫ਼ੀ ਨਹੀਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +