ਮਿਲਾਨ (ਸਾਬੀ ਚੀਨੀਆ) ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ ਮੈਚ 'ਚ ਆਸਟ੍ਰੇਲੀਆ ਹੱਥੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਕ੍ਰਿਕਟ ਪ੍ਰੇਮੀਆਂ 'ਚ ਭਾਰੀ ਨਿਰਾਸ਼ਾ ਦੇਖੀ ਜਾ ਰਹੀ ਹੈ, ਉਥੇ ਹੀ ਜੁਝਾਰੂ ਖਿਡਾਰੀ ਯੁਵਰਾਜ ਸਿੰਘ ਦੀ ਵਿਸ਼ਵ ਕੱਪ ਟੀਮ ਵਿਚ ਸ਼ਮੂਲੀਅਤ ਨੂੰ ਲੈਕੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਮੁੜ ਆਲੋਚਨਾ ਹੋ ਰਹੀ ਹੈ। ਅਜਿਹਾ ਨਜ਼ਾਰਾ ਇਟਲੀ ਦੇ ਸ਼ਹਿਰ ਮਿਲਾਨ ਵਿਚ ਉਸ ਵੇਲੇ ਵੇਖਣ ਨੂੰ ਮਿਲਿਆ, ਜਦੋਂ ਆਸਟ੍ਰੇਲੀਆ ਦੇ ਪਹਾੜ ਵਰਗੇ ਸਕੋਰ ਦਾ ਪਿੱਛਾ ਕਰਨ ਉਤਰੇ ਭਾਰਤੀ ਬੱਲੇਬਾਜ਼ ਇਕ ਤੋਂ ਬਾਅਦ ਇਕ ਆਊਟ ਹੋ ਰਹੇ ਸਨ।ਉਸ ਵੇਲੇ ਨਿਰਾਸ਼ਾ ਦੇ ਆਲਮ 'ਚ ਮੈਚ ਵੇਖ ਰਹੇ ਕ੍ਰਿਕਟ ਪ੍ਰੇਮੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਅਤੇ ਧਾਕੜ ਖਿਡਾਰੀ ਯੁਵਰਾਜ ਸਿੰਘ ਨੂੰ ਯਾਦ ਕਰ ਰਹੇ ਸਨ।ਲੋਕਾਂ ਦਾ ਮੰਨਣਾ ਸੀ, ਜੇ ਯੁਵਰਾਜ ਸਿੰਘ ਤੇ ਵਰਿੰਦਰ ਸਹਿਵਾਗ ਹੁੰਦੇ ਤਾਂ ਭਾਰਤੀ ਟੀਮ ਨੇ ਆਸਟ੍ਰੇਲੀਆ ਨੂੰ ਆਰਾਮ ਨਾਲ ਹਰਾ ਦੇਣਾ ਸੀ। ਇਟਲੀ ਵਿਚ ਕ੍ਰਿਕਟ ਖੇਡ ਰਹੇ ਨੌਜਵਾਨ ਖਿਡਾਰੀਆਂ ਨੇ ਮੰਨਿਆ ਮੌਜੂਦਾ ਭਾਰਤੀ ਟੀਮ ਵਿਚ ਵਿਰੋਧੀ ਟੀਮ ਲਈ ਦਹਿਸ਼ਤ ਪੈਦਾ ਕਰਨ ਵਾਲੇ ਖਿਡਾਰੀਆਂ ਦੀ ਕਮੀ ਹੈ।ਯੁਵਰਾਜ ਸਿੰਘ ਬੇਸ਼ਕ ਭਾਰਤੀ ਟੀਮ 'ਚੋਂ ਬਾਹਰ ਹੈ ਪਰ ਉਹ ਫਿਰ ਵੀ ਖੇਡ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ।
ਇਟਲੀ 'ਚ ਸੱਭਿਆਚਾਰਕ ਮੇਲਾ 'ਫੁਲਕਾਰੀ, 28 ਨੂੰ
NEXT STORY