ਇਕ ਪਾਸੇ ਜਿਥੇ ਪੂਰੀ ਦੁਨੀਆਂ ਜਰਮਨਵਿੰਗ ਦੇ ਕੋ-ਪਾਇਲਟ ਦੇ ਬਿਨਾਂ ਵਜ੍ਹਾ ਜਾਣਬੁੱਝ ਕੇ ਜਹਾਜ਼ ਕ੍ਰੈਸ਼ ਕਰਵਾ ਦੇਣ ਕਰਕੇ ਸਦਮੇ 'ਚ ਹੈ ਉਥੇ ਹੀ ਚੀਨ 'ਚ ਇਕ ਡਿਮੋਸਿਟਕ ਫਲਾਈਟ ਦੀ ਓਵਰਬੁਕਿੰਗ ਦੇ ਕਾਰਨ ਪਾਇਲਟ ਨੇ ਔਰਤ ਪੈਸੇਂਜਰ ਨੂੰ ਕਾਕਪਿਟ 'ਚ ਹੀ ਬੈਠਣ ਦੀ ਥਾਂ ਦੇ ਦਿੱਤੀ। ਇਹ ਮਾਮਲਾ 26 ਫਰਵਰੀ ਦਾ ਹੈ। ਦੱਸਿਆ ਜਾਂਦਾ ਹੈ ਕਿ 9/11 ਹਮਲੇ ਤੋਂ ਬਾਅਦ ਕਾਕਪਿਟ 'ਚ ਯਾਤਰੀਆਂ ਦੇ ਦਾਖਲ ਹੋਣ 'ਤੇ ਪੂਰੀ ਰੋਕ ਲੱਗੀ ਸੀ।
ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਔਰਤ ਨੇ ਪੈਸੇਂਜਰ 'ਚ ਬਕਾਇਦਾ ਕਾਕਪਿਟ 'ਚ ਆਪਣੀ ਸੈਲਫੀ ਖਿੱਚੀ ਹੈ। ਇਸ ਤੋਂ ਇਲਾਵਾ ਉਸ ਨੇ ਆਪਣੇ ਬੋਡਿੰਗ ਪਾਸ ਦੀ ਤਸਵੀਰ ਇੰਟਰਨੈੱਟ 'ਤੇ ਸ਼ੇਅਰ ਵੀ ਕੀਤੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਫਲਾਈਟ ਕੈਥੇ ਪੇਸੀਫਿਗ ਏਅਰਵੇਜ਼ ਦੀ ਹੈ। ਟਿਕਟ ਮੁਤਾਬਕ ਫਲਾਈਟ cx465 ਤੋਂ ਚੀਨ ਦੇ ਤਾਇਪੇ ਤੋਂ ਹਾਂਗਕਾਂਗ ਜਾ ਰਹੀ ਸੀ।
ਔਰਤ ਵਲੋਂ ਪੋਸਟ ਕੀਤੀਆਂ ਗਈਆਂ ਤਸਵੀਰਾਂ ਇਸ ਵੱਲ ਇਸ਼ਾਰਾ ਕਰਦੀਆਂ ਹਨ ਕਿ ਏਵੀਏਸ਼ਨ ਦੇ ਨਵੇਂ ਨਿਯਮਾਂ ਦਾ ਖੁੱਲ੍ਹ ਕੇ ਉਲੰਘਣ ਕੀਤਾ ਗਿਆ। ਇਸ ਰਿਪੋਰਟ 'ਤੇ ਲੋਕਾਂ ਨੇ ਆਪਣੀ ਸਖਤ ਪ੍ਰਤੀਕਿਰਿਆ ਦਰਜ ਕੀਤੀ। ਕਈਆਂ ਨੇ ਇਸ ਮਾਮਲੇ ਨੂੰ ਗੰਭੀਰ ਦੱਸਦੇ ਹੋਏ ਪਾਇਲਟ ਨੂੰ ਨੌਕਰੀ ਤੋਂ ਕੱਢਣ ਤੱਕ ਲਈ ਕਿਹਾ ਹੈ।
ਪਾਕਿ ਨੇ ਯਮਨ 'ਚ ਸਾਊਦੀ ਗਠਬੰਧਨ 'ਚ ਸ਼ਾਮਲ ਹੋਣ ਦਾ ਵਾਅਦਾ ਨਹੀਂ ਕੀਤਾ
NEXT STORY