ਮੈਲਬੌਰਨ (ਮਨਦੀਪ ਸਿੰਘ ਸੈਣੀ,ਹਰਮਨਦੀਪ ਬੋਪਾਰਾਏ)- ਵਿਦੇਸ਼ਾਂ 'ਚ ਆਪਣੀ ਸਖ਼ਤ ਮਿਹਨਤ ਲਈ ਜਾਣੇ ਜਾਂਦੇ ਪੰਜਾਬੀ ਹੁਣ ਵਿੱਦਿਅਕ ਖੇਤਰ 'ਚ ਵੀ ਤਰੱਕੀਆਂ ਕਰ ਰਹੇ ਹਨ। ਬੀਤੇ ਦਿਨੀਂ ਉੱਤਰੀ ਕੁਈਨਜ਼ਲੈਂਡ ਦੇ ਸ਼ਹਿਰ ਕੇਨਜ਼ ਦੇ ਵਸਨੀਕ ਰਿੱਕੀ ਸਿੰਘ ਢੇਰੀ ਨੂੰ ਰਾਜ ਸਰਕਾਰ ਨੇ 'ਜਸਟਿਸ ਆਫ ਪੀਸ' ਨਿਯੁਕਤ ਕੀਤਾ ਹੈ।
ਕੇਨਜ਼ ਦੇ ਪੰਜਾਬੀ ਕਿਸਾਨ ਨਿਰਮਲ ਸਿੰਘ ਗਿੱਲ ਨੇ ਦੱਸਿਆ ਕਿ ਵਿੱਤੀ ਸਲਾਹਕਾਰ ਅਤੇ ਲੇਖਾਕਾਰ ਵਜੋਂ ਕੰਮ ਕਰ ਰਹੇ ਰਿੱਕੀ ਸਿੰਘ ਢੇਰੀ ਪਿੰਡ ਫਤਹਿਪੁਰ ਜ਼ਿਲਾ ਹੁਸ਼ਿਆਰਪੁਰ ਨਾਲ ਸਬੰਧਤ ਹਨ।ਰਿੱਕੀ ਸਿੰਘ ਢੇਰੀ 2007 'ਚ ਆਸਟਰੇਲੀਆ ਆਏ ਸੀ ਤੇ ਪੜਾਈ ਉਪਰੰਤ ਦੀ ਨਾਗਰਿਕਤਾ ਹਾਸਿਲ ਕੀਤੀ।ਉਨ੍ਹਾਂ ਦੀ ਇਸ ਨਿਯੁਕਤੀ 'ਤੇ ਸਥਾਨਕ ਭਾਰਤੀਆਂ ਨੂੰ ਜੇਪੀ ਸੇਵਾਵਾਂ ਲੈਣ 'ਚ ਆਸਾਨੀ ਹੋਵੇਗੀ।
ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦੇਣ 'ਤੇ ਵਿਰੋਧਤਾ
NEXT STORY