ਵਾਸ਼ਿੰਗਟਨ- ਸਾਉਦੀ ਅਰਬ ਕੱਚੇ ਤੇਲ ਦੇ ਦਰਾਮਦਕਾਰ ਦੇਸ਼ ਦੀ ਆਪਣੀ ਭੂਮਿਕਾ ਤੋਂ ਅੱਗੇ ਵਧ ਕੇ ਖੁਦ ਨੂੰ ਸੋਧੇ ਹੋਏ ਪੈਟਰੋਲੀਅਮ ਉਤਪਾਦਾਂ ਦੇ ਸਪਲਾਈਕਰਤਾ ਦੇਸ਼ ਵਜੋਂ ਢਾਲਣ ਦੀ ਦਿਸ਼ਾ ਵਿਚ ਯਤਨਸ਼ੀਲ ਹੈ। ਇਸੇ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿਚ ਉਤਾਰ-ਚੜ੍ਹਾਅ ਅਤੇ ਤੇਲ ਬਾਜ਼ਾਰਾਂ ਵਿਚ ਸੰਤੁਲਨ 'ਤੇ ਸਾਉਦੀ ਅਰਬ ਦਾ ਪ੍ਰਭਾਵ ਘੱਟ ਹੋਵੇਗਾ। ਇਹ ਗੱਲ ਇਕ ਅਧਿਐਨ ਵਿਚ ਸਾਹਮਣੇ ਆਈ ਹੈ। ਅਧਿਐਨ ਅਨੁਸਾਰ ਸਾਉਦੀ ਵਿਚ ਤੇਲ ਸੋਧ ਵਿਚ ਵਾਧਾ, ਦੇਸ਼ ਵਿਚ ਕੱਚੇ ਤੇਲ ਦੀ ਵਧਦੀ ਘਰੇਲੂ ਮੰਗ ਅਤੇ ਇਸਦੇ ਵਿਕਾਸ ਦੇ ਪ੍ਰਭਾਵਾਂ ਦੀ ਜਾਂਚ ਕੀਤੀ ਗਈ।
ਅਮਰੀਕਾ ਦੀ ਰਾਈਸ ਯੂਨੀਵਰਸਿਟੀ ਵਿਚ ਜਨਤਕ ਨੀਤੀ ਦੇ ਬੇਕਰ ਸੰਸਥਾਨ ਵਿਚ ਖੋਜ ਕਰਤਾ ਜਿਮ ਕ੍ਰੇਨ ਨੇ ਕਿਹਾ ਕਿ ਇਹ ਉਹ ਕਦਮ ਹੈ, ਜਿਸ ਨੂੰ ਅਸੀਂ ਵਧੇਰੇ ਤਰੱਕੀ ਕਰਨ ਦੀ ਦਿਸ਼ਾ ਵਿਚ ਚੁੱਕਣਾ ਚਾਹੁੰਦੇ ਹਾਂ। ਸੋਧੇ ਹੋਏ ਪੈਟਰੋਲੀਅਮ ਉਤਪਾਦਾਂ ਵਿਚ ਨਿਵੇਸ਼ ਕਰਨ ਦੇ ਕਈ ਚੰਗੇ ਪਹਿਲੂ ਹਨ, ਜਿਸ ਵਿਚ ਈਂਧਨ ਦਰਾਮਦ 'ਤੇ ਦੇਸ਼ ਦੀ ਨਿਰਭਰਤਾ ਘੱਟ ਹੋਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਰਿਫਾਈਨਿੰਗ ਨਾਲ ਇਕ ਲਾਭ ਇਹ ਹੈ ਕਿ ਇਸ ਤੋਂ ਕੁਝ ਚੋਣਵੇਂ ਦਰਾਮਦਕਾਰਾਂ ਦੇ ਬਜਾਏ ਦੇਸ਼ ਵਿਆਪਕ ਪੱਧਰ 'ਤੇ ਗਾਹਕਾਂ ਨੂੰ ਕੱਚਾ ਤੇਲ ਬਰਾਮਦ ਕਰ ਸਕਦਾ ਹੈ। ਹਾਲਾਂਕਿ ਇਸਦੇ ਕੁਝ ਨਾਂਹ ਪੱਖੀ ਪ੍ਰਭਾਵ ਵੀ ਹਨ। ਮਿਸਾਲ ਵਜੋਂ, ਗਲੋਬਲ ਪੱਧਰ 'ਤੇ ਸਾਉਦੀ ਅਰਬ ਕੱਚੇ ਤੇਲ ਦੀ ਸਪਲਾਈ ਕਰਨ ਵਾਲਾ ਸਭ ਤੋਂ ਵੱਡਾ ਦੇਸ਼ ਹੈ।
ਸੋਧੇ ਹੋਏ ਪੈਟਰੋਲੀਅਮ ਉਤਪਾਦਾਂ 'ਤੇ ਜ਼ੋਰ ਦੇਣ ਨਾਲ ਉਹ ਸਾਉਦੀ ਅਰਬ ਕੱਚੇ ਤੇਲ ਦੇ ਖੇਤਰ ਵਿਚ ਆਪਣੀ ਵਿਆਪਕ ਵਿਰਾਸਤੀ ਭੂਮਿਕਾ ਤੋਂ ਬਾਹਰ ਨਿਕਲ ਸਕਦਾ ਹੈ। ਅਧਿਐਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਤੇਲ ਉਤਪਾਦਨ 'ਤੇ ਧਿਆਨ ਦੇਣ ਦੀ ਥਾਂ ਸੋਧੇ ਹੋਏ ਪੈਟਰੋਲੀਅਮ ਉਤਪਾਦਾਂ 'ਤੇ ਧਿਆਨ ਕੇਂਦਰਤ ਕਰਨ ਨਾਲ ਸਾਉਦੀ ਅਰਬ ਦਾ ਕੱਚੇ ਤੇਲ ਦੀ ਅਸਥਿਰਤਾ 'ਤੇ ਕੰਟਰੋਲ ਘੱਟ ਸਕਦਾ ਹੈ।
ਚੀਨ ਦੇ ਵਿਸ਼ਾਲ ਸਮੁੰਦਰੀ ਪ੍ਰਾਜੈਕਟ 'ਚ ਇਕੱਲਾ ਭਾਰਤੀ ਸੰਪਰਕ ਹੈ ਕੋਲਕਾਤਾ
NEXT STORY